ਨੈਤਿਕ ਸਿੱਖਿਆ ਪ੍ਰੀਖਿਆ ਵਿੱਚ 6500 ਵਿਦਿਆਰਥੀਆ ਨੇ ਭਾਗ ਲਿਆ
ਸੰਗਰੂਰ, 8 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪ੍ਰਫੱਲੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੰਗਰੂਰ- ਬਰਨਾਲਾ- ਮਾਲੇਰਕੋਟਲਾ- ਮਾਨਸਾ ਜ਼ਿਲ੍ਹਿਆਂ ਤੇ ਆਧਾਰਿਤ ਸੰਗਰੂਰ ਜ਼ੋਨ ਦੇ ਵੱਖ ਵੱਖ ਸਕੂਲਾਂ ਵਿਖੇ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਜ਼ੋਨਲ ਦਫਤਰ ਵਿਖੇ ਐਲਾਨਿਆ ਗਿਆ। ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਅਜਮੇਰ ਸਿੰਘ ਜ਼ੋਨਲ ਸਕੱਤਰ ਵੱਲੋਂ ਤਿਆਰ ਕੀਤੇ ਨਤੀਜੇ ਨੂੰ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਨਿਗਰਾਨੀ ਹੇਠ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਐਲਾਨਿਆ।
ਨ
ਨਤੀਜਾ ਐਲਾਨਦੇ ਹੋਏ ਜ਼ੋਨਲ ਆਗੂ ਹੇਠਾਂ ਕਾਲਜ ਇਮਤਿਹਾਨ ਲਈ ਅਕਾਲ ਕਾਲਜ ਫਾਰ ਵਿਮਨ ਸੰਗਰੂਰ ਦੇ ਪ੍ਰਿੰਸੀਪਲ ਡਾ ਦੀਕਸ਼ਾ ਨਾਲ ਸਪੰਰਕ ਕਰਦੇ ਹੋਏ ਜ਼ੋਨਲ ਸੇਵਾਦਾਰ। ਤਸਵੀਰ-ਮੁਕੇਸ਼ ਕਮਾਰ
09-10-2026
ਸੰਗਰੂਰ, 8 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪ੍ਰਫੱਲੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੰਗਰੂਰ- ਬਰਨਾਲਾ- ਮਾਲੇਰਕੋਟਲਾ- ਮਾਨਸਾ ਜ਼ਿਲ੍ਹਿਆਂ ਤੇ ਆਧਾਰਿਤ ਸੰਗਰੂਰ ਜ਼ੋਨ ਦੇ ਵੱਖ ਵੱਖ ਸਕੂਲਾਂ ਵਿਖੇ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਜ਼ੋਨਲ ਦਫਤਰ ਵਿਖੇ ਐਲਾਨਿਆ ਗਿਆ। ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਅਜਮੇਰ ਸਿੰਘ ਜ਼ੋਨਲ ਸਕੱਤਰ ਵੱਲੋਂ ਤਿਆਰ ਕੀਤੇ ਨਤੀਜੇ ਨੂੰ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਨਿਗਰਾਨੀ ਹੇਠ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਐਲਾਨਿਆ। ਇਸ ਮੌਕੇ ਤੇ ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਪ੍ਰੋ ਨਰਿੰਦਰ ਸਿੰਘ ਅਕਾਦਮਿਕ ਖੇਤਰ ਅਤੇ ਗੁਰਤੇਜ ਸਿੰਘ ਨਾਗਰੀ ਕੋਆਰਡੀਨੇਟਰ ਮਾਨਸਾ ਖੇਤਰ ਵੀ ਹਾਜ਼ਰ ਸਨ। ਪ੍ਰਬੰਧਕ ਅਨੁਸਾਰ ਜੇਤੂਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ। ਇਨਾਂ ਵਿਦਿਆਰਥੀਆਂ ਨਾਲ ਦੂਸਰੇ ਦਰਜੇ ਦੇ 30 ਵਿਦਿਆਰਥੀਆਂ ਅਤੇ ਤੀਸਰੇ ਦਰਜੇ ਦੇ 22 ਹੋਰ ਵਿਦਿਆਰਥੀਆਂ ਨੂੰ ਉਤਸ਼ਾਹ ਵਧਾਊ ਇਨਾਮ ਵੀ ਦਿੱਤੇ ਜਾਣਗੇ। ਪੰਜਵੀਂ ਕਲਾਸ ਤੱਕ ਦੇ ਪਹਿਲੇ ਦਰਜੇ ਦੇ ਨਤੀਜੇ ਬੜੇ ਦਿਲਚਸਪ ਰਹੇ ਜਿਸ ਕਰਕੇ ਬਰਾਬਰ ਨੰਬਰ ਹੋਣ ਤੇ ਪਹਿਲੇ ਤੋਂ ਪੰਜਵੇਂ ਸਥਾਨ ਤੱਕ ਇੱਕ ਤੋਂ ਵੱਧ ਵਿਦਿਆਰਥੀ ਜੇਤੂ ਰਹੇ। ਜ਼ੋਨਲ ਸਕੱਤਰ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ 6500 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨਾਂ ਨੇ ਕ੍ਰਮਵਾਰ ਬਾਲ ਵਿਰਸਾ, ਗੁਣਤਾਸ ਅਤੇ ਮਾਰਗਿ ਮੋਤੀ ਪੁਸਤਕਾਂ ਤੇ ਆਧਾਰਿਤ ਸਿਲੇਬਸ ਅਨੁਸਾਰ ਇਮਤਿਹਾਨ ਦਿੱਤਾ ਸੀ। ਲਾਭ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਪ੍ਰੀਖਿਆ ਦੇ ਸੰਚਾਲਨ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਦੀ ਸਰਪ੍ਰਸਤੀ ਅਤੇ ਅਧਿਆਪਕ ਇੰਚਾਰਜ ਦੀ ਅਗਵਾਈ ਵਿੱਚ ਨਿਗਰਾਨ ਅਮਲੇ ਵੱਲੋਂ ਡਿਊਟੀ ਦੇ ਕੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਜ਼ੋਨਲ ਕੌਂਸਲ ਵੱਲੋਂ ਹਰਵਿੰਦਰ ਕੌਰ, ਅਮਨਦੀਪ ਕੌਰ ਐਡੀਸ਼ਨਲ ਸਕੱਤਰ ਇਸਤਰੀ ਕੌਂਸਲ, ਚਰਨਕਮਲ ਸਿੰਘ ਸ਼ੇਖੋਂ, ਰਾਜਵੀਰ ਸਿੰਘ ਫਤਿਹਗੜ੍ਹ ਛੰਨਾ, ਜਸਵੀਰ ਸਿੰਘ ਖਾਲਸਾ, ਹਰਭਜਨ ਸਿੰਘ ਭੱਟੀ, ਭਾਈ ਪਰਮਜੀਤ ਸਿੰਘ ਲੱਡਾ, ਕਰਮ ਸਿੰਘ ਨਮੋਲ, ਬਲਵਿੰਦਰ ਸਿੰਘ ਅਤੇ ਬੇਬੇ ਨਾਨਕੀ ਸਿਲਾਈ ਕੇਂਦਰ ਦੀਆਂ ਬੀਬੀਆਂ ਸਮੇਤ ਬਰਨਾਲਾ ਖੇਤਰ ਦੇ ਕੋਆਰਡੀਨੇਟਰ ਹਰਮਨਦੀਪ ਸਿੰਘ ਦੇ ਨਾਲ ਅਵਤਾਰ ਸਿੰਘ ਲੀਲਾ, ਮਹਿੰਦਰ ਪਾਲ ਸਿੰਘ, ਰਾਜੇਸ਼ ਭੁਟਾਨੀ, ਸੁਖਵਿੰਦਰ ਸਿੰਘ ਭੰਡਾਰੀ, ਰਾਜੇਸ਼ ਗਰਗ, ਗੁਰਜੀਤ ਸਿੰਘ ਆਦਿ ਨੇ ਵੀ ਪ੍ਰੀਖਿਆ ਸੰਚਾਲਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਇਸੇ ਲੜੀ ਅਧੀਨ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ 22 ਅਕਤੂਬਰ ਨੂੰ ਉਪਰੋਕਤ ਜ਼ੋਨ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਇਆ ਜਾ ਰਿਹਾ ਹੈ।