09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੀਹਲਾ ਸਹਿਕਾਰੀ ਸਭਾ ਵਲੋਂ ਖ਼ਰੀਦੇ ਨਵੇਂ ਖੇਤੀਬਾੜੀ ਸੰਦ ਵਿਧਾਇਕ ਵਲੋਂ ਰੀਬਨ ਕੱਟ ਕੇ ਕਿਸਾਨਾਂ ਨੂੰ ਸਪੁਰਦ

ਟੱਲੇਵਾਲ, 8 ਅਕਤੂਬਰ (ਸੋਨੀ ਚੀਮਾ)-ਸਰਦਾਰਾ ਦੇ ਪਿੰਡ ਬੀਹਲਾ ਦੀ ਸਹਿਕਾਰੀ ਸਭਾ ਵਿਖੇ ਕਿਸਾਨਾਂ ਦੀ ਸਹੂਲਤ ਲਈ ਨਵੇਂ ਲਿਆਂਦੇ ਗਏ ਆਧੁਨਿਕ ਖੇਤੀਬਾੜੀ ਸੰਦ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰੀਬਨ ਕੱਟਣ ਦੀ ਰਸਮ ਅਦਾ ਕਰ ਕੇ ਰਸਮੀ ਤੌਰ ’ਤੇ ਕਿਸਾਨਾਂ ਨੂੰ ਸਪੁਰਦ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

ਅਜੀਤ ਡੈਸਕ 09-10-2026
ਟੱਲੇਵਾਲ, 8 ਅਕਤੂਬਰ (ਸੋਨੀ ਚੀਮਾ)-ਸਰਦਾਰਾ ਦੇ ਪਿੰਡ ਬੀਹਲਾ ਦੀ ਸਹਿਕਾਰੀ ਸਭਾ ਵਿਖੇ ਕਿਸਾਨਾਂ ਦੀ ਸਹੂਲਤ ਲਈ ਨਵੇਂ ਲਿਆਂਦੇ ਗਏ ਆਧੁਨਿਕ ਖੇਤੀਬਾੜੀ ਸੰਦ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰੀਬਨ ਕੱਟਣ ਦੀ ਰਸਮ ਅਦਾ ਕਰ ਕੇ ਰਸਮੀ ਤੌਰ ’ਤੇ ਕਿਸਾਨਾਂ ਨੂੰ ਸਪੁਰਦ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਮਹਿੰਗੀ ਮਸ਼ੀਨਰੀ ਖ਼ਰੀਦਣਾ ਹਰ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ। ਅਜਿਹੇ ਸਮੇਂ ਵਿਚ ਸਹਿਕਾਰੀ ਸਭਾਵਾਂ ਵਲੋਂ ਸਸਤੀਆਂ ਦਰਾਂ ’ਤੇ ਆਧੁਨਿਕ ਸੰਦ ਮੁਹੱਈਆ ਕਰਵਾਉਣਾ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਖੇਤੀ ਲਾਗਤ ਖ਼ਰਚੇ ਘਟਣਗੇ। ਵਿਧਾਇਕ ਪੰਡੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਅਤੇ ਹੋਰ ਨਵੀਆਂ ਤਕਨੀਕਾਂ ਵਾਲੇ ਇਨ੍ਹਾਂ ਸੰਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਵਾਤਾਵਰਨ ਨੂੰ ਵੀ ਬਚਾਇਆ ਜਾ ਸਕੇ। ਇਸ ਮੌਕੇ ਸਰਬਜੀਤ ਸਿੰਘ ਏ.ਆਰ ਤਪਾ, ਤਲਵਿੰਦਰ ਸਿੰਘ ਇੰਸਪੈਕਟਰ, ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਸੈਕਟਰੀ ਯੂਨੀਅਨ, ਸਹਿਕਾਰੀ ਸਭਾ ਦੇ ਪ੍ਰਧਾਨ ਡਾ: ਰੁਪਿੰਦਰ ਸਿੰਘ ਅਤੇ ਸਕੱਤਰ ਗਗਨਦੀਪ ਸਿੰਘ ਰੰਧਾਵਾ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਭਾ ਵਲੋਂ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਨਵੇਂ ਸੰਦ (ਜਿਵੇਂ ਸੋਨਾਲੀਕਾ ਟਰੈਕਟਰ 65, 4 ਸੁਪਰ ਸੀਡਰ, 1 ਮਲਚਰ ਸਭਾ ਦੇ ਖਾਤੇ ਵਿਚ ਸ਼ਾਮਿਲ ਕੀਤੇ ਗਏ ਹਨ, ਜੋ ਬਹੁਤ ਹੀ ਵਾਜਬ ਕਿਰਾਏ ’ਤੇ ਲੋੜਵੰਦ ਕਿਸਾਨਾਂ ਨੂੰ ਦਿੱਤੇ ਜਾਣਗੇ। ਹੋਰਨਾਂ ਤੋਂ ਇਲਾਵਾ ਪੁਨੀਤ ਮਾਨ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ, ਅਮਨਦੀਪ ਸਿੰਘ ਚੇਅਰਮੈਨ ਸਹਿਕਾਰਤਾ ਵਿਭਾਗ, ਪ੍ਰਿਤਪਾਲ ਸਿੰਘ ਗਹਿਲ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਗਾਗੇਵਾਲ, ਡਾ: ਰੁਪਿੰਦਰ ਸਿੰਘ ਪ੍ਰਧਾਨ, ਸਿਮਰਨਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਜੂਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ, ਗੁਰਪਾਲ ਸਿੰਘ, ਨਰੋਤਮ ਸਿੰਘ, ਕਮਲਜੀਤ ਕੌਰ, ਕਰਨੈਲ ਕੌਰ, ਗੁਣਤਾਰ ਸਿੰਘ, ਸੋਨੀ ਸਿੱਧੂ, ਅਜੀਤ ਸਿੰਘ ਪ੍ਰਧਾਨ, ਹਰਦੀਪਇੰਦਰ ਸਿੰਘ ਪ੍ਰਧਾਨ, ਪ੍ਰੀਤਮਹਿੰਦਰ ਸਿੰਘ, ਮਨਿੰਦਰ ਰੰਧਾਵਾ, ਜਿੰਦਰ ਰੰਧਾਵਾ, ਗੁਰਵਿੰਦਰ ਸਿੰਘ ਮੋਗੇ ਵਾਲਾ, ਹਰਪ੍ਰੀਤ ਸਿੰਘ ਜੌਹਲ, ਮਨਦੀਪ ਰੰਧਾਵਾ, ਰਣਜੀਤ ਸਿੰਘ ਗੰਦਾਰਾ, ਦਲਵੀਰ ਰੰਧਾਵਾ, ਬਨੀ ਰੰਧਾਵਾ, ਜੀਤਾ ਗੰਦਾਰਾ, ਜਸਵਿੰਦਰ ਰੰਧਾਵਾ, ਪਿੰਦਰ ਟੱਲੇਵਾਲੀਆ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਅਗਲੀ ਖ਼ਬਰ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ 6500 ਵਿਦਿਆਰਥੀਆ ਨੇ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।