21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਕਾਲ ਅਕੈਡਮੀ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਸਮਾਗਮ ਅੱਜ ਤੋਂ

ਸੰਗਰੂਰ, ਚੀਮਾ ਮੰਡੀ, 20 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਆਪਣੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ 21 ਅਕਤੂਬਰ ਤੋਂ 24 ਅਕਤੂਬਰ ਤੱਕ ਵੱਖ-ਵੱਖ ਸਮਾਗਮ ਸੱਚਖੰਡ ਵਾਸੀ ਪਦਮਸ੍ਰੀ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੇ 100 ਸਾਲਾ ਜੀਵਨ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ । ਜਾਣਕਾਰੀ ਦਿੰਦਿਆਂ ਡਾ.

ਪਦਮਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ। 21-10-2026
ਸੰਗਰੂਰ, ਚੀਮਾ ਮੰਡੀ, 20 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਆਪਣੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ 21 ਅਕਤੂਬਰ ਤੋਂ 24 ਅਕਤੂਬਰ ਤੱਕ ਵੱਖ-ਵੱਖ ਸਮਾਗਮ ਸੱਚਖੰਡ ਵਾਸੀ ਪਦਮਸ੍ਰੀ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੇ 100 ਸਾਲਾ ਜੀਵਨ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ । ਜਾਣਕਾਰੀ ਦਿੰਦਿਆਂ ਡਾ. ਨੀਲਮ ਕੌਰ ਨੇ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਉਕਤ ਸਮਾਗਮ ਦੇ ਪਹਿਲੇ ਦਿਨ 21 ਅਕਤੂਬਰ ਨੂੰ ‘ਵਾਕ ਫਾਰ ਚੇਂਜ’, ਗੁਰਮੁਖੀ ਕੈਲੀਗ੍ਰਾਫੀ, ਗੱਤਕਾ ਪ੍ਰਦਰਸ਼ਨ ਹੋਵੇਗਾ ਅਤੇ ਅਕਾਲ ਬੁੱਕ ਮੇਲਾ ਵੀ ਲਗਵਾਇਆ ਜਾਵੇਗਾ ਅਤੇ ਦੂਜੇ ਦਿਨ 22 ਅਕਤੂਬਰ ਨੂੰ ‘ਫਿਊਚਰ ਫਾਊਂਡਰਜ਼ ਸਮਿਟ’, ‘ਏ ਸੈਂਚੁਰੀ ਆਫ ਲਾਈਟ’, ‘ਚੜ੍ਹਦੀਕਲਾ’, ‘ਅਕਾਲ ਕਨੈਕਟ’, ‘ਹੋਨਰਿੰਗ ਪੀਸ ਐਂਬੈਸਡਰਜ਼’ ਅਤੇ ‘ਦਸਤਾਨ-ਏ-ਗੁਰੂ ਨਾਨਕ’ ਸਮੇਤ ਹੋਰ ਵੱਖ-ਵੱਖ ਪ੍ਰੋਗਰਾਮ ਹੋਣਗੇ। ਤੀਜੇ ਦਿਨ 23 ਅਕਤੂਬਰ ਨੂੰ ਟੀ.ਈ.ਡੀ. ਟਾੱਕ, ਅਕਾਲ ਵਾਇਸ ਫੈਸਟ, ਕਲਾ ਪ੍ਰਦਰਸ਼ਨੀਆਂ ਅਤੇ ਸੋਸ਼ਲ ਈਵਨਿੰਗ-ਵਾਇਸ ਫੈਸਟ ਕਰਵਾਏ ਜਾਣਗੇ ਅਤੇ ਅਖੀਰਲੇ ਦਿਨ 24 ਅਕਤੂਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਅਕਾਲ ਖੇਡ ਮੈਦਾਨ ਬੜੂ ਸਾਹਿਬ ‘ਚ 100ਵੇਂ ਸਥਾਪਨਾ ਦਿਵਸ ਦਾ ਮੁੱਖ ਸਮਾਗਮ ਹੋਵੇਗਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਨਿਰਸਵਾਰਥ ਭਗਤੀ ਨੂੰ ਦਰਸਾਉਂਦਾ ਵਿਸ਼ੇਸ਼ ਨਾਟਕ ਵੀ ਪੇਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਸ਼ਿਆਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਐਨ.ਡੀ.ਪੀ.ਐਸ. ਐਕਟ ਅਧੀਨ ਲਿਆਂਦਾ ਜਾਵੇ-ਸੰਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।