26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਲਾਈਫ ਕੇਅਰ ਫਾਊਂਡੇਸ਼ਨ ਵਲੋਂ ਉੱਚ ਪੱਧਰੀ ਤਕਨੀਕ ਵਾਲੀ ਸੈਂਪਲ ਕੁਲੈਕਸ਼ਨ ਲੈਬ ਦਾ ਉਦਘਾਟਨ

ਧੂਰੀ, 25 ਅਕਤੂਬਰ (ਸੁਖਵੰਤ ਸਿੰਘ ਭੁੱਲਰ)- ਲਾਈਫ ਕੇਅਰ ਫਾਊਂਡੇਸ਼ਨ ਦੇ ਸੀ. ਈ.

ਅਜੀਤ ਡੈਸਕ 26-10-2026
ਧੂਰੀ, 25 ਅਕਤੂਬਰ (ਸੁਖਵੰਤ ਸਿੰਘ ਭੁੱਲਰ)- ਲਾਈਫ ਕੇਅਰ ਫਾਊਂਡੇਸ਼ਨ ਦੇ ਸੀ.ਈ.ਓ.ਸੀ. ਅਵਤਾਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਹੇਠ ਅਤੇ ਲਾਈਫ ਕੇਅਰ ਦੇ ਐੱਨ.ਜੀ.ਓ. ਮੈਂਬਰ ਸਤੀਸ਼ ਕੁਮਾਰ ਦੀ ਅਗਵਾਈ ਮੈਨੇਜਰ ਜਤਿੰਦਰਪਾਲ ਸਿੰਘ ਬਾਠ ਅਤੇ ਟੀਮ ਵਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਪ੍ਰਤੀ ਵੱਡੀ ਰਾਹਤ ਦੇਣ ਦੇ ਮੰਤਵ ਨਾਲ਼ ਗੁਰਦੁਆਰਾ ਸਾਹਿਬ ਪਿੰਡ ਭੁੱਲਰਾਂ ਅਤੇ ਬਨਭੌਗ ’ਚ ਚੈਰੀਟੇਬਲ ਲੈਬੋਰਟਰੀ ਦੇ 277ਵੇਂ ਸੈਂਟਰ ਦਾ ਉਦਘਾਟਨ ਕੀਤਾ। ਇਸ ਚੈਰੀਟੇਬਲ ਲੈਬੋਰਟਰੀ ਦੇ ਉਦਘਾਟਨ ਸਮੇਂ ਐੱਨ.ਜੀ.ਓ. ਸਤੀਸ਼ ਕੁਮਾਰ, ਸੀਨੀਅਰ ਅਕਾਲੀ ਆਗੂ ਸਤਬੀਰ ਸਿੰਘ ਸੀਰਾ ਬਨਭੰਗ ਅਤੇ ਇਲਾਕੇ ਦੀਆਂ ਸ਼ਖਸੀਅਤਾਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ ਅਤੇ ਅੱਜ ਚੈਰੀਟੇਬਲ ਲੈਬੋਰਟਰੀ ਦੇ ਨਵੇਂ ਸੈਂਟਰ ਦੇ ਉਦਘਾਟਨ ਸਮੇਂ ਇਕ ਰੋਜ਼ਾ ਗੁਰਦੇ ਦੇ ਪੰਜ ਟੈਸਟ ਯੂਰਿਕ ਐਸਿਡ ਅਤੇ ਸ਼ੂਗਰ ਦੇ ਟੈਸਟ ਦਾ ਮੁਫ਼ਤ ਕੈਂਪ ਵੀ ਲਗਾਇਆ ਗਿਆ। ਟੀਮ ਮੈਂਬਰਾਂ ਨੇ ਦੱਸਿਆ ਕਿ ਲਾਈਫਕੇਅਰ ਫਾਊਂਡੇਸ਼ਨ ਦੇ ਲਗਾਤਾਰ ਕੈਂਪ ’ਚ 794ਵਾਂ ਸਿਹਤ ਸੇਵਾਵਾਂ ਦਾ ਕੈਂਪ ਹੈ ਅਤੇ ਨਵੀਂ ਲੈਬ ਉੱਚ ਤਕਨੀਕ ਸਮੂਹ ਨਾਲ਼ ਟੈਸਟ ਸੇਵਾਵਾਂ ਦੇਵੇਗੀ, ਜਿਨ੍ਹਾਂ ’ਚ 75 ਪ੍ਰਤੀਸ਼ਤ ਰਿਆਇਤ ਦੇ ਟੈਸਟ ਸਹੂਲਤ ਹੋਵੇਗੀ। ਕੈਂਪ ’ਚ 1882 ਸੈਂਪਲ ਇਕੱਤਰ ਹੋਏ ਹਨ। ਸਤੀਸ਼ ਕੁਮਾਰ ਅਤੇ ਟੀਮ ਦੇ ਮੈਨੇਜਰ ਅਤੇ ਮੈਂਬਰ ਨੇ ਦੱਸਿਆ ਇਸ ਲੈਬ ਦੇ ਸੈਂਪਲ ਕੁਲੈਕਸ਼ਨ ਸੈਂਟਰ ’ਚੋਂ ਉੱਚ ਪੱਧਰੀ ਨਵੀਂ ਤਕਨੀਕ ਉਪਕਰਨਾਂ ਨਾਲ਼ ਲੈਨਜ਼ ਐੱਨ.ਏ.ਬੀ.ਐੱਲ. ਲੈਬ ’ਚ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਹੁੰਦੀ ਹੈ ਅਤੇ ਵੱਡੇ ਮਹਾਂਨਗਰਾਂ ਦੀਆਂ ਲੈੱਬਾਂ ਦੀ ਜਾਂਚ ਸੈਂਪਲ ਸਹੂਲਤਾਂ ਵੀ ਐੱਨ.ਏ.ਬੀ.ਐੱਲ. ਵਿੱਚ ਉਪਲਬਧ ਹਨ। ਇਲਾਕੇ ਦੇ ਲੋਕਾਂ ਵੱਲੋਂ ਲੈਬ ਦੇ ਪ੍ਰਬੰਧਕਾਂ ਟੀਮ ਮੈਂਬਰਾਂ ਦਾ ਸਵਾਗਤ ਕੀਤਾ। ਮਾ. ਮਨਜੀਤ ਸਿੰਘ ਭੁੱਲਰਾਂ ਨੇ ਕਿਹਾ ਕਿ ਅੱਜ ਯੁੱਗ ਵਿੱਚ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਅਜਿਹੇ ਲੈਬ ਸਟੋਰਾਂ ਦੀ ਵੱਡੀ ਲੋੜ ਹੈ । ਐੱਨ.ਜੀ.ਓ. ਸਤੀਸ਼ ਕੁਮਾਰ ਵਲੋਂ ਲੋਕਾਂ ਵੱਡੀ ਰਾਹਤ, ਡਿਸਕਾਉਂਟ ਅਤੇ ਨਾ-ਮਾਤਰ ਕੀਮਤ ’ਤੇ ਹੋਣ ਵਾਲ਼ੇ ਸਿਹਤ ਟੈਸਟਾਂ ਦਾ ਲਾਭ ਉਠਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਤਬੀਰ ਸਿੰਘ ਸੀਰਾ ਸੀਨੀ. ਆਗੂ, ਮਾ. ਮਨਜੀਤ ਸਿੰਘ ਧੰਨਾ ਸਿੰਘ ਭੁੱਲਰ, ਸੁਰਿੰਦਰ ਸਿੰਘ ਛਿੰਦਾ ਬਲਜੀਤ ਕੁਮਾਰ ਫੋਟੇਗ੍ਰਾਫਰ ਮਨਦੀਪ ਸਿੰਘ ਸਰਪੰਚ, ਭਰਪੂਰ ਸਿੰਘ ਭੁੱਲਰਾਂ, ਬਲਵੰਤ ਸਿੰਘ, ਗੁਰਬਾਜ ਸਿੰਘ, ਪਰਮਿੰਦਰ ਸਿੰਘ, ਸੁਖਦੀਪ ਸਿੰਘ, ਜੋਗਾ ਸਿੰਘ, ਬਾਬਾ ਸੁਖਪਾਲ ਸਿੰਘ, ਤੋਂ ਇਲਾਵਾ ਟੀਮ ਮੈਂਬਰਾਂ ’ਚ ਗੁਰਸ਼ਰਨ ਸਿੰਘ ਭੁਪਿੰਦਰ ਸਿੰਘ, ਸ਼ੇਰ ਸਿੰਘ, ਮਨਪ੍ਰੀਤ ਸਿੰਘ , ਗੁਰਸੰਤ ਸਿੰਘ ਆਦਿ ਵੀ ਕੈਂਪ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਭਵਾਨੀਗੜ੍ਹ ਦੇ ਲੋਕ ਸੂਚਨਾ ਅਧਿਕਾਰੀ ਨੂੰ ਆਰ.ਟੀ.ਆਈ. ਦਾ ਜਵਾਬ ਨਾ ਦੇਣ ’ਤੇ ਕੀਤਾ 5 ਹਜ਼ਾਰ ਰੁਪਏ ਜੁਰਮਾਨਾ ਅਗਲੀ ਖ਼ਬਰ ਮੀਟਿੰਗ ਬੇਸਿੱਟਾ ਰਹੀ ਤਾਂ ਦਿੜ੍ਹਬਾ ਤੋਂ ਧੂਰੀ ਵੱਲ ਕੂਚ ਕਰਨਗੇ ਮੀਟਰ ਰੀਡਰ ਅਮਨ ਅਰੋੜਾ ਨਾਲ ਅੱਜ ਹੋਵੇਗੀ ਮੀਟਿੰਗ, ਪੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।