ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਨ ’ਚ ਡਾ. ਏ.ਐਸ. ਪਾਸੀ ਨੇ ਹਾਸਿਲ ਕੀਤੀ ਵਿਸ਼ੇਸ਼ ਪਛਾਣ
ਆਲਮਗੀਰ, 31 ਅਕਤੂਬਰ (ਜਰਨੈਲ ਸਿੰਘ ਪੱਟੀ)-ਆਧੁਨਿਕ ਮੈਡੀਕਲ ਤਕਨੀਕ ਦੇ ਯੁੱਗ ਵਿਚ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਖੇਤਰ ਵਿਚ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਤੇ ਗੋਡੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ.
ਗ
ਗੋਡੇ ਅਤੇ ਜੋੜ ਬਦਲੀ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਆਪਣੀ ਟੀਮ ’ਚ ਡਾ. ਰਾਹੁਲ ਗੋਇਲ ਨੂੰ ਸ਼ਾਮਿਲ ਕਰਨ ਮੌਕੇ ਵਿਕਟਰੀ ਚਿੰਨ੍ਹ ਬਣਾਉਂਦੇ ਹੋਏ। ਤਸਵੀਰ-ਜਰਨੈਲ ਸਿੰਘ ਪੱਟੀ
01-11-2026
ਆਲਮਗੀਰ, 31 ਅਕਤੂਬਰ (ਜਰਨੈਲ ਸਿੰਘ ਪੱਟੀ)-ਆਧੁਨਿਕ ਮੈਡੀਕਲ ਤਕਨੀਕ ਦੇ ਯੁੱਗ ਵਿਚ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪ੍ਰੇਸ਼ਨ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਖੇਤਰ ਵਿਚ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਤੇ ਗੋਡੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਵਲੋਂ ਰੋਬੋਟਿਕ ਤਕਨੀਕ ਦੀ ਮਦਦ ਨਾਲ ਗੋਡਿਆਂ ਦੇ ਆਪ੍ਰੇਸ਼ਨ ਸਬੰਧੀ ਬਣਾਈ ਵਿਸ਼ੇਸ਼ ਪਛਾਣ ਬਣਾਈ ਗਈ ਹੈ । ਸਰਜਨ ਡਾ. ਏ.ਐਸ. ਪਾਸੀ ਅਨੁਸਾਰ ਰੋਬੋਟਿਕ ਆਧੁਨਿਕ ਤਕਨੀਕ ਰਾਹੀਂ ਗੋਡਿਆਂ ਦੀ ਬਦਲੀ ਦੇ ਆਪ੍ਰੇਸ਼ਨਾਂ ’ਚ ਵਧੇਰੇ ਯੋਜਨਾਬੱਧ ਅਤੇ ਸਟੀਕ ਪ੍ਰਕਿਰਿਆ ਅਪਣਾਉਣ ਵਿਚ ਮਦਦ ਮਿਲਦੀ ਹੈ। ਜਦਕਿ ਰੋਬੋਟਿਕ ਤਕਨੀਕ ਦੀ ਵਰਤੋਂ ਨਾਲ ਗੋਡਿਆਂ ਦੀ ਬਣਤਰ ਦਾ ਵਿਸਥਾਰ ਨਾਲ ਮੁਲਾਂਕਣ ਕਰਕੇ ਆਪ੍ਰੇਸ਼ਨ ਦੀ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ। ਇਸ ਤਕਨੀਕ ਦਾ ਉਦੇਸ਼ ਆਪ੍ਰੇਸ਼ਨ ਦੌਰਾਨ ਵਧੇਰੇ ਸਟੀਕਤਾ ਲਿਆਉਣਾ ਅਤੇ ਮਰੀਜ਼ ਦੀਆਂ ਲੋੜਾਂ ਅਨੁਸਾਰ ਇਲਾਜ ਕਰਨਾ ਹੈ। ਹਾਲਾਂਕਿ ਆਪ੍ਰੇਸ਼ਨ ਦੀ ਜ਼ਰੂਰਤ ਮਰੀਜ਼ ਦੀ ਸਿਹਤ, ਬਿਮਾਰੀ ਦੀ ਸਥਿਤੀ ਅਤੇ ਡਾਕਟਰ ਦੇ ਮੁਲਾਂਕਣ ਸਮੇਤ ਕਈ ਕਾਰਨਾਂ ’ਤੇ ਨਿਰਭਰ ਕਰਦੀ ਹੈ। ਗੋਡਿਆਂ ਦੇ ਦਰਦ, ਗਠੀਆ ਅਤੇ ਤੁਰਨ-ਫਿਰਨ ਵਿਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ ਆਧੁਨਿਕ ਰੋਬੋਟਿਕ ਟੈੱਕਨੀਕ ਇਲਾਜ ਦੇ ਵਿਕਲਪਾਂ ਵੱਲ ਰੁਖ ਕਰ ਰਹੇ ਹਨ। ਡਾ. ਪਾਸੀ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਮਰੀਜ਼ਾਂ ਦੇ ਇਲਾਜ ਲਈ ਪਹੁੰਚਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕ ਵੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਦੀ ਸਲਾਹ ਨਾਲ ਭਾਰਤ ਆ ਕੇ ਅਨਹਦ ਕਲੀਨਿਕ ਗਿੱਲ ਵਿਖੇ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ।