02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪ੍ਰੋ: ਗੱਜਣਮਾਜਰਾ ਨੂੰ ਦੂਜੀ ਵਾਰੀ ਟਿਕਟ ਦੇਣਾ ਹਾਈਕਮਾਨ ਦਾ ਬਿਲਕੁਲ ਸਹੀ ਫੈਸਲਾ- ਪ੍ਰਧਾਨ ਉੱਭੀ

ਅਹਿਮਦਗੜ, 1 ਨਵੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2007 ਲਈ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਹਲਕਾ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਦੂਜੀ ਵਾਰ ਟਿਕਟ ਦੇਣ ’ਤੇ ਪੂਰੇ ਹਲਕਾ ਅਮਰਗੜ ਅਤੇ ਖਾਸ ਕਰ ਮੰਡੀ ਅਹਿਮਦਗੜ ਦੇ ਆਪ ਵਰਕਰਾਂ ਵਿੱਚ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਨਗਰ ਕੌਂਸਲ ਅਹਿਮਦਗੜ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਕੌਂਸਲਰਾਂ ਅਤੇ ਆਪ ਵਰਕਰਾਂ ਵੱਲੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਮਿਲ ਕੇ ਟਿਕਟ ਮਿਲਣ ਦਾ ਸਵਾਗਤ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈ ਦਿੱਤੀ ।

ਅਜੀਤ ਡੈਸਕ 02-11-2026
ਅਹਿਮਦਗੜ, 1 ਨਵੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2007 ਲਈ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਹਲਕਾ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਦੂਜੀ ਵਾਰ ਟਿਕਟ ਦੇਣ ’ਤੇ ਪੂਰੇ ਹਲਕਾ ਅਮਰਗੜ ਅਤੇ ਖਾਸ ਕਰ ਮੰਡੀ ਅਹਿਮਦਗੜ ਦੇ ਆਪ ਵਰਕਰਾਂ ਵਿੱਚ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਨਗਰ ਕੌਂਸਲ ਅਹਿਮਦਗੜ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਕੌਂਸਲਰਾਂ ਅਤੇ ਆਪ ਵਰਕਰਾਂ ਵੱਲੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਮਿਲ ਕੇ ਟਿਕਟ ਮਿਲਣ ਦਾ ਸਵਾਗਤ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈ ਦਿੱਤੀ । ਇਸ ਮੌਕੇ ਸਮੂਹ ਕੌਂਸਲਰਾਂ ਅਤੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਵਿੱਚ ਸਰਵ ਪੱਖੀ ਵਿਕਾਸ ਨੂੰ ਦੇਖਦੇ ਹੋਏ ਹਾਈ ਕਮਾਂਡ ਵੱਲੋਂ ਇਹ ਬਿਲਕੁਲ ਹੀ ਦਰੁਸਤ ਫੈਸਲਾ ਕੀਤਾ ਗਿਆ ਹੈ ਜਿਸ ਦਾ ਕਿ ਪੂਰੇ ਹਲਕੇ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕੌਂਸਲਰ ਬਿੱਲੂ ਮਾਜਰੀ, ਕੌਂਸਲ ਦੀ ਉਪ ਪ੍ਰਧਾਨ ਸਵੀਟੀ ਕਾਕੜੀਆ ਦੇ ਪਤੀ ਵਿਜੇ ਕੁਮਾਰ ਰੋਡਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਸਾਬਕਾ ਪ੍ਰਧਾਨ ਸਿਰਾਜ ਮੁਹੰਮਦ, ਈਸ਼ਾ ਮੁਹੰਮਦ, ਰਾਮਗੜੀਆ ਭਲਾਈ ਬੋਰਡ ਦੇ ਹਲਕਾ ਅਮਰਗੜ ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਸੈਣ ਸਮਾਜ ਭਲਾਈ ਬੋਰਡ ਦੇ ਹਲਕਾ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ, ਸੰਕਰ ਦੱਤ ਪਾਠਕ, ਬਿੰਦਰ ਜੰਡਾਲੀ, ਪਾਲੀ ਛੰਨਾ ਸੁਰਿੰਦਰ ਪਾਲ ਗਰਗ ਤੋਂ ਇਲਾਵਾ ਅਹਿਮਦਗੜ ਦੇ ਭਾਰੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ ਅਜੀਤ, ਜਲੰਧਰ ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਡੀ.ਸੀ. ਅਤੇ ਐੱਸ.ਐੱਸ.ਪੀ. ਨੇ ਕਿਲ੍ਹਾ ਰਹਿਮਤਗੜ੍ਹ ’ਚ ਤਿਆਰ ਕ... ਅਗਲੀ ਖ਼ਬਰ ਜਸਬੀਰ ਸਿੰਘ ਜੱਸੀ ਮੰਨਵੀ। ਗੁਰਦੁਆਰਾ ਨਾਨਕਸਰ ਸਾਹਿਬ ਦੇ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ ਲਈ ਉਮੜੀਆਂ ਸੰਗਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।