03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਰੇਲ ਗੱਡੀ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਸੁਨਾਮ ਊਧਮ ਸਿੰਘ ਵਾਲਾ, 1 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੀ ਜੀ ਆਰ ਪੀ ਚੌਂਕੀ ਦੀ ਪੁਲਿਸ ਨੂੰ ਚੁਰੂ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਦੇ ਡੱਬੇ ਦੀ ਸੀਟ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਹੈ। ਜੀ ਆਰ ਪੀ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਉੱਪਲੀ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਦੁਪਹਿਰ ਪੌਣੇ ਕੁ ਬਾਰਾਂ ਵਜੇ ਇਤਲਾਹ ਮਿਲੀ ਸੀ ਕਿ ਚੁਰੂ ਤੋਂ ਲੁਧਿਆਣਾ ਜਾ ਰਹੀ ਗੱਡੀ ਦੇ ਇਕ ਡੱਬੇ ਦੀ ਸੀਟ ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ।

ਅਜੀਤ ਡੈਸਕ 02-11-2026
ਸੁਨਾਮ ਊਧਮ ਸਿੰਘ ਵਾਲਾ, 1 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੀ ਜੀ ਆਰ ਪੀ ਚੌਂਕੀ ਦੀ ਪੁਲਿਸ ਨੂੰ ਚੁਰੂ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਦੇ ਡੱਬੇ ਦੀ ਸੀਟ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਹੈ।ਜੀ ਆਰ ਪੀ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਉੱਪਲੀ ਨੇ ਦੱਸਿਆ ਕਿ ਅੱਜ ਪੁਲਿਸ ਨੂੰ ਦੁਪਹਿਰ ਪੌਣੇ ਕੁ ਬਾਰਾਂ ਵਜੇ ਇਤਲਾਹ ਮਿਲੀ ਸੀ ਕਿ ਚੁਰੂ ਤੋਂ ਲੁਧਿਆਣਾ ਜਾ ਰਹੀ ਗੱਡੀ ਦੇ ਇਕ ਡੱਬੇ ਦੀ ਸੀਟ ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ।ਜਿਸ ਦੀ ਅਜੇ ਤੱਕ ਪਛਾਣ ਨਹੀ ਹੋ ਸਕੀ।ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਭੇਜ ਦਿੱਤੀ ਹੈ।ਉਨ੍ਹਾਂ ਕਿਹਾ ਕਿ 55 ਕੁ ਵਰ੍ਹਿਆਂ ਦੇ ਮ੍ਰਿਤਕ ਵਿਅਕਤੀ ਦੇ ਬਰੀਕ ਚੈਕਦਾਰ ਕੋਕਾ ਕੋਲਾ ਰੰਗ ਦੀ ਕਮੀਜ਼ ਤੋਂ ਇਲਾਵਾ ਕ੍ਰੀਮ ਰੰਗ ਦੀ ਕਮੀਜ ਅਤੇ ਗਲ ਵਿਚ ਪੀਲੇ ਰੰਗ ਦਾ ਪਰਨਾ ਪਾਇਆ ਹੋਇਆ ਹੈ।ਪੁਲਿਸ ਵਲੋਂ ਪਛਾਣ ਲਈ ਅਗਲੇ 72 ਘੰਟਿਆਂ ਤੱਕ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰੱਖੀ ਗਈ ਹੈ।ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੀ ਜੀ ਆਰ ਪੀ ਚੌਂਕੀ ਨਾਲ ਸੰਪਰਕ ਕਰ ਸਕਦਾ ਹੈ।
ਪਿਛਲੀ ਖ਼ਬਰ ਬੜੂ ਸਾਹਿਬ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕੌਮਾਂਤਰੀ ਖੇਤੀਬਾੜੀ ਸੰਮੇਲਨ ਕਰਵਾਇਆ ਅਗਲੀ ਖ਼ਬਰ ਅਕੇਡੀਆ ਵਰਲਡ ਸਕੂਲ ਨੇ 8ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।