03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਕਲੇਰਾਂ ਵਲੋਂ ਬੀ.ਡੀ.ਪੀ.ਓ. ਤੇ ਸੈਕਟਰੀ ਦਾ ਸਨਮਾਨ

ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਦੇ ਅਧੀਨ ਪੈਂਦੇ ਪਿੰਡ ਕਲੇਰਾਂ ਵਿਚ ਰਿਕਾਰਡ ਤੋੜ ਵਿਕਾਸ਼ ਦੇ ਕੰਮ ਹੋਣ ਕਰਕੇ ਲੋਕਾਂ ਅੰਦਰ ਪੂਰੀ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਕਾਸ ਦੇ ਕੰਮਾਂ ਵਿਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਬਦਲੇ ਬੀ.

ਅਜੀਤ ਡੈਸਕ 03-11-2026
ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਦੇ ਅਧੀਨ ਪੈਂਦੇ ਪਿੰਡ ਕਲੇਰਾਂ ਵਿਚ ਰਿਕਾਰਡ ਤੋੜ ਵਿਕਾਸ਼ ਦੇ ਕੰਮ ਹੋਣ ਕਰਕੇ ਲੋਕਾਂ ਅੰਦਰ ਪੂਰੀ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਕਾਸ ਦੇ ਕੰਮਾਂ ਵਿਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਬਦਲੇ ਬੀ.ਡੀ.ਪੀ.ਓ. ਸ਼ੇਰਪੁਰ ਸਤੀਸ਼ ਕੁਮਾਰ ਅਤੇ ਸੈਕਟਰੀ ਪੰਚਾਇਤ ਧਰਮ ਸਿੰਘ ਦਾ ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਸਰਪੰਚ ਕਲੇਰਾਂ ਵਾਲਿਆਂ ਵਲੋਂ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ। ਸੰਤ ਕਲੇਰਾਂ ਨੇ ਦੱਸਿਆ ਕਿ ਪਿੰਡ ਦੇ ਪਾਣੀ ਦਾ ਨਿਕਾਸ, ਪਿੰਡ ਦੇ ਟੋਭੇ ਦਾ ਨਵੀਨੀਕਰਨ, ਟਰੀਟਮੈਂਟ ਪਲਾਂਟ, ਪਿੰਡ ਦੇ ਘਰਾਂ ਵਾਲਾ ਪਾਣੀ ਖੇਤਾਂ ਤੱਕ ਪਹੁੰਚਾਇਆ , ਗਲੀਆਂ ਵਿਚ ਇੰਟਰਲਾਕ ਅਤੇ ਨਾਲੀਆਂ ਪੱਕੀਆਂ ਕੀਤੀਆਂ, ਪਿੰਡ ਦੀ ਫਿਰਨੀ ਨੂੰ 18 ਫੁੱਟ ਚੌੜਾ ਕਰਨਾ ਵਰਗੇ ਵਿਕਾਸ ਕਾਰਜਾਂ ਕਰਕੇ ਪਿੰਡ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿਕਾਸ ਵਿਚ ਪੰਜਾਬ ਸਰਕਾਰ, ਅਫਸਰਾਂ ,ਮੁਲਾਜ਼ਮਾਂ ਅਤੇ ਪਿੰਡ ਵਾਸੀਆਂ ਦਾ ਵੱਡਾ ਯੋਗਦਾਨ ਹੈ।
ਪਿਛਲੀ ਖ਼ਬਰ ਤਗਮਾ ਜੇਤੂ ਖਿਡਾਰੀ ਯਾਸਰ ਦਾ ਪਿੰਡ ਬੁੰਗਾ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੀਸਰੀ ਵਾਰ ਵੱਡੀ ਲੀਡ ਨਾਲ ਜਿੱਤਣਗੇ -ਅਲੀਪੁਰ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।