ਮਠਿਆਈ ਦੇ ਡੱਬੇ ਨਾਲ 9 ਸੌ ਰੁਪਏ ਤੋਲਿਆ ਜਾ ਰਿਹਾ ਹੈ ਗੱਤਾ
ਸੁਨਾਮ ਊਧਮ ਸਿੰਘ ਵਾਲਾ, 4 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਸ਼ਹਿਰ ’ਚ ਤਕਰੀਬਨ ਮਠਿਆਈ ਦੀ ਹਰ ਦੁਕਾਨ ‘ਤੇ ਮਠਿਆਈ ਦੇ ਨਾਲ ਗੱਤੇ ਦਾ ਡੱਬਾ ਤੋਲ ਕੇ ਗਾਹਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਹੋ ਰਹੀ ਗਾਹਕਾਂ ਦੀ ਇਸ ਲੁੱਟ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਸਥਾਨਕ ਪ੍ਰਸ਼ਾਸਨ ਅਤੇ ਨਾਪ-ਤੋਲ ਮਹਿਕਮੇ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰ ਰੱਖੀਆਂ ਹੋਣ।
ਮ
ਮਠਿਆਈ ਦੇ ਨਾਲ ਤੋਲੇ ਜਾਣ ਵਾਲੇ ਗੱਤੇ ਦੇ ਡੱਬੇ। ਤਸਵੀਰ-ਧਾਲੀਵਾਲ
05-11-2026
ਸੁਨਾਮ ਊਧਮ ਸਿੰਘ ਵਾਲਾ, 4 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਸ਼ਹਿਰ ’ਚ ਤਕਰੀਬਨ ਮਠਿਆਈ ਦੀ ਹਰ ਦੁਕਾਨ ‘ਤੇ ਮਠਿਆਈ ਦੇ ਨਾਲ ਗੱਤੇ ਦਾ ਡੱਬਾ ਤੋਲ ਕੇ ਗਾਹਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਹੋ ਰਹੀ ਗਾਹਕਾਂ ਦੀ ਇਸ ਲੁੱਟ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਸਥਾਨਕ ਪ੍ਰਸ਼ਾਸਨ ਅਤੇ ਨਾਪ-ਤੋਲ ਮਹਿਕਮੇ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰ ਰੱਖੀਆਂ ਹੋਣ। ਜਾਣਕਾਰੀ ਅਨੁਸਾਰ ਮਠਿਆਈ ਦੀਆਂ ਆਮ ਵੱਡੀਆਂ ਦੁਕਾਨਾਂ ‘ਤੇ ਦੁੱਧ-ਖੋਏ ਤੋਂ ਬਣੀਆਂ ਬਹੁਤ ਸਾਰੀ ਵੰਨਗੀ ਦੀਆਂ ਮਠਿਆਈਆਂ 5 ਸੌ ਤੋਂ 9 ਸੌ ਰੁਪਏ ਕਿੱਲੋ ਤੱਕ ਭਾਅ ‘ਤੇ ਵੇਚੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਉਕਤ ਮਹਿੰਗੀ ਮਠਿਆਈ ਦੇ ਨਾਲ 10-15 ਰੁਪਏ ਦੀ ਕੀਮਤ ਵਾਲਾ ਗੱਤੇ ਦਾ ਡੱਬਾ ਗਾਹਕ ਨੂੰ 70-80 ਦੇ ਕਰੀਬ ਪੈਂਦਾ ਹੈ, ਕਿਉਂਕਿ ਕਈ ਵਾਰੀ ਕੁਝ ਮੁਨਾਫ਼ਾਖ਼ੋਰ ਦੁਕਾਨਦਾਰਾਂ ਵਲੋਂ ਜਾਣ ਬੁੱਝ ਕੇ 100 ਗ੍ਰਾਮ ਤੋਂ ਵੀ ਵੱਧ ਵਜ਼ਨ ਦੇ ਗੱਤੇ ਦੇ ਡੱਬੇ ਸਪੈਸ਼ਲ ਤੌਰ ‘ਤੇ ਬਣਵਾਏ ਜਾਂਦੇ ਹਨ। ਇਸ ਤੋਂ ਇਲਾਵਾ ਡੱਬੇ ਦੇ ਉਪਰ ਦੁਕਾਨਦਾਰ ਵਲੋਂ ਆਪਣੀ ਦੁਕਾਨ ਦੀ ਇਸ਼ਤਿਹਾਰਬਾਜੀ ਵੀ ਕੀਤੀ ਜਾਂਦੀ ਹੈ ਜਿਸ ਦੀ ਕਿ ਉਹ ਕੋਈ ਕੀਮਤ ਵਸੂਲਣ ਦਾ ਹੱਕਦਾਰ ਵੀ ਨਹੀਂ ਹੁੰਦਾ। ਸਮਾਜ ਸੇਵਕ ਅਮਰੀਕ ਸਿੰਘ, ਪਰਮਿੰਦਰ ਗਰਗ ਆਦਿ ਨੇ ਕਿਹਾ ਹੈ ਕਿ ਸੁਨਾਮ ਦੀਆਂ ਦੀਆਂ ਛੋਟੀਆਂ ਮੋਟੀਆਂ ਤੋਂ ਲੈ ਕੈ ਨਾਮੀ/ ਪ੍ਰਸਿੱਧ ਮਠਿਆਈ ਦੇ ਵੱਡੇ ਦੁਕਾਨਦਾਰਾਂ ਵਲੋਂ ਵੀ ਪ੍ਰਸ਼ਾਸਨ ਦੀ ਨੱਕ ਹੇਠਾਂ ਮਠਿਆਈ ਦੇ ਰੇਟ ਵਿਚ ਗੱਤੇ ਨੂੰ ਵੇਚ ਕੇ ਗਾਹਕਾਂ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਸ਼ਹਿਰ ਦੇ ਮਸ਼ਹੂਰ ਮਿਸ਼ਠਾਨ ਭੰਡਾਰ ‘ਤੇ ਕਈ ਕੁਇੰਟਲ ਗੱਤਾ ਮਠਿਆਈ ਦੇ ਭਾਅ ਵੇਚ ਕੇ ਗਾਹਕਾਂ ਦੀ ਸ਼ਰੇਆਮ ਅੰਨੀ ਲੁੱਟ ਕਰਨ ਦੀ ਸ਼ਹਿਰ ਵਿਚ ਆਮ ਚਰਚਾ ਹੈ। ਉਨ੍ਹਾਂ ਮੰਗ ਕੀਤੀ ਕਿ ਸਥਾਨਕ ਪ੍ਰਸ਼ਾਸਨ ਨੂੰ ਅਜਿਹੇ ਮੁਨਾਫ਼ਾਖ਼ੋਰ ਦੁਕਾਨਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਉਨਾ ਕਿਹਾ ਕਿ ਸਬੰਧਿਤ ਨਾਪ ਤੋਲ ਅਧਿਕਾਰੀ ਨੂੰ ਸੁਨਾਮ ਇਲਾਕੇ ‘ਚੋਂ ਮੋਟਾ ਚੜ੍ਹਾਵਾ ਚੜ੍ਹਨ ਦੀਆ ਕਨਸੋਆਂ ਮਿਲ ਰਹੀਆ ਹਨ, ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸੰਬੰਧੀ ਜਦੋਂ ਪੱਖ ਲੈਣ ਲਈ ਨਾਪ-ਤੋਲ ਇੰਸਪੈਕਟਰ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਗੱਤੇ ਦਾ ਡੱਬਾ ਮਿਠੀਆਈ ਦੇ ਨਾਲ ਨਹੀ ਤੋਲਿਆ ਜਾ ਸਕਦਾ, ਡੱਬਾ ਅਲੱਗ ਤੋਂ ਤੋਲਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਆਉਣ ‘ਤੇ ਅਸੀਂ ਅਜਿਹੇ ਦੁਕਾਨਦਾਰ ਖਿਲਾਫ ਤੁਰੰਤ ਕਾਰਵਾਈ ਕਰਦੇ ਹਾਂ।