16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਕੇਂਦਰੀ ਸਭਾ ਵਲੋਂ ਜ਼ਿਲ੍ਹਾ ਪ੍ਰਧਾਨਾਂ, ਸਕੂਲ ਕਮੇਟੀ ਮੁਖੀਆਂ, ਕਾਰਜਕਾਰਨੀ ਮੈਂਬਰਾਂ, ਸਲਾਹਕਾਰਾਂ ਅਤੇ ਸਰਪ੍ਰਸਤਾਂ ਦੀਆਂ ਨਿਯੁਕਤੀਆਂ

ਧੂਰੀ, 16 ਨਵੰਬਰ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸੈਕਟਰੀ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੀ ਚੁਣੀ ਹੋਈ ਕਮੇਟੀ ਦੀ ਮੀਟਿੰਗ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਧੂਰੀ ਦੇ ਸਾਹਿਤ ਸਦਨ ਵਿੱਚ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਭਾ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸੈਕਟਰੀ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਲਖਵੀਰ ਸਿੰਘ ਧਾਂਦਰਾ 17-11-2026
ਧੂਰੀ, 16 ਨਵੰਬਰ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸੈਕਟਰੀ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੀ ਚੁਣੀ ਹੋਈ ਕਮੇਟੀ ਦੀ ਮੀਟਿੰਗ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਧੂਰੀ ਦੇ ਸਾਹਿਤ ਸਦਨ ਵਿੱਚ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਭਾ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ। ਇਸ ਉਪਰੰਤ ਸਰਬਸੰਮਤੀ ਨਾਲ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਗਈਆਂ। ਸਭਾ ਦੀ 31 ਮੈਂਬਰੀ ਕਾਰਜਕਾਰਨੀ ਵਿੱਚ ਸਰਵ ਸ੍ਰੀ ਕੇਸਰਾ ਰਾਮ, ਸੋਢੀ ਰਾਣਾ, ਅਮਰਜੀਤ ਕੌਂਕੇ, ਜਗੀਰ ਸਿੰਘ ਰਤਨ, ਡਾ. ਜਗਦੀਪ ਕੌਰ ਆਹੂਜਾ, ਹਰੀ ਸਿੰਘ ਢੁੱਡੀਕੇ, ਪ੍ਰਿੰ. ਇਕਬਾਲ ਕੌਰ ਉਦਾਸੀ, ਡਾ. ਮਹਿੰਦਰਪਾਲ ਭੱਠਲ, ਡਾ. ਭਵਾਨੀ ਸ਼ੰਕਰ ਗਰਗ, ਮਿੱਠਾ ਸਿੰਘ ਸੇਖੋਂ, ਹਰੀ ਸਿੰਘ ਮਠਾੜੂ ਗੁੜਗਾਓਂ, ਪੋਪਿੰਦਰ ਸਿੰਘ ਪਾਰਸ ਜੰਮੂ, ਦਵਿੰਦਰ ਪਟਿਆਲ਼ਵੀ, ਗੁਰਨਾਮ ਸਿੰਘ ਸੰਗਰੂਰ, ਮਨੋਜ ਫ਼ਗਵਾੜਵੀ, ਜੋਗਿੰਦਰ ਕੌਰ ਅਗਨੀਹੋਤਰੀ, ਅਲੀ ਰਾਜਪੁਰਾ, ਹਾਕਮ ਰੂੜੇਕੇ, ਗੁਰਸੇਵਕ ਸਿੰਘ ਰੋੜਕੀ, ਕੁਲਵੰਤ ਸਰੋਤਾ, ਮਿੱਤਰ ਮਨਜੀਤ, ਅਮਰਜੀਤ ਅਮਨ, ਵਤਨਦੀਪ ਜ਼ਖ਼ਮੀ, ਕਰਨਜੀਤ ਦਰਦ, ਡੀ.ਐੱਮ ਸਿੰਘ, ਸਾਗਰ ਸਿੰਘ ਸਾਗਰ, ਸੁਰਿੰਦਰਪਾਲ ਸ਼ਰਮਾ ਜੈਤੋਂ, ਹਰਦੀਪ ਬਾਵਾ, ਵਿਵੇਕ ਕੋਟ ਈਸੇ ਖਾਂ, ਸੁਰਿੰਦਰਪਾਲ ਸਿੰਘ ਕਾਲਾਂਵਾਲੀ, ਇੰਦਰਜੀਤ ਕੌਰ ਲੋਟੇ ਸ਼ਾਮਲ ਹਨ, ਜਿਲ੍ਹਾ ਪ੍ਰਧਾਨਾਂ ਵਿੱਚ ਸਰਵ ਸ੍ਰੀ ਹਰਦਿਆਲ ਹੁਸ਼ਿਆਰਪੁਰੀ (ਹੁਸ਼ਿਆਰਪੁਰ), ਦੇਸ ਰਾਜ ਬਾਲੀ (ਨਵਾਂ ਸ਼ਹਿਰ), ਕੁਲਵਿੰਦਰ ਕੌਰ ਕਮਲ (ਕਪੂਰਥਲਾ), ਹਰਮੇਸ਼ ਸਿੰਘ ਮੇਸ਼ੀ (ਸੰਗਰੂਰ), ਡਾ. ਰਾਕੇਸ਼ ਸ਼ਰਮਾ (ਮਾਲੇਰਕੋਟਲਾ), ਹਰਜੀਤ ਸਿੰਘ ਰਾਜਾਸਾਂਸੀ (ਸ੍ਰੀ ਅੰਮ੍ਰਿਤਸਰ ਸਾਹਿਬ), ਨਵਜੋਤ ਕੌਰ ਬਾਜਵਾ (ਗੁਰਦਾਸਪੁਰ), ਸੁਰਿੰਦਰ ਸਾਗਰ (ਤਰਨਤਾਰਨ), ਮਨੋਹਰ ਧਾਰੀਵਾਲ (ਪਠਾਨਕੋਟ), ਬਲਵਿੰਦਰ ਸਿੰਘ ਭੱਟੀ (ਪਟਿਆਲ਼ਾ), ਦਲਜੀਤ ਰਾਏ ਕਾਲੀਆ (ਫਿਰੋਜਪੁਰ), ਦਰਸ਼ਨ ਸਿੰਘ ਰੁਪਾਣਾ (ਫ਼ਰੀਦਕੋਟ), ਰਣਜੀਤ ਸਿੰਘ ਥਾਂਦੇਵਾਲ (ਸ੍ਰੀ ਮੁਕਤਸਰ ਸਾਹਿਬ), ਪ੍ਰਿੰਸੀਪਲ ਗੁਰਮੀਤ ਸਿੰਘ (ਫਾਜਲਿਕਾ), ਮੇਹਰ ਸਿੰਘ ਰਾਈਏਵਾਲ (ਫਤਿਹਗੜ੍ਹ ਸਾਹਿਬ), ਬਿੱਕਰ ਸਿੰਘ ਮਾਣਕ (ਬਠਿੰਡਾ), ਪ੍ਰਿੰ. ਸੁਰਜੀਤ ਸਿੰਘ ਸੰਧੂ (ਬਰਨਾਲਾ), ਚਰਨਜੀਤ ਸਿੰਘ ਸਮਾਲਸਰ (ਮੋਗਾ), ਪ੍ਰਿੰ. ਦਰਸ਼ਨ ਸਿੰਘ ਬਰੇਟਾ (ਮਾਨਸਾ), ਗੁਰਿੰਦਰ ਸਿੰਘ ਕਲਸੀ (ਰੂਪ ਨਗਰ), ਅਮਰਜੀਤ ਸਿੰਘ ਸ਼ੇਰਪੁਰੀ (ਲੁਧਿਆਣਾ ਸ਼ਹਿਰੀ), ਬਲਵੀਰ ਬੱਲੀ (ਲੁਧਿਆਣਾ ਦਿਹਾਤੀ), ਦਲਜੀਤ ਮਹਿਮੀ (ਜਲੰਧਰ), ਮਨਜੀਤ ਕੌਰ ਅੰਬਾਲਵੀ (ਅੰਬਾਲਾ), ਬਲਜੀਤ ਸਿੰਘ ਬਿੱਟੂ ਮਲਕਪੁਰਾ (ਸਿਰਸਾ), ਗੁਰਪ੍ਰੀਤ ਕੌਰ ਸੈਣੀ (ਹਿਸਾਰ), ਅੰਗਰੇਜ਼ ਸਿੰਘ (ਕਰਨਾਲ), ਚਰਨ ਪੁਆਧੀ (ਕੈਥਲ), ਉ਼ਂਕਾਰ ਸੂਦ ਬਾਹੋਨਾ (ਫ਼ਰੀਦਾਬਾਦ), ਕੁਲਵਿੰਦਰ ਸਿੰਘ ਪਦਮ (ਫਤਿਆਬਾਦ), ਕੁਲਵੰਤ ਸਿੰਘ ਰਫ਼ੀਕ (ਕੁਰੂਕਸ਼ੇਤਰ) ਲਾਏ ਗਏ। ਕੇਂਦਰੀ ਦੀਆਂ 17 ਸਕੂਲ ਕਮੇਟੀਆਂ ਦੇ ਮੁਖੀ ਸਰਵ ਸ੍ਰੀ ਡਾ. ਗੁਰਨੈਬ ਸਿੰਘ (ਭਾਸ਼ਾ ਵਿਗਿਆਨ), ਡਾ. ਸੁਖਵਿੰਦਰ ਸਿੰਘ ਸੇਖੋਂ (ਅਨੁਵਾਦ), ਜਗਦੀਸ਼ ਰਾਏ ਕੂਲਰੀਆਂ (ਮਿੰਨੀ ਕਹਾਣੀ), ਡਾ. ਲਕਸ਼ਮੀ ਨਰਾਇਣ ਭੀਖੀ (ਵਾਰਤਿਕ ਤੇ ਖੋਜ), ਡਾ. ਹਰਨੇਕ ਕਲੇਰ (ਬਾਲ ਸਾਹਿਤ), ਨਰੰਜਨ ਬੋਹਾ (ਕਹਾਣੀ), ਡਾ. ਅਰਵਿੰਦਰ ਕੌਰ ਕਾਕੜਾ (ਸਮੀਖਿਆ), ਅਵਤਾਰਜੀਤ ਅਟਵਾਲ (ਕਵਿਤਾ), ਬਲਵੀਰ ਸਿੰਘ ਸੈਣੀ (ਗ਼ਜ਼ਲ), ਡਾ. ਸਾਧੂ ਰਾਮ ਲੰਗੇਆਣਾ (ਵਿਅੰਗ), ਮੋਹੀ ਅਮਰਜੀਤ (ਨਾਟਕ), ਜਗਸੀਰ ਜੀਦਾ (ਗੀਤ), ਹਰਜੀਤ ਕੌਰ ਵਿਰਕ (ਨਾਵਲ), ਰੇਸ਼ਮ ਚਿੱਤਰਕਾਰ (ਚਿੱਤਰਕਾਰੀ), ਚਰਨਜੀਤ ਭੁੱਲਰ (ਪੱਤਰਕਾਰਤਾ), ਮਾ. ਭੀਮ ਮੌੜਾ (ਕਵੀਸ਼ਰੀ), ਰਵੀ ਰਵਿੰਦਰ ਲੁਧਿਆਣਾ (ਫੋਟੋਗ੍ਰਾਫੀ) ਲਾਏ ਗਏ ਅਤੇ ਸੁਖਦੇਵ ਸਿੰਘ ਔਲਖ਼ ਨੂੰ ਦਫ਼ਤਰ ਸਕੱਤਰ ਅਤੇ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਡਿਪਟੀ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਸਰਵ ਸ੍ਰੀ ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਜੀਤ ਸਿੰਘ ਸੱਧਰ, ਭੂਪਿੰਦਰ ਕੌਰ ਪ੍ਰੀਤ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ ਸਲਾਹਕਾਰ ਬਣਾਏ। ਡਾ. ਤੇਜਵੰਤ ਮਾਨ, ਡਾ. ਦੀਪਕ ਮਨਮੋਹਨ ਸਿੰਘ, ਡਾ. ਸਵਰਾਜ ਸਿੰਘ, ਓਮ ਪ੍ਰਕਾਸ਼ ਗਾਸੋ, ਡਾ. ਬਲਦੇਵ ਸਿੰਘ ਬੱਧਨ ਅਤੇ ਡਾ. ਰਵਿੰਦਰ ਭੱਠਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ।
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ 756ਵੇਂ ਜਨਮ ਦਿਹਾੜੇ ਉੱਤੇ ਪੁੱਜੇ ਵਿਜੈਇੰਦਰ ਸਿੰਗਲਾ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਅਕਾਲ ਕਾਲਜੀਏਟ ਸਕੂਲ ਵਿਖੇ ਖੇਡਾਂ ਦੇ ਫਨ ਈਵੈਂਟ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।