ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
ਜਖੇਪਲ,16 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀ ਸਵ: ਸਰਪੰਚ ਝੰਡਾ ਸਿੰਘ ਮਾਨ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਂਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ ਅੱਖਾਂ ਦਾ ਮੁਫਤ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਲਗਾਇਆ ਗਿਆ ਹੈ । ਕੈਂਪ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।
ਅਜੀਤ ਡੈਸਕ
17-11-2026