21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਜੀਰੀ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਐੱਸ.ਡੀ.ਐੱਮ. ਦਫਤਰ ਅੱਗੇ ਦਿੱਤਾ ਧਰਨਾ

ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋ ਜੀਰੀ ਦੀ ਬੰਦ ਪਈ ਸਰਕਾਰੀ ਖਰੀਦ ਨੂੰ ਚਾਲੂ ਕਰਵਾਉਣ ਅਤੇ ਕੋਅਪਰੇਟਿਵ ਸੁਸਾਇਟੀਆ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀਆਂ ਮੰਗਾਂ ਨੂੰ ਲੈ ਕੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਅਤੇ ਜਨਰਲ ਸਕੱਤਰ ਸਰਬਜੀਤ ਸਰਮਾ ਦੀ ਅਗਵਾਈ ਹੇਠ ਐੱਸ. ਡੀ.

ਅਜੀਤ ਡੈਸਕ 21-11-2026
ਲਹਿਰਾਗਾਗਾ, 20 ਨਵੰਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋ ਜੀਰੀ ਦੀ ਬੰਦ ਪਈ ਸਰਕਾਰੀ ਖਰੀਦ ਨੂੰ ਚਾਲੂ ਕਰਵਾਉਣ ਅਤੇ ਕੋਅਪਰੇਟਿਵ ਸੁਸਾਇਟੀਆ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀਆਂ ਮੰਗਾਂ ਨੂੰ ਲੈ ਕੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਅਤੇ ਜਨਰਲ ਸਕੱਤਰ ਸਰਬਜੀਤ ਸਰਮਾ ਦੀ ਅਗਵਾਈ ਹੇਠ ਐੱਸ.ਡੀ.ਐੱਮ ਦਫਤਰ ਅੱਗੇ ਧਰਨਾ ਦਿੱਤਾ ਗਿਆ। ਬਲਾਕ ਦੇ ਜਰਨਲ ਸਕੱਤਰ ਸਰਬਜੀਤ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਖਰੀਦ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ ਜਦ ਕਿ ਕਿਸਾਨ 20,25 ਦਿਨਾ ਤੋ ਮੰਡੀਆਂ ਵਿੱਚ ਰੁਲ ਰਿਹਾ ਹੈ ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ। ਕਿਸਾਨਾ ਦੀ ਅਗਲੀ ਹਾੜੀ ਦੀ ਫਸਲ ਦੀ ਬਿਜਾਈ ਬਹੁਤ ਲੇਟ ਹੋ ਰਹੀ ਹੈ। ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘਾ ਸੰਗਤਪੁਰਾ ਨੇ ਕਿਹਾ ਕਿ ਕੋਅਪਰੇਟਿਵ ਸੁਸਾਇਟੀਆ ਵੱਲੋਂ ਕਿਸਾਨਾਂ ਤੋਂ ਨਵੀਆਂ ਫਰਦਾ ਲੈਕੇ ਹੱਦ ਕਰਜ਼ੇ ਦੀਆਂ ਨਵੀਆਂ ਹਿੱਸੇਦਾਰੀਆ ਭਰਵਾਈਆ ਗਈਆ ਪਰ ਕਰਜ਼ਾ ਪਿਛਲੀਆਂ ਹਿੱਸੇਦਾਰੀਆ ਮੁਤਾਬਕ ਹੀ ਦਿੱਤਾ ਜਾ ਰਿਹਾ ਹੈ ਜਦਕਿ ਕਰਜ਼ਾ ਨਵੀਆਂ ਹਿੱਸੇਦਾਰੀਆ ਮੁਤਾਬਕ ਦੇਣਾ ਬਣਦਾ ਹੈ।ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਕੋਟੜਾ ਲਹਿਲ ਨੇ ਕੁਝ ਆੜਤੀਆਂ ਉੱਪਰ ਕਿਸਾਨਾਂ ਦੀ ਫਸਲ ਚੋਰੀ ਕਰਨ ਜਾਂ ਕਰਵਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਅਜਿਹੇ ਆੜਤੀਆਂ ਨੇ ਕਿਸਾਨਾਂ ਨਾਲ ਇਨਸਾਫ ਨਾ ਕੀਤਾ ਤਾਂ ਕਿਸਾਨ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਕਿਸਾਨਾਂ ਨੂੰ ਇਨਸਾਫ ਨਾ ਮਿਲਣ ਤੇ 30 ਨਵੰਬਰ ਨੂੰ ਕਥਿਤ ਆੜਤੀਆਂ ਦੀ ਦੁਕਾਨਾਂ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਦਿੱਤੇ ਜਾਣਗੇ। ਧਰਨੇ ਨੂੰ ਮੀਤ ਮਾਸਟਰ ਗੁਰਚਰਨ ਖੋਖਰ, ਕਰਨੈਲ ਗਨੌਟਾ, ਰਾਮ ਚੰਦ ਚੋਟੀਆ, ਰਾਮ ਨੰਗਲਾ, ਅਮਰਜੀਤ ਗਿਦੜਿਆਨੀ, ਜਰਨੈਲ ਘੋੜੇਨਬ, ਗੁਰਜੰਟ ਸੰਗਤਪੁਰਾ, ਬਿੱਕਰ ਖੋਖਰ, ਭੈਣ ਜਸਵਿੰਦਰ ਕੋਰ ਖੋਖਰ, ਪਰਮਜੀਤ ਕੋਰ ਭੂਟਾਲ ਕਲਾ ਅਤੇ ਗੁਰਮੀਤ ਕੌਰ ਗਿਦੜਿਆਨੀ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਗੁਰਵਿੰਦਰ ਸਿੰਘ ਸਨੀ ਕੈਨੇਡਾ ’ਚ ਪੀਸ ਅਫ਼ਸਰ ਨਿਯੁਕਤ ਅਗਲੀ ਖ਼ਬਰ ਹਲਕਾ ਲਹਿਰਾ ਦੀ ਸਿਆਸਤ ਵਿੱਚ ਨਵਾਂ ਸਿਆਸੀ ਧਮਾਕਾ ਕਰਨਗੇ ਹਾਰਦਿਕ ਨੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।