ਗੁਰਵਿੰਦਰ ਸਿੰਘ ਸਨੀ ਕੈਨੇਡਾ ’ਚ ਪੀਸ ਅਫ਼ਸਰ ਨਿਯੁਕਤ
ਭਵਾਨੀਗੜ੍ਹ, 20 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਪੁਲਿਸ ਦੇ ਸੇਵਾ-ਮੁਕਤ ਥਾਣੇਦਾਰ ਅਤੇ ਅੰਬੇਦਕਰ ਚੇਤਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ ਭੰਗਾਨੀਆ ਦੇ ਵੱਡੇ ਪੁੱਤਰ ਗੁਰਵਿੰਦਰ ਸਿੰਘ ਸਨੀ ਦੀ ਕੈਨੇਡਾ ਦੀ ਐਲਬਰਟਾ ਪ੍ਰੋਵਿੰਸ ਵਿੱਚ ਕਮਿਊਨਿਟੀ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਇਲਾਕੇ ਦਾ ਮਾਣ ਵਧਾਇਆ ਹੈ।
ਗ
ਗੁਰਵਿੰਦਰ ਸਿੰਘ ਸਨੀ।
21-11-2026
ਭਵਾਨੀਗੜ੍ਹ, 20 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਪੁਲਿਸ ਦੇ ਸੇਵਾ-ਮੁਕਤ ਥਾਣੇਦਾਰ ਅਤੇ ਅੰਬੇਦਕਰ ਚੇਤਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ ਭੰਗਾਨੀਆ ਦੇ ਵੱਡੇ ਪੁੱਤਰ ਗੁਰਵਿੰਦਰ ਸਿੰਘ ਸਨੀ ਦੀ ਕੈਨੇਡਾ ਦੀ ਐਲਬਰਟਾ ਪ੍ਰੋਵਿੰਸ ਵਿੱਚ ਕਮਿਊਨਿਟੀ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਇਲਾਕੇ ਦਾ ਮਾਣ ਵਧਾਇਆ ਹੈ। ਗੁਰਵਿੰਦਰ ਸਿੰਘ ਨੇ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਐੱਨ.ਆਈ.ਟੀ. ਜਲੰਧਰ ਤੋਂ ਕੀਤੀ ਅਤੇ ਐੱਮ.ਟੈੱਕ. ਕਰਨ ਉਪਰੰਤ 2023 ਵਿੱਚ ਕੈਨੇਡਾ ਚਲੇ ਗਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਦੀ ਪੁਲਿਸ ਵਰਦੀ ਤੋਂ ਪ੍ਰਭਾਵਿਤ ਸਨ। ਸਖ਼ਤ ਮਿਹਨਤ ਅਤੇ ਲਾਅ ਇਨਫੋਰਸਮੈਂਟ ਦੇ ਤਜਰਬੇ ਤੋਂ ਬਾਅਦ ਉਨ੍ਹਾਂ ਨੇ ਸਰੀਰਕ ਤੇ ਲਿਖਤੀ ਪ੍ਰੀਖਿਆਵਾਂ ਅਤੇ ਤਿੰਨ ਪੜਾਵਾਂ ਦੀ ਇੰਟਰਵਿਊ ਸਫ਼ਲਤਾਪੂਰਵਕ ਪਾਸ ਕੀਤੀ। ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਮਾਪਿਆਂ, ਛੋਟੇ ਭਰਾ ਮਨਵਿੰਦਰ ਸਿੰਘ ਅਤੇ ਪਤਨੀ ਰਮਨਦੀਪ ਕੌਰ ਵੱਲੋਂ ਮਿਲੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨੂੰ ਦਿੱਤਾ। ਇਸ ਸਬੰਧੀ ਸੀਨੀਅਰ ਸਿਟੀਜਨ ਸੰਸਥਾ ਦੇ ਆਗੂਆਂ ਚਰਨ ਸਿੰਘ ਚੋਪੜਾ, ਪਵਨ ਕੁਮਾਰ ਸ਼ਰਮਾ, ਕੁਲਦੀਪ ਸ਼ਰਮਾ, ਹਰਮੇਸ਼ ਕੌਸ਼ਲ, ਪ੍ਰੀਤਮ ਸਿੰਘ, ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਸਤਨਾਮ ਸਿੰਘ ਸੰਧੂ, ਡਾ. ਕੇਵਲ ਸਿੰਘ, ਸੁਖਦੇਵ ਸਿੰਘ, ਥਾਣੇਦਾਰ ਰੁਲਦੂ ਰਾਮ, ਸੁਰਿੰਦਰ ਕੁਮਾਰ ਜੇਠੀ, ਅੰਬੇਦਕਰ ਚੇਤਨਾ ਮੰਚ ਦੇ ਆਗੂਆਂ ਰਜਿੰਦਰ ਸਿੰਘ ਚੋਪੜਾ, ਜਸਵਿੰਦਰ ਸਿੰਘ ਚੋਪੜਾ, ਗੁਰਜੰਟ ਸਿੰਘ ਭਾਂਖਰ, ਅਮਰੀਕ ਸਿੰਘ ਅਮਨ, ਡਾ. ਸੁਖਵਿੰਦਰ ਸੁੱਖੀ, ਡਾ. ਰਾਮਪਾਲ, ਬਹਾਦਰ ਸਿੰਘ, ਬਾਬਾ ਜੀਵਨ ਸਿੰਘ ਪ੍ਰਚਾਰ ਕਮੇਟੀ ਵਲੋਂ ਗੁਰਨਾਮ ਸਿੰਘ, ਪਰਮਜੀਤ ਸਿੰਘ ਖਾਲਸਾ, ਕੁਲਦੀਪ ਸਿੰਘ, ਕਰਨੈਲ ਸਿੰਘ ਸਹੋਤਾ ਤੇ ਇੰਦਰਜੀਤ ਸਿੰਘ ਵਲੋਂ ਵਧਾਈ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।