23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਲਾਈਟ ਵਿਖੇ ਮੈਟਲੈਬ ਤਕਨੀਕਾਂ ਬਾਰੇ ਵਰਕਸ਼ਾਪ ਕਰਵਾਈ ਗੁਰਮਤਿ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ

ਲੌਂਗੋਵਾਲ, 22 ਨਵੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਵਿਖੇ ਗਣਿਤ ਅਤੇ ਭੌਤਿਕ ਵਿਗਿਆਨ ਵਿਭਾਗ ਵੱਲੋਂ ‘ਵਿਗਿਆਨਕ ਕੰਪਿਊਟਿੰਗ, ਗਣਿਤ ਮਾਡਲਿੰਗ ਅਤੇ ਮਸ਼ੀਨ ਲਰਨਿੰਗ ਯੂਜ਼ਿੰਗ ਮੈਟਲੈਬ’ ਵਿਸ਼ੇ ’ਤੇ ਇੱਕ ਹਫ਼ਤੇ ਦੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ 100 ਤੋਂ ਵੱਧ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਸਲਾਈਟ ਲੌਂਗੋਵਾਲ ਵਿਖੇ ਵਰਕਸ਼ਾਪ ਦੌਰਾਨ ਸ਼ਮਾ ਰੌਸ਼ਨ ਕਰਦੇ ਹੋਏ ਪ੍ਰਬੰਧਕ ਅਤੇ ਮਹਿਮਾਨ। ਤਸਵੀਰ - ਵਿਨੋਦ 23-11-2026
ਲੌਂਗੋਵਾਲ, 22 ਨਵੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਵਿਖੇ ਗਣਿਤ ਅਤੇ ਭੌਤਿਕ ਵਿਗਿਆਨ ਵਿਭਾਗ ਵੱਲੋਂ ‘ਵਿਗਿਆਨਕ ਕੰਪਿਊਟਿੰਗ, ਗਣਿਤ ਮਾਡਲਿੰਗ ਅਤੇ ਮਸ਼ੀਨ ਲਰਨਿੰਗ ਯੂਜ਼ਿੰਗ ਮੈਟਲੈਬ’ ਵਿਸ਼ੇ ’ਤੇ ਇੱਕ ਹਫ਼ਤੇ ਦੀ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਵਿੱਚ 100 ਤੋਂ ਵੱਧ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਮੈਟਲੈਬ ਸਾਫਟਵੇਅਰ ਰਾਹੀਂ ਡਾਟਾ ਵਿਸ਼ਲੇਸ਼ਣ, ਗਣਿਤ ਮਾਡਲਿੰਗ, ਮਸ਼ੀਨ ਲਰਨਿੰਗ ਅਤੇ ਵਿਗਿਆਨਕ ਗਣਨਾਵਾਂ ਦੀ ਪ੍ਰਯੋਗਿਕ ਜਾਣਕਾਰੀ ਦੇਣਾ ਸੀ।ਇਸ ਦੌਰਾਨ ਮੈਥਵਰਕਸ ਅਤੇ ਡਿਜ਼ਾਈਨਟੈਕ ਸਿਸਟਮਜ਼ ਦੇ ਮਾਹਿਰਾਂ ਸਮੇਤ ਵੱਖ-ਵੱਖ ਵਿਦਵਾਨਾਂ ਨੇ ਤਕਨੀਕੀ ਸੈਸ਼ਨ ਅਤੇ ਵਿਸ਼ੇਸ਼ ਲੈਕਚਰ ਦਿੱਤੇ। ਵਰਕਸ਼ਾਪ ਦਾ ਆਯੋਜਨ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਰਹਿਨੁਮਾਈ ਹੇਠ ਕੀਤਾ ਗਿਆ।ਇਸ ਮੌਕੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਏ.ਐੱਸ.ਅਰੋੜਾ, ਪ੍ਰੋ. ਆਰ. ਕੇ. ਮਿਸ਼ਰਾ, ਪ੍ਰੋ. ਆਰ. ਕੇ. ਗੁਹਾ ਅਤੇ ਪ੍ਰੋ. ਏ. ਐੱਸ. ਧਲੀਵਾਲ ਸਮੇਤ ਕਈ ਅਧਿਕਾਰੀ ਅਤੇ ਫੈਕਲਟੀ ਮੈਂਬਰ ਮੌਜੂਦ ਸਨ।ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਧੀਰ ਕੁਮਾਰ, ਡਾ. ਪ੍ਰਭਦੀਪ ਕੌਰ ਅਤੇ ਡਾ. ਯੋਗੇਸ਼ ਕਪਿਲ ਸਨ। ਵਰਕਸ਼ਾਪ ਵਿੱਚ ਆਈ.ਆਈ.ਟੀ. ਬੀ. ਐੱਚ. ਯੂ., ਜੀ. ਐੱਨ. ਡੀ. ਯੂ., ਐੱਨ.ਡੀ.ਈ.ਸੀ. ਲੁਧਿਆਣਾ ਅਤੇ ਹੋਰ ਨਾਮਵਰ ਸੰਸਥਾਵਾਂ ਦੇ ਭਾਗੀਦਾਰਾਂਨੇ ਹਿੱਸਾ ਲਿਆ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪੰਜਾਬ ਵਿੱਚ 76 ਹਜ਼ਾਰ ਨੌਕਰੀਆਂ ਦੇਣ ਦਾ ਕੀਤਾ ਦਾਅਵਾ ਕੋਰਾ ਝੂਠ - ਭਾਜਪਾ ਆਗੂ ਅਗਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀ ਮੀਮਸਾ ਦੀ ਚੋਣ ਵਿੱਚ ਕੇਸਰ ਸਿੰਘ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।