ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪੰਜਾਬ ਵਿੱਚ 76 ਹਜ਼ਾਰ ਨੌਕਰੀਆਂ ਦੇਣ ਦਾ ਕੀਤਾ ਦਾਅਵਾ ਕੋਰਾ ਝੂਠ - ਭਾਜਪਾ ਆਗੂ
ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਝ ਅਖਬਾਰਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ 76 ਹਜਾਰ ਬੇਰੋਜਗਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ ਹਨ । ਜਿੰਦਲ ਨੇ ਕੈਬਨਿਟ ਮੰਤਰੀ ਅਰੋੜਾ ਦੇ ਬਿਆਨ ਦੀ ਨਿਖੇਧੀ ਕਰਦਿਆ ਕਿਹਾ ਕਿ ਜੇ ਪੰਜਾਬ ਦੇ ਬੇਰੋਜਗਾਰਾ ਨੂੰ 76 ਹਜਾਰ ਨੌਕਰੀਆਂ ਦਿੱਤੀਆ ਹੁੰਦੀਆ ਤਾਂ ਅੱਜ ਪੰਜਾਬ ਦੇ ਸਰਕਾਰੀ ਦਫਤਰ, ਸਕੂਲ-ਕਾਲਜ ਅਤੇ ਹਸਪਤਾਲ ਖਾਲੀ ਨਾ ਹੁੰਦੇ।
ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਝ ਅਖਬਾਰਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ 76 ਹਜਾਰ ਬੇਰੋਜਗਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ ਹਨ । ਜਿੰਦਲ ਨੇ ਕੈਬਨਿਟ ਮੰਤਰੀ ਅਰੋੜਾ ਦੇ ਬਿਆਨ ਦੀ ਨਿਖੇਧੀ ਕਰਦਿਆ ਕਿਹਾ ਕਿ ਜੇ ਪੰਜਾਬ ਦੇ ਬੇਰੋਜਗਾਰਾ ਨੂੰ 76 ਹਜਾਰ ਨੌਕਰੀਆਂ ਦਿੱਤੀਆ ਹੁੰਦੀਆ ਤਾਂ ਅੱਜ ਪੰਜਾਬ ਦੇ ਸਰਕਾਰੀ ਦਫਤਰ, ਸਕੂਲ-ਕਾਲਜ ਅਤੇ ਹਸਪਤਾਲ ਖਾਲੀ ਨਾ ਹੁੰਦੇ। ਪੰਜਾਬ ਦੇ ਕਈ ਦਫਤਰਾ ਵਿੱਚ ਅਹੂਦੇ ਖਾਲੀ ਪਏ ਹਨ। ਲੋਕਾ ਨੂੰ ਆਪਣੇ ਕੰਮ-ਕਾਰ ਕਰਵਾਉਣ ਲਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਜੀਵਨ ਜਿੰਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਦੇ ਇਸ ਝੂਠੇ ਦਾਅਵਿਆ ਨੂੰ ਖਾਰਜ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਅਮਨ ਅਰੋੜੇ ਦਾ ਦਿੱਤਾ ਬਿਆਨ ਅੱਜ ਦੇ ਨੌਜਵਾਨਾ ਨੂੰ ਧੋਖਾ ਦੇਣ ਵਾਲਾ ਬਿਆਨ ਹੈ । ਇਸ ਮੌਕੇ ਉਪਰ ਸਤਵੰਤ ਸਿੰਘ ਪੂਨੀਆ ਸੀਨੀਅਰ ਭਾਜਪਾ ਆਗੂ, ਵਿਜੇ ਸਾਹਨੀ ਜ਼ਿਲ੍ਹਾ ਜਨਰਲ ਸਕੱਤਰ, ਪਰਮਿੰਦਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਪਿੰਕੀ ਪ੍ਰਧਾਨ ਓ.ਬੀ.ਸੀ. ਮੌਰਚਾ, ਕੌਸਲ ਸ਼ਰਮਾ ਜ਼ਿਲ੍ਹਾ ਮੀਡੀਆ ਇੰਚਾਰਜ, ਨਿਰਭੈ ਸਿੰਘ ਛੰਨਾ ਜ਼ਿਲ੍ਹਾ ਸਕੱਤਰ ਅਤੇ ਤਰੁਵਰ ਸਿੰਗਲਾ ਆਦਿ ਮੌਜੂਦ ਸਨ।