28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਭੋਗ ’ਤੇ ਵਿਸੇਸ਼ - ਜਗਪਾਲ ਸਿੰਘ ਖੰਗੂੜਾ

ਅਹਿਮਦਗੜ੍ਹ, ਪੰਜਾਬ ਦੀ ਨਾਮਵਰ ਸ਼ਖਸ਼ੀਅਤ ਸਵਰਗੀ ਜਗਪਾਲ ਸਿੰਘ ਖੰਗੂੜਾ ਜਿਨਾਂ ਆਪਣੇ ਜੀਵਨ ਦੌਰਾਨ ਪਰਿਵਾਰ ਸਮਾਜ ਅਤੇ ਰਾਜਸੀ ਖੇਤਰ ਵਿੱਚ ਨਿਭਵਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਲੋਕ ਉਨ੍ਹਾਂ ਨੂੰ ਹਮੇਸ਼ਾ ਸਤਿਕਾਰਤ ਸ਼ਖਸ਼ੀਅਤ ਵਜੋਂ ਯਾਦ ਰੱਖਣਗੇ ਸਨ। 1935 ਵਿੱਚ ਪਿੰਡ ਲ ਤਾਲਾ ਵਿਖੇ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਸਵਰਗੀ ਖੰਗੂੜਾ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਸੰਘਰਸ਼ ਦਾ ਸਾਹਮਣਾ ਕਰਦਿਆਂ ਦੇਸ਼ ਵਿਦੇਸ਼ ਵਿੱਚ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ।

ਅਜੀਤ ਡੈਸਕ 29-11-2026
ਅਹਿਮਦਗੜ੍ਹ, ਪੰਜਾਬ ਦੀ ਨਾਮਵਰ ਸ਼ਖਸ਼ੀਅਤ ਸਵਰਗੀ ਜਗਪਾਲ ਸਿੰਘ ਖੰਗੂੜਾ ਜਿਨਾਂ ਆਪਣੇ ਜੀਵਨ ਦੌਰਾਨ ਪਰਿਵਾਰ ਸਮਾਜ ਅਤੇ ਰਾਜਸੀ ਖੇਤਰ ਵਿੱਚ ਨਿਭਵਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਲੋਕ ਉਨ੍ਹਾਂ ਨੂੰ ਹਮੇਸ਼ਾ ਸਤਿਕਾਰਤ ਸ਼ਖਸ਼ੀਅਤ ਵਜੋਂ ਯਾਦ ਰੱਖਣਗੇ ਸਨ। 1935 ਵਿੱਚ ਪਿੰਡ ਲ ਤਾਲਾ ਵਿਖੇ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਸਵਰਗੀ ਖੰਗੂੜਾ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਸੰਘਰਸ਼ ਦਾ ਸਾਹਮਣਾ ਕਰਦਿਆਂ ਦੇਸ਼ ਵਿਦੇਸ਼ ਵਿੱਚ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ। ਛੇ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ ’ਤੇ ਸਨ। ਬਚਪਨ ਵਿੱਚ ਹੀ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਇਸ ਔਖੀ ਘੜੀ ਵਿੱਚ ਉਨ੍ਹਾਂ ਦੀ ਵੱਡੀ ਭੈਣ ਪ੍ਰੀਤਮ ਕੌਰ (ਬੀਜੀ) ਨੇ ਮਾਂ ਵਾਂਗ ਉਨ੍ਹਾਂ ਦੀ ਪਰਵਰਿਸ਼ ਕੀਤੀ ਅਤੇ ਜੀਵਨ ਦੀਆਂ ਮੁਸ਼ਕਲਾਂ ਨਾਲ ਜੂਝਣ ਦਾ ਹੌਸਲਾ ਦਿੱਤਾ। ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਦਿਆਂ ਬੀ.ਐੱਡ. ਦੀ ਡਿਗਰੀ ਹਾਸਲ ਕੀਤੀ। ਸਾਲ 1962 ਵਿੱਚ ਉਨ੍ਹਾਂ ਦਾ ਵਿਆਹ ਲਲਤੋਂ ਕਲਾਂ ਦੇ ਗਰੇਵਾਲ ਪਰਿਵਾਰ ਦੀ ਸਰਦਾਰਨੀ ਗੁਰਦਿਆਲ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਕਰੀਬ ਦੋ ਸਾਲ ਉਨ੍ਹਾਂ ਨੇ ਪਰਿਵਾਰਕ ਜ਼ਮੀਨ ’ਤੇ ਖੇਤੀਬਾੜੀ ਕੀਤੀ। ਆਪਣੇ ਪਰਿਵਾਰ ਦਾ ਭਵਿੱਖ ਬਿਹਤਰ ਬਣਾਉਣ ਅਤੇ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦੇ ਸੁਪਨੇ ਨਾਲ ਮਾਰਚ 1963 ਵਿੱਚ ਉਹ ਆਪਣੇ ਗੁਆਂਢੀ ਪਿੰਡ ਰੰਗੂਵਾਲ ਦੇ ਸਰਦਾਰ ਹਰਬਖ਼ਸ਼ ਸਿੰਘ ਖੰਗੂੜਾ ਨਾਲ ਇੰਗਲੈਂਡ ਚਲੇ ਗਏ। ਵਿਦੇਸ਼ ਦੀ ਧਰਤੀ ’ਤੇ ਉਨ੍ਹਾਂ ਦਾ ਸਫ਼ਰ ਆਸਾਨ ਨਹੀਂ ਸੀ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਫੈਕਟਰੀਆਂ ਵਿੱਚ ਸਖ਼ਤ ਮਿਹਨਤ ਕੀਤੀ। ਨਵੰਬਰ 1963 ਵਿੱਚ ਉਨ੍ਹਾਂ ਦੇ ਘਰ ਪਹਿਲੇ ਪੁੱਤਰ ਜਸਬੀਰ ਸਿੰਘ ਦਾ ਜਨਮ ਭਾਰਤ ਵਿਖੇ ਹੋਇਆ। ਸਤੰਬਰ 1966 ਵਿੱਚ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਇੰਗਲੈਂਡ ਲੈ ਗਏ। ਅਗਸਤ 1967 ਵਿੱਚ ਉਨ੍ਹਾਂ ਦੇ ਛੋਟੇ ਪੁੱਤਰ ਸਤਬੀਰ ਸਿੰਘ ਦਾ ਜਨਮ ਇੰਗਲੈਂਡ ਵਿਖੇ ਹੋਇਆ। ਸਰਦਾਰ ਜਗਪਾਲ ਸਿੰਘ ਨੇ 1967 ਤੱਕ ਫੈਕਟਰੀਆਂ ਵਿੱਚ ਕੰਮ ਕੀਤਾ ਅਤੇ ਡਾਕ ਵਿਭਾਗ ਵਿੱਚ ਵੀ ਨੌਕਰੀ ਕੀਤੀ। ਉਨ੍ਹਾਂ ਫਿਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਆਪਣੀ ਸੂਝ-ਬੂਝ, ਮਿਹਨਤ ਅਤੇ ਦੂਰਅੰਦੇਸ਼ੀ ਸਦਕਾ ਉਨ੍ਹਾਂ ਨੇ ਪਰਿਵਾਰਕ ਕਾਰੋਬਾਰ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉਨ੍ਹਾਂ ਦੇ ਦੋਵੇਂ ਬੇਟਿਆ 1985 ਵਿੱਚ ਪਰਿਵਾਰਕ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲ ਲਈ। ਇਸ ਤੋਂ ਬਾਅਦ ਸਰਦਾਰ ਜਗਪਾਲ ਸਿੰਘ ਨੂੰ ਕਾਰੋਬਾਰ ਦੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਤੋਂ ਵਿਹਲ ਮਿਲੀ ਅਤੇ ਉਨ੍ਹਾਂ ਨੇ ਸਮਾਜਿਕ ਤੇ ਸਿਆਸੀ ਸਰਗਰਮੀਆਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਵਿਦੇਸ ਉਹ ਯੂ ਕੇ ਦੀ ਲੇਬਰ ਪਾਰਟੀ ਨਾਲ ਜੁੜੇ ਅਤੇ ਸਾਲ 1986 ਤੋਂ 1998 ਤੱਕ ਚੁਣੇ ਹੋਏ ਕੌਂਸਲਰ ਵਜੋਂ ਲੋਕਾਂ ਦੀ ਨੁਮਾਇੰਦਗੀ ਕੀਤੀ। ਇਸੇ ਦੌਰਾਨ 1986 ਵਿੱਚ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਊਥਾਲ ਚੈਪਟਰ ਦੇ ਜਨਰਲ ਸਕੱਤਰ ਨਿਯੁਕਤ ਹੋਏ। ਇਸ ਤੋਂ ਇਲਾਵਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਅਤੇ ਪੰਜਾਬੀਆਂ ਦੇ ਮਸਲਿਆਂ ਪ੍ਰਤੀ ਉਨ੍ਹਾਂ ਦੀ ਸਰਗਰਮੀ ਅਤੇ ਸਮਾਜਿਕ ਵਚਨਬੱਧਤਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਰਹੀ। ਇੰਗਲੈਂਡ ਵਿੱਚ ਲਗਭਗ 35 ਸਾਲ ਬਿਤਾਉਣ ਤੋਂ ਬਾਅਦ ਸਾਲ 1998 ਵਿੱਚ ਉਹ ਆਪਣੇ ਵਤਨ ਪੰਜਾਬ ਪਰਤ ਆਏ। ਜ਼ਿੰਦਗੀ ਦੇ ਅਗਲੇ 28 ਸਾਲ ਉਨ੍ਹਾਂ ਨੇ ਆਪਣੀ ਜਨਮਭੂਮੀ ਨੂੰ ਸਮਰਪਿਤ ਕੀਤੇ। ਪਿੰਡ ਲਤਾਲਾ ਅਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਨੇ ਗੂੜ੍ਹਾ ਸਬੰਧ ਬਣਾਇਆ। ਹਰ ਵਰਗ ਨਾਲ ਵਿਚਰਦਿਆਂ ਉਹ ਸਮਾਜਿਕ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹੇ। ਸਾਲ 2002 ਵਿੱਚ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਗੁਰਦਿਆਲ ਕੌਰ ਨੇ ਹਲਕਾ ਕਿਲਾ ਰਾਏਪੁਰ ਤੋਂ ਵਿਧਾਨ ਸਭਾ ਦੀ ਚੋਣ ਲੜੀ। ਇਸ ਤੋਂ ਬਾਅਦ ਖੰਗੂੜਾ ਪਰਿਵਾਰ ਨੇ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਖੇਤਰ ਵਿੱਚ ਹੋਰ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪੁੱਤਰ ਜਸਬੀਰ ਸਿੰਘ ਜੱਸੀ ਖੰਗੂੜਾ ਸਾਲ 2007 ਵਿੱਚ ਵਿਧਾਇਕ ਚੁਣੇ ਗਏ। ਇਸ ਤਰ੍ਹਾਂ ਪਰਿਵਾਰ ਨੇ ਲੋਕ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ। ਸਰਦਾਰ ਜਗਪਾਲ ਸਿੰਘ ਖੰਗੂੜਾ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਅਣਥੱਕ ਮਿਹਨਤ ਕਰਦਿਆਂ ਬਿਤਾਇਆ। ਉਹ 87 ਸਾਲ ਦੀ ਉਮਰ ਤੱਕ ਸਰਗਰਮ ਰਹੇ ਪਰ ਵਧਦੀ ਉਮਰ ਅਤੇ ਪਾਰਕਿੰਸਨ’ਸ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੋਣ ਲੱਗੀ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਆਪਣੀਆਂ ਸਰਗਰਮੀਆਂ ਘਟਾਉਣੀਆਂ ਪਈਆਂ। ਦਸੰਬਰ 2025 ਵਿੱਚ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਗੁਰਦਿਆਲ ਕੌਰ ਦਾ ਦੇਹਾਂਤ ਹੋ ਗਿਆ, ਜਿਸ ਦਾ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ। ਜ਼ਿੰਦਗੀ ਦੇ ਆਖ਼ਰੀ 18 ਮਹੀਨੇ ਉਨ੍ਹਾਂ ਲਈ ਕਾਫ਼ੀ ਮੁਸ਼ਕਲਾਂ ਭਰੇ ਰਹੇ। ਆਖ਼ਰਕਾਰ 21 ਨਵੰਬਰ ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਦੋ ਪੁੱਤਰਾਂ, ਤਿੰਨ ਪੋਤੇ-ਪੋਤੀਆਂ ਅਤੇ ਇੱਕ ਪੜ ਪੋਤੇ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਸਰਦਾਰ ਜਗਪਾਲ ਸਿੰਘ ਖੰਗੂੜਾ ਦੀ ਜ਼ਿੰਦਗੀ ਸੰਘਰਸ਼, ਸਵੈ-ਵਿਸ਼ਵਾਸ, ਪਰਿਵਾਰਕ ਜ਼ਿੰਮੇਵਾਰੀ ਅਤੇ ਲੋਕ ਸੇਵਾ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਰਹੀ। ਪਿੰਡ ਦੀਆਂ ਗਲੀਆਂ ਤੋਂ ਇੰਗਲੈਂਡ ਦੀ ਧਰਤੀ ਤੱਕ ਅਤੇ ਮੁੜ ਆਪਣੀ ਮਿੱਟੀ ਵਿੱਚ ਪਰਤ ਕੇ ਲੋਕਾਂ ਨਾਲ ਜੁੜੇ ਰਹਿਣ ਦਾ ਉਨ੍ਹਾਂ ਦਾ ਸਫ਼ਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਫਾਰਮ ਹਾਊਸ ਪਿੰਡ ਲਤਾਲਾ ਜਿਲਾ ਲੁਧਿਆਣਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ। ਜਿੱਥੇ ਉਨ੍ਹਾਂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਧਾਰਮਿਕ ਅਤੇ ਸਮਾਜਿਕ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ। ਵੱਲੋ- ਰਵਿੰਦਰ ਪੁਰੀ, ਅਹਿਮਦਗੜ੍ਹ
ਪਿਛਲੀ ਖ਼ਬਰ ਡੀਪੂ ਹੋਲਡਰਾਂ ਵਲੋਂ ਪੱਕਾ ਮੋਰਚਾ ਕੱਲ੍ਹ ਤੋਂ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਹਾਇਤਾ ਹਿੱਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਤਰਜੀਹ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।