ਕਰਿਆਨੇ ਦੀ ਦੁਕਾਨ ’ਚ ਲੱਗੀ ਅੱਗ ਨਾਲ 2 ਲੱਖ ਰੁਪਏ ਦਾ ਹੋਇਆ ਨੁਕਸਾਨ
ਭਵਾਨੀਗੜ੍ਹ, 28 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਬੀਤੀ ਰਾਤ ਪਿੰਡ ਭੱਟੀਵਾਲ ਕਲਾਂ ਵਿਖੇ ਇਕ ਕਰਿਆਨੇ ਦੀ ਦੁਕਾਨ ‘ਚ ਸ਼ਾਟ ਸਰਕਟ ਕਾਰਨ ਲੱਗੀ ਅੱਗ ਨਾਲ ਕਰੀਬ 2 ਲੱਖ ਰੁਪਿਆ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਕਰਿਆਨੇ ਦੀ ਦੁਕਾਨ ਦੇ ਮਾਲਕ ਵਿਕਰਮ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੱਟੀਵਾਲ ਕਲਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰ ਕੇ ਘਰ ਚਲਾ ਗਿਆ ਸੀ ਤੇ ਸਵੇਰੇ ਦੁਕਾਨ ਕੋਲ ਵਾਲੇ ਗੁਆਂਢੀਆਂ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਜਦੋਂ ਉਸ ਨੇ ਜਾ ਕੇ ਦੁਕਾਨ ਦਾ ਸ਼ਟਰ ਖੋਹਲਿਆਂ ਤਾਂ ਪੂਰੀ ਦੁਕਾਨ ‘ਚ ਅੱਗ ਲੱਗੀ ਹੋਈ ਸੀ ਤਾਂ ਉਸ ਨੇ ਪਿੰਡ ਵਾਸੀਆ ਦੀ ਸਹਾਇਤਾ ਨਾਲ ਸਬਮਰਸੀਬਲ ਮੋਟਰਾਂ ਚਲਾ ਕੇ ਭਾਰੀ ਜੱਦੋਂ-ਜਹਿਦ ਨਾਲ ਪਾਣੀ ਨਾਲ ਅੱਗ ‘ਤੇ ਕਾਬੂ ਪਿਆ।
ਭਵਾਨੀਗੜ੍ਹ, 28 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਬੀਤੀ ਰਾਤ ਪਿੰਡ ਭੱਟੀਵਾਲ ਕਲਾਂ ਵਿਖੇ ਇਕ ਕਰਿਆਨੇ ਦੀ ਦੁਕਾਨ ‘ਚ ਸ਼ਾਟ ਸਰਕਟ ਕਾਰਨ ਲੱਗੀ ਅੱਗ ਨਾਲ ਕਰੀਬ 2 ਲੱਖ ਰੁਪਿਆ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਕਰਿਆਨੇ ਦੀ ਦੁਕਾਨ ਦੇ ਮਾਲਕ ਵਿਕਰਮ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੱਟੀਵਾਲ ਕਲਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰ ਕੇ ਘਰ ਚਲਾ ਗਿਆ ਸੀ ਤੇ ਸਵੇਰੇ ਦੁਕਾਨ ਕੋਲ ਵਾਲੇ ਗੁਆਂਢੀਆਂ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਜਦੋਂ ਉਸ ਨੇ ਜਾ ਕੇ ਦੁਕਾਨ ਦਾ ਸ਼ਟਰ ਖੋਹਲਿਆਂ ਤਾਂ ਪੂਰੀ ਦੁਕਾਨ ‘ਚ ਅੱਗ ਲੱਗੀ ਹੋਈ ਸੀ ਤਾਂ ਉਸ ਨੇ ਪਿੰਡ ਵਾਸੀਆ ਦੀ ਸਹਾਇਤਾ ਨਾਲ ਸਬਮਰਸੀਬਲ ਮੋਟਰਾਂ ਚਲਾ ਕੇ ਭਾਰੀ ਜੱਦੋਂ-ਜਹਿਦ ਨਾਲ ਪਾਣੀ ਨਾਲ ਅੱਗ ‘ਤੇ ਕਾਬੂ ਪਿਆ। ਉਸ ਨੇ ਦੱਸਿਆ ਕਿ ਇਸ ਅੱਗ ਨਾਲ ਦੁਕਾਨ ਦੀ ਸਾਰੀ ਫਿਟਿੰਗ, ਦੁਕਾਨ ਦੀ ਇਮਾਰਤ, ਸਟੇਸ਼ਨਰੀ ਦਾ ਸਮਾਨ, ਪੇਪਰ ਬੋਰਡ, ਦਾਲਾਂ, ਚੀਨੀ, ਸ਼ੱਕਰ, ਚੋਲਾਂ ਦੇ ਗੱਟਿਆ ਤੋਂ ਇਲਾਵਾ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਜਿਸ ਨਾਲ ਉਸ ਦਾ ਕਰੀਬ 2 ਲੱਖ ਰੁਪਿਆ ਦਾ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਬੀਤੇ ਦਿਨੀ ਹੀ ਕਰੀਬ 30 ਹਜ਼ਾਰ ਰੁਪਿਆ ਦਾ ਸਮਾਨ ਖ਼੍ਰੀਦ ਕੇ ਦੁਕਾਨ ‘ਚ ਪਾਇਆ ਸੀ। ਪਿੰਡ ਵਾਸੀਆ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।