14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ ’ਚ ਵਿਅਕਤੀ ਕਾਬੂ

ਧਾਰਾਵਾਂ 27/61/85 ਤਹਿਤ ਦਰਜ ਕੀਤਾ ਗਿਆ। ਮਾਮਲੇ ਵਿਚ ਨਾਮਜ਼ਦ ਵਿਅਕਤੀ ਦੀ ਪਛਾਣ ਸੋਨਾ ਸਿੰਘ ਪੁੱਤਰ ਬੋਹੜ ਸਿੰਘ, ਵਾਸੀ ਭੋਲੋ ਵਾਲਾ ਰੋਡ, ਗੋਬਿੰਦ ਨਗਰ, ਫ਼ਰੀਦਕੋਟ ਸ਼ਹਿਰ ਵਜੋਂ ਹੋਈ ਹੈ।

ਅਜੀਤ ਡੈਸਕ 14-10-2026
ਧਾਰਾਵਾਂ 27/61/85 ਤਹਿਤ ਦਰਜ ਕੀਤਾ ਗਿਆ। ਮਾਮਲੇ ਵਿਚ ਨਾਮਜ਼ਦ ਵਿਅਕਤੀ ਦੀ ਪਛਾਣ ਸੋਨਾ ਸਿੰਘ ਪੁੱਤਰ ਬੋਹੜ ਸਿੰਘ, ਵਾਸੀ ਭੋਲੋ ਵਾਲਾ ਰੋਡ, ਗੋਬਿੰਦ ਨਗਰ, ਫ਼ਰੀਦਕੋਟ ਸ਼ਹਿਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਜਦੋਂ ਆਪਣੀ ਡਿਊਟੀ ਦੌਰਾਨ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਕ ਮੁਖ਼ਬਰ ਰਾਹੀਂ ਸੂਚਨਾ ਮਿਲੀ। ਸੂਚਨਾ ਮੁਤਾਬਕ ਉਕਤ ਵਿਅਕਤੀ ਫ਼ਿਰੋਜ਼ਪੁਰ ਕੈਂਟ ਬੱਸ ਸਟੈਂਡ ਤੋਂ ਯਤੀਮਖ਼ਾਨਾ ਵੱਲ ਜਾਣ ਵਾਲੀ ਸੜਕ ’ਤੇ ਐੱਮ.ਐੱਲ.ਐੱਮ. ਸਕੂਲ ਦੇ ਮੈਦਾਨ ਦੇ ਸਾਹਮਣੇ ਝਾੜੀਆਂ ਨੇੜੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ। ਪੁਲਿਸ ਰਿਕਾਰਡ ਵਿਚ ਮੌਕੇ ਤੋਂ ਪੰਨੀ, ਲਾਈਟਰ ਅਤੇ ਫੋਲਡ ਕੀਤਾ ਹੋਇਆ ਨੋਟ ਬਰਾਮਦ ਹੋਣ ਦਾ ਜ਼ਿਕਰ ਹੈ। ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਜਲਾਲਾਬਾਦ ਵਿਖੇ ‘ਇੰਟਰਨੈਸ਼ਨਲ ਗਰਲਜ਼ ਚਾਈਲਡ ਡੇ’ ਮਨਾਇਆ ਅਗਲੀ ਖ਼ਬਰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਨਹੀਂ ਪੰਜਾਬ ਸੁਰੱਖਿਅਤ -ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।