ਸਾਲਾਨਾ ਵਿਸ਼ਾਲ ਭੰਡਾਰਾ ਤੇ ਜਾਗਰਣ ਕੱਲ੍ਹ
ਗੋਲੂ ਕਾ ਮੋੜ, 21 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਪ੍ਰਭੂ ਸ੍ਰੀ ਰਾਮ ਕੁਟੀਆ ਮੰਦਰ ਸ੍ਰੀ ਬਾਲਾ ਜੀ ਮਹਾਰਾਜ ਗੋਲੂ ਕਾ ਮੋੜ ਵਿਖੇ ਸਾਲਾਨਾ ਵਿਸ਼ਾਲ ਭੰਡਾਰਾ ਤੇ ਜਾਗਰਣ 23 ਅਕਤੂਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਭਗਤ ਸੋਮਨਾਥ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ 10 ਵਜੇ ਸ੍ਰੀ ਰਾਮਾਇਣ ਪਾਠ ਦੇ ਭੋਗ ਪਾਏ ਜਾਣਗੇ।
ਜਾਗਰਣ ਤੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਭਗਤ ਸੋਮਨਾਥ। ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ
22-10-2026