28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤ-ਪਾਕਿ ਸਰਹੱਦ ’ਤੇ ਮਨਾਈ ਪੂਰਨਿਮਾ ਅਤੇ ਭਗਵਾਨ ਵਾਲਮੀਕੀ ਜੈਅੰਤੀ

ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਾਦਕੀ ਬਾਰਡਰ ’ਤੇ ਸ਼ਾਮ ਨੂੰ ਰਿਟਰੀਟ ਸਮਾਰੋਹ ਤੋਂ ਬਾਅਦ ਭਗਵਾਨ ਵਾਲਮੀਕੀ ਦੀ ਜੈਅੰਤੀ ਅਤੇ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਸੰਤ ਜਗਦੀਸ਼ ਮੁਨੀ ਨੇ ਲੋਕਾਂ ਨੂੰ ਭਗਵਾਨ ਵਾਲਮੀਕੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ।

ਅਜੀਤ ਡੈਸਕ 28-10-2026
ਫ਼ਾਜ਼ਿਲਕਾ, 27 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਾਦਕੀ ਬਾਰਡਰ ’ਤੇ ਸ਼ਾਮ ਨੂੰ ਰਿਟਰੀਟ ਸਮਾਰੋਹ ਤੋਂ ਬਾਅਦ ਭਗਵਾਨ ਵਾਲਮੀਕੀ ਦੀ ਜੈਅੰਤੀ ਅਤੇ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਸੰਤ ਜਗਦੀਸ਼ ਮੁਨੀ ਨੇ ਲੋਕਾਂ ਨੂੰ ਭਗਵਾਨ ਵਾਲਮੀਕੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਭਜਨਾਂ ਰਾਹੀਂ ਭਗਵਾਨ ਕ੍ਰਿਸ਼ਨ ਦੀ ਪਰਮ ਭਗਤ ਮੀਰਾ ਬਾਈ ਨੂੰ ਵੀ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ। ਇਸ ਮੌਕੇ ਮਲੋਟ ਤੋਂ ਆਏ ਪੰਜਾਬ ਦੀ ਛੇਵੀਂ ਬਟਾਲੀਅਨ ਐਨ.ਸੀ.ਸੀ.ਦੇ ਵਰਦੀਧਾਰੀ ਬੱਚਿਆਂ ਨੇ ਤਿਰੰਗਾ ਲਹਿਰਾਉਂਦਿਆਂ ਦੇਸ਼ ਭਗਤੀ ਦੇ ਗੀਤ ਗਾਏ। ਸੰਤ ਜਗਦੀਸ਼ ਮੁਨੀ ਅਤੇ ਲੀਲਾਧਰ ਸ਼ਰਮਾ ਨੇ ਮਿਲ ਕੇ ਬੀ.ਐੱਸ.ਐੱਫ.ਅਧਿਕਾਰੀਆਂ, ਸਰਹੱਦੀ ਜਵਾਨਾਂ ਅਤੇ ਰਿਟਰੀਟ ਦੇਖਣ ਆਏ ਦਰਸ਼ਕਾਂ ਨੂੰ ਬਰਫ਼ੀ ਦਾ ਪ੍ਰਸਾਦ ਵੰਡਿਆ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਕਾਲ ਅਕੈਡਮੀ ਬਸਤੀ ਵਸਾਵਾ ਸਿੰਘ ਵਿਖੇ ਮਨਾਇਆ ਅਗਲੀ ਖ਼ਬਰ ਪਿੰਡ ਨੂਰਪੁਰ ਵਿਖੇ ਮਜ਼ਦੂਰਾਂ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।