29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਰੋੜਾ ਵਿਕਾਸ ਮੰਚ ਨੇ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ

ਅਬੋਹਰ , 28 ਅਕਤੂਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਸੰਸਥਾ ਨੇ ਹੁਣ ਇਕ ਬੇਟੀ ਦੇ ਵਿਆਹ ਵਿਚ ਸਹਿਯੋਗ ਕੀਤਾ ਹੈ।

ਅਜੀਤ ਡੈਸਕ 29-10-2026
ਅਬੋਹਰ , 28 ਅਕਤੂਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਸੰਸਥਾ ਨੇ ਹੁਣ ਇਕ ਬੇਟੀ ਦੇ ਵਿਆਹ ਵਿਚ ਸਹਿਯੋਗ ਕੀਤਾ ਹੈ। ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ। ਜਾਂਚ- ਪੜਤਾਲ ਕਰਨ ਤੋਂ ਬਾਅਦ ਲੜਕੀ ਦੇ ਵਿਆਹ ਦਾ ਸਾਰਾ ਰਾਸ਼ਨ ਰਾਜੇਸ਼ ਠਠਈ, ਨਿਤਿਨ ਠਠਈ, ਰਾਜੀਵ ਧੂੜੀਆ, ਦੀਪਕ ਉਪਵੇਜਾ, ਸਾਹਿਲ ਅਰੋੜਾ, ਸ਼ੀਨਮ ਗਿਲਹੋਤਰਾ, ਸਵਿਤਾ ਗੁੰਬਰ, ਅਦਿੱਤਿਆ ਗੁੰਬਰ, ਵੈਭਵ ਫੁਟੇਲਾ ਵਲੋਂ ਲੈ ਕੇ ਦਿੱਤਾ ਗਿਆ ਜਿਨ੍ਹਾਂ ਦਾ ਮੰਚ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗਗਨ ਚੁੱਘ ਮੌਜੂਦ ਸਨ, ਜਿਨ੍ਹਾਂ ਨੇ ਲੜਕਾ ਲੜਕੀ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਲਈ ਕਾਮਨਾ ਕੀਤੀ।
ਪਿਛਲੀ ਖ਼ਬਰ ਸ੍ਰੀ ਗਊ ਰਕਸ਼ਣੀ ਸਭਾ ਦੀ ਗਊਸ਼ਾਲਾ ਵਿਖੇ ਪਹੁੰਚੇ ਕਰਨ ਗਿਲਹੋਤਰਾ ਅਗਲੀ ਖ਼ਬਰ ਹਰੀਪੁਰਾ ਦੀਆਂ ਧੀਆਂ ਨੇ ਡੀ.ਏ.ਵੀ. ਰਾਸ਼ਟਰੀ ਖੇਡਾਂ ’ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।