30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਯੂਥ ਆਗੂਆਂ ਨੂੰ ਮਿਲਿਆ ਸਨਮਾਨ

ਕੁੱਲਗੜ੍ਹੀ, 29 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਪਾਰਟੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਤੇ ਸੁਰਿੰਦਰ ਸਿੰਘ ਬੱਬੂ ਮੈਂਬਰ ਸੂਬਾ ਕੋਰ ਕਮੇਟੀ ਯੂਥ ਅਕਾਲੀ ਦਲ ਦੇ ਨਾਲ ਹਲਕਾ ਦਿਹਾਤੀ ’ਚ ਦਿਨ-ਰਾਤ ਮਿਹਨਤ ਕਰਨ ਵਾਲੇ ਯੂਥ ਆਗੂਆਂ ਨੂੰ ਜ਼ਿਲ੍ਹਾ ਪੱਧਰੀ ਕੋਰ ਕਮੇਟੀ ਮੈਂਬਰ ਬਣਾ ਕੇ ਸਨਮਾਨ ਦਿੱਤਾ ਗਿਆ ਹੈ।

ਰਮਨਦੀਪ ਸਿੰਘ ਨਿੰਮਾ ਕੁੱਲਗੜ੍ਹੀ, ਮੋਹਨਜੀਤ ਸਿੰਘ ਚੰਗਾਲੀ, ਬਲਜੀਤ ਸਿੰਘ ਸਿੱਧੂ, ਰਾਜਵੀਰ ਸਿੰਘ ਧਾਲੀਵਾਲ, ਲਵਪ੍ਰੀਤ ਸਿੰਘ ਫਿਰੋਜ਼ਸ਼ਾਹ ਤੇ ਨਿਸ਼ਾਨ ਸਿੰਘ ਵਲੂਰ ਦੀਆਂ ਤਸਵੀਰਾਂ। 30-10-2026
ਕੁੱਲਗੜ੍ਹੀ, 29 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਪਾਰਟੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਤੇ ਸੁਰਿੰਦਰ ਸਿੰਘ ਬੱਬੂ ਮੈਂਬਰ ਸੂਬਾ ਕੋਰ ਕਮੇਟੀ ਯੂਥ ਅਕਾਲੀ ਦਲ ਦੇ ਨਾਲ ਹਲਕਾ ਦਿਹਾਤੀ ’ਚ ਦਿਨ-ਰਾਤ ਮਿਹਨਤ ਕਰਨ ਵਾਲੇ ਯੂਥ ਆਗੂਆਂ ਨੂੰ ਜ਼ਿਲ੍ਹਾ ਪੱਧਰੀ ਕੋਰ ਕਮੇਟੀ ਮੈਂਬਰ ਬਣਾ ਕੇ ਸਨਮਾਨ ਦਿੱਤਾ ਗਿਆ ਹੈ। ਯੂਥ ਆਗੂ ਰਮਨਦੀਪ ਸਿੰਘ ਨਿੰਮਾ ਕੁੱਲਗੜ੍ਹੀ, ਮੋਹਨਜੀਤ ਸਿੰਘ ਚੰਗਾਲੀ, ਬਲਜੀਤ ਸਿੰਘ ਸਿੱਧੂ ਗਡੋਡੂ, ਰਾਜਵੀਰ ਸਿੰਘ ਧਾਲੀਵਾਲ ਉਗੋਕੇ, ਲਵਪ੍ਰੀਤ ਸਿੰਘ ਫਿਰੋਜ਼ਸ਼ਾਹ ਅਤੇ ਨਿਸ਼ਾਨ ਸਿੰਘ ਵਲੂਰ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ। ਉਕਤ ਨਵ-ਨਿਯੁਕਤ ਕੋਰ ਕਮੇਟੀ ਮੈਂਬਰਾਂ ਨੇ ਜਗਿੰਦਰ ਸਿੰਘ ਜਿੰਦੂ, ਸੁਰਿੰਦਰ ਸਿੰਘ ਬੱਬੂ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਤਨਦੇਹੀ ਨਾਲ ਮਿਹਨਤ ਕਰਨਗੇ ਅਤੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣ ਲਈ ਯਤਨ ਕਰਨਗੇ। ਆਮ ਵੋਟਰਾਂ ਤੱਕ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੇ ਸਕੀਮਾਂ ਦਾ ਪ੍ਰਚਾਰ ਕਰਨਾ ਉਹਨਾਂ ਦੀ ਪਹਿਲ ਹੋਵੇਗਾ।
ਪਿਛਲੀ ਖ਼ਬਰ ਤਲਵੰਡੀ ਭਾਈ ਵਿਸ਼ੇਸ਼ ਸੁਪਰ ਸੱਕਰ ਮਸ਼ੀਨਾਂ ਨਾਲ ਸੀਵਰੇਜ ਸਿਸਟਮ ਦੀ ਸਫ਼ਾਈ ਦਾ ਕਾਰਜ ਸ਼ੁਰੂ ਅਗਲੀ ਖ਼ਬਰ ਗਾਰਬੇਜ਼ ਫ਼੍ਰੀ ਫੈਸਟੀਵਲ 2026 ਮੁਹਿੰਮ ’ਚ ਫ਼ਿਰੋਜ਼ਪੁਰ ਸ਼ਹਿਰ ਵਾਸੀ ਕਰਨ ਸਹਿਯੋਗ-ਏ. ਡੀ. ਸੀ. ਡਾ. ਅਮਨਦੀਪ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।