30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਤਲਵੰਡੀ ਭਾਈ ਵਿਸ਼ੇਸ਼ ਸੁਪਰ ਸੱਕਰ ਮਸ਼ੀਨਾਂ ਨਾਲ ਸੀਵਰੇਜ ਸਿਸਟਮ ਦੀ ਸਫ਼ਾਈ ਦਾ ਕਾਰਜ ਸ਼ੁਰੂ

ਤਲਵੰਡੀ ਭਾਈ, 29 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯੋਜਨਾਂ ਅਮਲ ਵਿਚ ਲਿਆਂਦੀ ਗਈ ਹੈ। ਜਿਸ ਨਾਲ ਸਮੁੱਚੇ ਸ਼ਹਿਰ ਅੰਦਰ ਸੁਪਰ ਸੱਕਰ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕੀਤੀ ਜਾਵੇਗੀ।

ਅਜੀਤ ਡੈਸਕ 30-10-2026
ਤਲਵੰਡੀ ਭਾਈ, 29 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯੋਜਨਾਂ ਅਮਲ ਵਿਚ ਲਿਆਂਦੀ ਗਈ ਹੈ। ਜਿਸ ਨਾਲ ਸਮੁੱਚੇ ਸ਼ਹਿਰ ਅੰਦਰ ਸੁਪਰ ਸੱਕਰ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕੀਤੀ ਜਾਵੇਗੀ। ਇਸ ਕਾਰਜ ਆਰੰਭਤਾ ਅੱਜ ਤੋਂ ਹੋ ਗਈ ਹੈ। ਜਿਸ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਕਰਨਜੋਤ ਸਿੰਘ ਗਿੱਲ ਵਲੋਂ ਸੁਪਰ ਸੱਕਰ ਮਸ਼ੀਨਾਂ ਨੂੰ ਹਰੀ ਝੰਡੀ ਵਿਖਾ ਕੇ ਕੀਤੀ। ਇਸ ਮੌਕੇ ’ਤੇ ਹਰਦੀਪ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ, ਜਗਨਾਮ ਇੰਦਰ ਸਿੰਘ ਘੁੰਮਣ ਕੌਂਸਲਰ, ਬਲਜਿੰਦਰ ਸਿੰਘ, ਭਜਨ ਸਿੰਘ ਸਿਆਣ, ਮੋਤੀ ਲਾਲ ਮੋਹਿਤ, ਲਖਵੀਰ ਸਿੰਘ ਘੜਿਆਲ, ਗੁਲਸ਼ਨ ਮਹਿਰਾਣਾ, ਇੰਦਰਜੀਤ ਸਿੰਘ ਕਲਸੀ, ਬਲਜਿੰਦਰ ਸਿੰਘ ਕੋਰੇਵਾਲਾ, ਅਮਨਜੋਤ ਕੌਰ ਜੇ.ਈ. ਨਗਰ ਕੌਂਸਲ ਤੋਂ ਇਲਾਵਾ ਹੋਰ ਕਈ ਪਤਵੰਤੇ ਅਤੇ ਨਗਰ ਕੌਂਸਲ ਕਰਮਚਾਰੀ ਮੌਜੂਦ ਸਨ। ਪ੍ਰਧਾਨ ਕਰਨਜੋਤ ਸਿੰਘ ਗਿੱਲ ਨੇ ਦੱਸਿਆ ਕਿ ਲੰਬੇ ਸਮੇਂ ਸੀਵਰੇਜ ਪ੍ਰਣਾਲੀ ਦੇ ਦਰੁਸਤ ਢੰਗ ਨਾਲ ਕੰਮ ਨਾ ਕਰਨ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਯੋਜਨਾਂ ਬਣਾਈ ਗਈ ਅਤੇ ਸਮੁੱਚੀਆਂ ਸੀਵਰੇਜ ਦੀਆਂ ਮੇਨ ਲਾਈਨਾਂ, ਸ਼ਾਖ਼ਾਂ ਆਦਿ ਦੀ ਸੁਪਰ ਸੱਕਰ ਮਸ਼ੀਨਾਂ ਨਾਲ ਸਫ਼ਾਈ ਕੀਤੀ ਜਾਵੇਗੀ ਅਤੇ ਕੈਮਰਿਆਂ ਨਾਲ ਲੈਸ ਮਸ਼ੀਨਾਂ ਨਾਲ ਜਿੱਥੇ ਜਿੱਥੇ ਵੀ ਸੀਵਰੇਜ ਪ੍ਰਣਾਲੀ ਅੰਦਰ ਬਲਾਕੇਜ਼ ਹੋਵੇਗੀ ਉਸ ਨੂੰ ਤੋੜਿਆ ਜਾਵੇਗਾ ਅਤੇ ਲਾਈਨਾਂ ਅੰਦਰ ਜੰਮੀ ਗਾਰ ਨੂੰ ਬਾਹਰ ਕੱਢਿਆ ਜਾਵੇ। ਸਫ਼ਾਈ ਦਾ ਸਮੁੱਚਾ ਕਾਰਜ ਰਾਤ ਦੇ ਸਮੇਂ ਦੌਰਾਨ ਚੱਲੇਗਾ ਤਾਂ ਜੋ ਸਥਾਨਿਕ ਲੋਕਾਂ ਨੂੰ ਦਿਨ ਸਮੇਂ ਆਪਣੇ ਕੰਮ ਕਾਰ ਕਰਨ ਵਿਚ ਕੋਈ ਸਮੱਸਿਆ ਪੇਸ਼ ਨਾ ਆਵੇ। ਸਾਬਕਾ ਚੇਅਰਮੈਨ ਗੁਰਦੀਪ ਸਿੰਘ ਗਿੱਲ ਨੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਰੱਖਦਿਆਂ ਇਸ ਕਾਰਜ ਨੂੰ ਅਮਲ ਵਿਚ ਲਿਆਉਣ ਲਈ ਸਰਕਾਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਰਾਜ਼ ਪਾਰਟੀ ਵਰਕਰਾਂ ਨਾਲ ਵਰਦੇਵ ਸਿੰਘ ਮਾਨ ਤੇ ਸੁਰਿੰਦਰ ਸਿੰਘ ਬੱਬੂ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਯੂਥ ਆਗੂਆਂ ਨੂੰ ਮਿਲਿਆ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।