ਨਸ਼ੇ ਨਾਲ ਨੌਜਵਾਨ ਦੀ ਹੋਈ ਮੌਤ ’ਤੇ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਮੰਡੀ ਰੋੜਾਂਵਾਲੀ, 30 ਅਕਤੂਬਰ (ਮਨਜੀਤ ਸਿੰਘ ਬਰਾੜ)- ਹਲਕਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾਂ ਵਿਖੇ 28 ਅਕਤੂਬਰ ਨੂੰ ਇਕ 17 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ’ਤੇ ਪੁਲਿਸ ਥਾਣਾ ਸਦਰ ਅਰਨੀਵਾਲਾ ਵਲੋਂ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਭੀਜੋਤ ਸਿੰਘ ਦੀ ਮਾਤਾ ਹਰਪ੍ਰੀਤ ਕੌਰ ਪਤਨੀ ਜਿੰਦਰ ਸਿੰਘ ਵਲੋਂ ਲਿਖਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪੁੱਤਰ ਅਭੀਜੋਤ ਸਿੰਘ ਘਰ ’ਚ ਮੌਜੂਦ ਸੀ।
ਮੰਡੀ ਰੋੜਾਂਵਾਲੀ, 30 ਅਕਤੂਬਰ (ਮਨਜੀਤ ਸਿੰਘ ਬਰਾੜ)- ਹਲਕਾ ਜਲਾਲਾਬਾਦ ਦੇ ਪਿੰਡ ਘੱਟਿਆਂ ਵਾਲੀ ਜੱਟਾਂ ਵਿਖੇ 28 ਅਕਤੂਬਰ ਨੂੰ ਇਕ 17 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ’ਤੇ ਪੁਲਿਸ ਥਾਣਾ ਸਦਰ ਅਰਨੀਵਾਲਾ ਵਲੋਂ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਭੀਜੋਤ ਸਿੰਘ ਦੀ ਮਾਤਾ ਹਰਪ੍ਰੀਤ ਕੌਰ ਪਤਨੀ ਜਿੰਦਰ ਸਿੰਘ ਵਲੋਂ ਲਿਖਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪੁੱਤਰ ਅਭੀਜੋਤ ਸਿੰਘ ਘਰ ’ਚ ਮੌਜੂਦ ਸੀ। ਇਸ ਦੌਰਾਨ ਕੁਲਦੀਪ ਸਿੰਘ ਉਰਫ਼ ਕੀਪਾ ਤੇ ਗੁਰਲਾਲ ਸਿੰਘ ਪੁੱਤਰਾਨ ਅਜੈਬ ਸਿੰਘ ਵਾਸੀ ਘੱਟਿਆਂ ਵਾਲੀ ਜੱਟਾਂ ਉਨ੍ਹਾਂ ਦੇ ਘਰ ਆਏ ਅਤੇ ਉਸ ਦੇ ਮਨ੍ਹਾਂ ਕਰਨ ’ਤੇ ਵੀ ਉਸ ਦੇ ਪੁੱਤਰ ਅਭੀਜੋਤ ਸਿੰਘ ਨੂੰ ਉਨ੍ਹਾਂ ਦੇ ਮੋਟਰਸਾਈਕਲ ’ਤੇ ਬਿਠਾ ਕੇ ਨਾਲ ਲੈ ਗਏ। ਜਦ ਉਸ ਦਾ ਲੜਕਾ ਸ਼ਾਮ ਤੱਕ ਘਰ ਵਾਪਸ ਨਾ ਆਇਆ ਤਾਂ ਉਹ ਆਪਣੇ ਲੜਕੇ ਦਾ ਪਤਾ ਕਰਨ ਲਈ ਸ਼ਾਮ ਕਰੀਬ ਪੰਜ ਵਜੇ ਉਨ੍ਹਾਂ ਦੇ ਘਰ ਗਈ। ਉਸ ਨੇ ਦੇਖਿਆ ਕਿ ਉਸ ਦਾ ਲੜਕਾ ਕੁਲਦੀਪ ਸਿੰਘ ਕੀਪਾ ਦੇ ਘਰ ਕਮਰੇ ਅੰਦਰ ਬੈੱਡ ਉੱਪਰ ਉਸ ਦਾ ਲੜਕਾ ਅਭੀਜੋਤ ਸਿੰਘ ਪਿਆ ਸੀ ਤੇ ਉਸ ਦੇ ਕੋਲ ਕੁਲਦੀਪ ਸਿੰਘ ਕੀਪਾ, ਗੁਰਲਾਲ ਸਿੰਘ ਪੁੱਤਰਾਨ ਅਜੈਬ ਸਿੰਘ, ਸੇਵਕ ਸਿੰਘ ਪੁੱਤਰ ਆਤਮਾ ਸਿੰਘ, ਜੱਜ ਸਿੰਘ ਪੁੱਤਰ ਸੀ.ਓ. ਸਿੰਘ ਤੇ ਬੱਬੀ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀਆਨ ਪਿੰਡ ਘੱਟਿਆਂ ਵਾਲੀ ਜੱਟਾਂ ਖੜ੍ਹੇ ਸਨ। ਕੁਲਦੀਪ ਸਿੰਘ ਕੀਪਾ ਤੇ ਗੁਰਲਾਲ ਸਿੰਘ ਦੇ ਹੱਥਾਂ ਵਿਚ ਲਾਈਟਰ ਤੇ ਸਿਲਵਰ ਪੰਨੀਆਂ ਸਨ। ਜਦ ਮੈਂ ਆਪਣੇ ਲੜਕੇ ਨੂੰ ਜਾ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਰੌਲਾ ਪਾਉਣ ’ਤੇ ਉਕਤ ਸਾਰੇ ਮੌਕੇ ਤੋਂ ਭੱਜ ਗਏ। ਅਭੀਜੋਤ ਸਿੰਘ ਦੀ ਮਾਤਾ ਦੇ ਦੱਸਣ ਅਨੁਸਾਰ ਉਸ ਦੇ ਬੇਟੇ ਦਾ ਕਤਲ ਮੌਕੇ ’ਤੇ ਮੌਜੂਦ ਉਕਤ ਵਿਅਕਤੀਆਂ ਵਲੋਂ ਨਸ਼ੀਲੀ ਚੀਜ਼ ਦੀ ਓਵਰਡੋਜ ਦੇ ਕੇ ਕੀਤਾ ਗਿਆ ਹੈ। ਪੁਲਿਸ ਵਲੋਂ ਉਕਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਉਕਤ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।