31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦੋ ਨਵੀਆਂ ਰੇਲ ਗੱਡੀਆਂ ਦੀ ਮਨਜ਼ੂਰੀ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਰੇਲ ਮੁਸਾਫ਼ਰਾਂ ਨੂੰ ਮਿਲੇਗੀ ਵੱਡੀ ਸੌਗਾਤ

ਫ਼ਿਰੋਜ਼ਪੁਰ, 30 ਅਕਤੂਬਰ (ਸੁਖਵਿੰਦਰ ਸਿੰਘ)- ਫ਼ਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਰਾਹੀਂ ਹਰਿਦੁਆਰ ਅਤੇ ਦਿੱਲੀ ਵੱਲ ਜਾਣ ਵਾਲੀਆਂ ਦੋ ਨਵੀਆਂ ਰੇਲ ਗੱਡੀਆਂ ਦੀ ਮਨਜ਼ੂਰੀ ਦੀ ਖ਼ਬਰ ਨਾਲ ਇਲਾਕੇ ਦੇ ਰੇਲ ਮੁਸਾਫ਼ਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਰੇਲ ਸਹੂਲਤ ਨੂੰ ਲੈ ਕੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਰਾਜੇਸ਼ ਗੋਰਾ ਪਠੇਲਾ ਵਲੋਂ ਕੀਤੀ ਗਈ ਪਹਿਲਕਦਮੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਗੁਰਮੀਤ ਸਿੰਘ ਸੋਢੀ 31-10-2026

ਫ਼ਿਰੋਜ਼ਪੁਰ, 30 ਅਕਤੂਬਰ (ਸੁਖਵਿੰਦਰ ਸਿੰਘ)- ਫ਼ਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਰਾਹੀਂ ਹਰਿਦੁਆਰ ਅਤੇ ਦਿੱਲੀ ਵੱਲ ਜਾਣ ਵਾਲੀਆਂ ਦੋ ਨਵੀਆਂ ਰੇਲ ਗੱਡੀਆਂ ਦੀ ਮਨਜ਼ੂਰੀ ਦੀ ਖ਼ਬਰ ਨਾਲ ਇਲਾਕੇ ਦੇ ਰੇਲ ਮੁਸਾਫ਼ਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਰੇਲ ਸਹੂਲਤ ਨੂੰ ਲੈ ਕੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਰਾਜੇਸ਼ ਗੋਰਾ ਪਠੇਲਾ ਵਲੋਂ ਕੀਤੀ ਗਈ ਪਹਿਲਕਦਮੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹਾਂ-ਪੱਖੀ ਫ਼ੈਸਲਾ ਲੈਣ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਵਲੋਂ ਇਲਾਕੇ ਦੇ ਲੋਕਾਂ ਦੀ ਰੇਲ ਸਹੂਲਤ ਨਾਲ ਜੁੜੀ ਮੰਗ ਨੂੰ ਅੱਗੇ ਪਹੁੰਚਾਉਣ ਤੇ ਇਸ ਸਬੰਧੀ ਯਤਨ ਕਰਨ ਨੂੰ ਇਸ ਪਹਿਲਕਦਮੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ ਉੱਥੇ ਹੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਇਸ ਮੰਗ ਨੂੰ ਪ੍ਰਵਾਨਗੀ ਦੇਣ ਦੀ ਦਿਸ਼ਾ ਵਿਚ ਦਿਖਾਈ ਗਈ ਸਹਿਮਤੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਨਾਲ ਸ੍ਰੀ ਮੁਕਤਸਰ ਸਾਹਿਬ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੇਲਵੇ ਸਫ਼ਰ ਦੇ ਹੋਰ ਬਿਹਤਰ ਵਿਕਲਪ ਮਿਲਣ ਦੀ ਉਮੀਦ ਹੈ। ਹਰਿਦੁਆਰ ਤੇ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਖੱਜਲ-ਖੁਆਰੀ ਹੋਵੇਗੀ ਘੱਟ ਸ੍ਰੀ ਮੁਕਤਸਰ ਸਾਹਿਬ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਹਰਿਦੁਆਰ ਅਤੇ ਦਿੱਲੀ ਵੱਲ ਸਿੱਧਾ ਰੇਲ ਸੰਪਰਕ ਬੇਹੱਦ ਅਹਿਮੀਅਤ ਰੱਖਦਾ ਹੈ। ਧਾਰਮਿਕ ਯਾਤਰਾ, ਕਾਰੋਬਾਰ, ਨੌਕਰੀਆਂ ਤੇ ਹੋਰ ਜ਼ਰੂਰੀ ਕੰਮਾਂ ਲਈ ਇਨ੍ਹਾਂ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀਆਂ ਨੂੰ ਨਵੀਆਂ ਰੇਲ ਗੱਡੀਆਂ ਦੇ ਚਾਲੂ ਹੋਣ ਨਾਲ ਵੱਡੀ ਸਹੂਲਤ ਮਿਲਣ ਦੀ ਆਸ ਹੈ। ਇਸ ਨਾਲ ਯਾਤਰੀਆਂ ਦਾ ਸਮਾਂ ਬਚਣ ਦੇ ਨਾਲ-ਨਾਲ ਬੱਸਾਂ ਤੇ ਹੋਰ ਸਾਧਨਾਂ ਉਪਰ ਨਿਰਭਰਤਾ ਵੀ ਘਟ ਸਕਦੀ ਹੈ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਰਾਜੇਸ਼ ਗੋਰਾ ਪਠੇਲਾ ਦੀ ਪਹਿਲਕਦਮੀ ਦੇ ਨਾਲ-ਨਾਲ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਰੇਲ ਮੁਸਾਫ਼ਰਾਂ ਦੀ ਸਹੂਲਤ ਲਈ ਕੀਤੇ ਗਏ ਯਤਨਾਂ ਅਤੇ ਇਸ ਸਬੰਧੀ ਲਏ ਗਏ ਫ਼ੈਸਲੇ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਨਸ਼ੇ ਨਾਲ ਨੌਜਵਾਨ ਦੀ ਹੋਈ ਮੌਤ ’ਤੇ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਫਰੀਦਕੋਟ ਰੋਡ ’ਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਪਿਛੋਂ ਛਾਉਣੀ ਦੇ ਹਲਵਾਈਆਂ ਨਾਲ ਅਹਿਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।