02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੰਡੀ ਸਹਾਇਤਾ ਰਾਸ਼ੀ

ਤਲਵੰਡੀ ਭਾਈ, 1 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵਲੋਂ ਲੋੜਵੰਦ ਲੋਕਾਂ ਦੀ ਮੱਦਦ ਦਾ ਕਾਰਜ਼ ਆਰੰਭ ਕਰਦਿਆਂ ਅੱਜ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਕੈਨੇਡੀਅਨ ਦੇ ਸਹਿਯੋਗ ਨਾਲ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਰਾਸ਼ੀ ਵੰਡੀ ਗਈ। ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਬਲਾਕ ਘੱਲ ਖੁਰਦ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਇਸ ਕਾਰਜ ਦੀ ਆਰੰਭਤਾ ਕਰਨ 10 ਮਰੀਜ਼ਾਂ ਨੂੰ ਰਾਸ਼ੀ ਵੰਡੀ ਗਈ ਤਾਂ ਜੋ ਉਹ ਆਪਣੀਆਂ ਦਵਾਈਆਂ ਜਾਂ ਹੋਰ ਜਰੂਰੀ ਵਸਤਾਂ ਖਰੀਦ ਸਕਣ।

ਅਜੀਤ ਡੈਸਕ 02-11-2026
ਤਲਵੰਡੀ ਭਾਈ, 1 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵਲੋਂ ਲੋੜਵੰਦ ਲੋਕਾਂ ਦੀ ਮੱਦਦ ਦਾ ਕਾਰਜ਼ ਆਰੰਭ ਕਰਦਿਆਂ ਅੱਜ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਕੈਨੇਡੀਅਨ ਦੇ ਸਹਿਯੋਗ ਨਾਲ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਰਾਸ਼ੀ ਵੰਡੀ ਗਈ। ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਬਲਾਕ ਘੱਲ ਖੁਰਦ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੇਠ ਇਸ ਕਾਰਜ ਦੀ ਆਰੰਭਤਾ ਕਰਨ 10 ਮਰੀਜ਼ਾਂ ਨੂੰ ਰਾਸ਼ੀ ਵੰਡੀ ਗਈ ਤਾਂ ਜੋ ਉਹ ਆਪਣੀਆਂ ਦਵਾਈਆਂ ਜਾਂ ਹੋਰ ਜਰੂਰੀ ਵਸਤਾਂ ਖਰੀਦ ਸਕਣ। ਸਹਾਇਤਾ ਰਾਸ਼ੀ ਵੰਡਣ ਸਮੇਂ ਪ੍ਰਵਾਸੀ ਭਾਰਤੀ ਬਲਵੀਰ ਸਿੰਘ, ਹਰਦੀਪ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਮੱਖਣ ਸਿੰਘ ਝਿਉਂਟ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਸੁਖਚੈਨ ਸਿੰਘ ਨਾਹਰ ਆਦਿ ਮੌਜੂਦ ਸਨ। ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਦਾਨੀ ਸੱਜ਼ਣਾਂ ਦੇ ਯੋਗਦਾਨ ਨਾਲ ਚਲਾਈ ਜਾਣ ਵਾਲੀ ਇਸ ਸੇਵਾ ਤਹਿਤ ਲੋੜਵੰਦ ਲੋਕਾਂ ਨੂੰ ਸਿੱਧੀ ਰਾਹਤ ਪ੍ਰਦਾਨ ਕਰਵਾਈ ਜਾਵੇਗੀ ਤਾਂ ਜੋ ਦਾਨੀ ਸੱਜ਼ਣਾਂ ਵਲੋਂ ਕੀਤਾ ਗਿਆ ਦਾਨ ਸਿੱਧਾ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ।
ਪਿਛਲੀ ਖ਼ਬਰ ਸ੍ਰੀ ਰਾਮ ਮੰਦਿਰ ਫ਼ਾਜ਼ਿਲਕਾ ’ਚ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ.ਸਕੂਲ ਹਰੀਪੁਰਾ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਦਾ ਦੂਜਾ ਅਤੇ ਤੀਜਾ ਸੋਪਾਨ ਪ੍ਰੀਖਣ ਕੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।