05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਫ਼ਿਰੋਜ਼ਪੁਰ ਸ਼ਹਿਰ ਅੰਦਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀਆਂ ਜਾਰੀ ਬੀਕਾਨੇਰੀ ਸਵੀਟ ਸ਼ਾਪ ਤੋਂ ਖੋਏ ਅਤੇ ਜੋਸਨ ਡੇਅਰੀ ਯੂਨਿਟ ਤੋਂ ਪਨੀਰ ਦੇ ਸੈਂਪਲ ਭਰੇ

ਫ਼ਿਰੋਜ਼ਪੁਰ,4 ਨਵੰਬਰ (ਕੁਲਬੀਰ ਸਿੰਘ ਸੋਢੀ)-ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ, ਮਿਆਰੀ ਅਤੇ ਮਿਲਾਵਟ ਰਹਿਤ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਤੇ ਛਾਪੇਮਾਰੀ ਮੁਹਿੰਮ ਚਲਾਈ ਗਈ। ਇਸ ਦੌਰਾਨ ਮਾਲਵਾ ਰੋਡ ਸਥਿਤ ਬੀਕਾਨੇਰੀ ਸਵੀਟ ਸ਼ਾਪ ਤੋਂ ਖੋਏ ਦਾ ਸੈਂਪਲ ਭਰਿਆ ਗਿਆ ਜਦਕਿ ਜੋਸਨ ਡੇਅਰੀ ਸਮੇਤ ਪਨੀਰ ਅਤੇ ਹੋਰ ਖੁਰਾਕੀ ਪਦਾਰਥਾਂ ਦੀਆਂ ਮੈਨੂਫੈਕਚਰਿੰਗ ਯੂਨਿਟਾਂ ਦੀ ਜਾਂਚ ਕੀਤੀ ਗਈ।

ਅਜੀਤ ਡੈਸਕ 05-11-2026
ਫ਼ਿਰੋਜ਼ਪੁਰ,4 ਨਵੰਬਰ (ਕੁਲਬੀਰ ਸਿੰਘ ਸੋਢੀ)-ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ, ਮਿਆਰੀ ਅਤੇ ਮਿਲਾਵਟ ਰਹਿਤ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਤੇ ਛਾਪੇਮਾਰੀ ਮੁਹਿੰਮ ਚਲਾਈ ਗਈ। ਇਸ ਦੌਰਾਨ ਮਾਲਵਾ ਰੋਡ ਸਥਿਤ ਬੀਕਾਨੇਰੀ ਸਵੀਟ ਸ਼ਾਪ ਤੋਂ ਖੋਏ ਦਾ ਸੈਂਪਲ ਭਰਿਆ ਗਿਆ ਜਦਕਿ ਜੋਸਨ ਡੇਅਰੀ ਸਮੇਤ ਪਨੀਰ ਅਤੇ ਹੋਰ ਖੁਰਾਕੀ ਪਦਾਰਥਾਂ ਦੀਆਂ ਮੈਨੂਫੈਕਚਰਿੰਗ ਯੂਨਿਟਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਡਰਾਈ ਫਰੂਟਸ ਦੇ ਨਾਮ ’ਤੇ ਰੰਗਦਾਰ ਚਾਕਲੇਟਾਂ ਵੇਚੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਚੈਕਿੰਗ ਦੌਰਾਨ ਮਾਲਵਾ ਰੋਡ ਸਥਿਤ ਬੀਕਾਨੇਰੀ ਸਵੀਟ ਸ਼ਾਪ ਵਿਖੇ ਖੋਏ ਦੀ ਗੁਣਵੱਤਾ ਅਤੇ ਉਸ ਦੇ ਸਰੋਤ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਦੁਕਾਨਦਾਰ ਵਲੋਂ ਫ਼ੂਡ ਸੇਫਟੀ ਟੀਮ ਨੂੰ ਖੋਆ ਲੋਕਲ ਪੱਧਰ ’ਤੇ ਦੁੱਧ ਤੋਂ ਤਿਆਰ ਕਰਨ ਬਾਰੇ ਦੱਸਿਆ ਗਿਆ ਅਤੇ ਵਿਭਾਗੀ ਟੀਮ ਨੇ ਖੋਏ ਦਾ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਹੈ। ਰਿਪੋਰਟ ਆਉਣ ਤੋਂ ਬਾਅਦ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰ ਵਿਖੇ ਜੋਸਨ ਡੇਅਰੀ ਸਮੇਤ ਪਨੀਰ ਅਤੇ ਹੋਰ ਖੁਰਾਕੀ ਪਦਾਰਥ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਦੌਰਾਨ ਇਕ ਯੂਨਿਟ ਵਿਚ ਲਗਭਗ 350 ਕਿਲੋ ਪਨੀਰ ਦੀ ਜਾਂਚ ਕਰਦਿਆਂ ਨਿਯਮਾਂ ਅਨੁਸਾਰ 2 ਕਿਲੋ ਪਨੀਰ ਦਾ ਸੈਂਪਲ ਭਰ ਕੇ ਜਾਂਚ ਲਈ ਭੇਜਿਆ ਗਿਆ। ਯੂਨਿਟ ਸੰਚਾਲਕਾਂ ਨੂੰ ਸਫ਼ਾਈ, ਸੈਨੇਟਾਈਜ਼ੇਸ਼ਨ, ਖੁਰਾਕੀ ਪਦਾਰਥਾਂ ਦੀ ਸਹੀ ਸਟੋਰੇਜ ਅਤੇ ਹੈਂਡਲਿੰਗ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵਰਤੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਜਾਂਚ ਕਰਵਾਉਣ, ਪੈਸਟ ਕੰਟਰੋਲ ਸਿਸਟਮ ਲਾਗੂ ਕਰਨ ਅਤੇ ਕਰਮਚਾਰੀਆਂ ਦੇ ਮੈਡੀਕਲ ਫਿਟਨੈੱਸ ਸਰਟੀਫਿਕੇਟ ਉਪਲਬਧ ਰੱਖਣ ਲਈ ਵੀ ਕਿਹਾ ਗਿਆ। ਦੂਜੇ ਪਾਸੇ ਵਿਭਾਗ ਦੀ ਜਾਂਚ ਦੌਰਾਨ ਸ਼ਹਿਰ ਵਿਚ ਡਰਾਈ ਫਰੂਟਸ ਅਤੇ ਡੀਹਾਈਡਰੇਟਡ ਫਰੂਟਸ ਦੇ ਨਾਮ ’ਤੇ ਰੰਗਦਾਰ ਚਾਕਲੇਟਾਂ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਕੁਝ ਦੁਕਾਨਾਂ ’ਤੇ ਕਾਜੂ, ਬਦਾਮ ਅਤੇ ਹੋਰ ਸੁੱਕੇ ਮੇਵਿਆਂ ਵਰਗੀ ਦਿੱਖਣ ਵਾਲੀਆਂ ਪੱਥਰਾਂ ਦੇ ਆਕਾਰ ਦੀਆਂ ਰੰਗਦਾਰ ਚਾਕਲੇਟਾਂ ਗ੍ਰਾਹਕਾਂ ਨੂੰ ਡਰਾਈ ਫਰੂਟਸ ਦੇ ਰੂਪ ਵਿਚ ਵੇਚੀਆਂ ਜਾ ਰਹੀਆਂ ਸਨ। ਵਿਭਾਗ ਵਲੋਂ ਅਜਿਹੀਆਂ ਦੁਕਾਨਾਂ ਦੀ ਜਾਂਚ ਕਰਕੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਕਿਸੇ ਵੀ ਉਤਪਾਦ ਦੀ ਵਿਕਰੀ ਨਾ ਕੀਤੀ ਜਾਵੇ। ਫੂਡ ਸੇਫਟੀ ਵਿਭਾਗ ਨੇ ਸਮੂਹ ਮਿਠਾਈ ਵਿਕੇ੍ਰਤਾਵਾਂ, ਡੇਅਰੀ ਸੰਚਾਲਕਾਂ ਅਤੇ ਹੋਰ ਖੁਰਾਕੀ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਦੁਕਾਨਾਂ ਅਤੇ ਨਿਰਮਾਣ ਇਕਾਈਆਂ ਵਿਚ ਸਫ਼ਾਈ, ਮਿਆਰੀ ਕੱਚੇ ਮਾਲ ਦੀ ਵਰਤੋਂ ਅਤੇ ਖੁਰਾਕੀ ਵਸਤਾਂ ਦੀ ਸਹੀ ਸਟੋਰੇਜ ਯਕੀਨੀ ਬਣਾਈ ਜਾਵੇ। ਵਿਭਾਗ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਲਏ ਗਏ ਸੈਂਪਲਾਂ ਦੀਆਂ ਲੈਬਾਰਟਰੀ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਾਰੋਬਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿਚ ਮਿਠਾਈਆਂ ਦੀਆਂ ਦੁਕਾਨਾਂ, ਡੇਅਰੀਆਂ, ਪਨੀਰ ਨਿਰਮਾਣ ਇਕਾਈਆਂ ਅਤੇ ਹੋਰ ਖੁਰਾਕੀ ਕਾਰੋਬਾਰਾਂ ਦੀ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
ਪਿਛਲੀ ਖ਼ਬਰ ਫੁੱਟਬਾਲ ਅੰਡਰ 14 ਅਤੇ ਅੰਡਰ 17 ’ਚ ਵਿਜਡਮ ਸਕੂਲ ਦੀਆਂ ਲੜਕੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ-2027 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਦੀਆਂ ਇਨਫੋਰਸਮੈਂਟ ਏਜੰਸੀਆਂ ਦੇ ਅਧਿਕਾਰੀਆਂ ਨਾਲ ਸਮੀਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।