05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਚਿੱਪ ਵਾਲੇ ਬਿਜਲੀ ਮੀਟਰਾਂ ਦੇ ਬਿੱਲਾਂ ਦੀ ਪ੍ਰਿੰਟ ਕਾਪੀ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ

ਮੁੱਦਕੀ, 4 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਬਿਜਲੀ ਵਿਭਾਗ ਵਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੀਟਰਾਂ ਦੇ ਬਿਜਲੀ ਬਿੱਲ ਪਹਿਲਾਂ ਵਾਂਗ ਪ੍ਰਿੰਟ ਕਰਕੇ ਘਰਾਂ ਵਿਚ ਨਹੀਂ ਪਹੁੰਚਾਏ ਜਾ ਰਹੇ, ਸਗੋਂ ਵਿਭਾਗ ਵਲੋਂ ਮੋਬਾਈਲ ਫੋਨਾਂ ’ਤੇ ਮੈਸੇਜ ਭੇਜ ਕੇ ਹੀ ਬਿੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਅਜੀਤ ਡੈਸਕ 05-11-2026
ਮੁੱਦਕੀ, 4 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਬਿਜਲੀ ਵਿਭਾਗ ਵਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੀਟਰਾਂ ਦੇ ਬਿਜਲੀ ਬਿੱਲ ਪਹਿਲਾਂ ਵਾਂਗ ਪ੍ਰਿੰਟ ਕਰਕੇ ਘਰਾਂ ਵਿਚ ਨਹੀਂ ਪਹੁੰਚਾਏ ਜਾ ਰਹੇ, ਸਗੋਂ ਵਿਭਾਗ ਵਲੋਂ ਮੋਬਾਈਲ ਫੋਨਾਂ ’ਤੇ ਮੈਸੇਜ ਭੇਜ ਕੇ ਹੀ ਬਿੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਕਾਰਨ ਖ਼ਾਸ ਕਰਕੇ ਅਨਪੜ੍ਹ ਅਤੇ ਬਜ਼ੁਰਗ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਕਈ ਖਪਤਕਾਰਾਂ ਨੇ ਦੱਸਿਆ ਕਿ ਮੋਬਾਈਲ ’ਤੇ ਆਉਣ ਵਾਲੇ ਮੈਸੇਜ ਰਾਹੀਂ ਬਿਜਲੀ ਬਿੱਲ ਦੀ ਰਕਮ ਅਤੇ ਹੋਰ ਜਾਣਕਾਰੀ ਸਮਝਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਵਿਭਾਗ ਵਲੋਂ ਬਿੱਲ ਦੀ ਪ੍ਰਿੰਟ ਕਾਪੀ ਘਰਾਂ ਵਿਚ ਭੇਜੀ ਜਾਂਦੀ ਸੀ, ਜਿਸ ਨਾਲ ਖਪਤਕਾਰ ਆਸਾਨੀ ਨਾਲ ਬਿੱਲ ਦੀ ਰਕਮ ਅਤੇ ਆਖ਼ਰੀ ਮਿਤੀ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਸਨ। ਖਪਤਕਾਰਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਜਿਹੜਾ ਬਿਜਲੀ ਬਿੱਲ ਕਰੀਬ 2 ਹਜ਼ਾਰ ਰੁਪਏ ਆਉਂਦਾ ਸੀ, ਹੁਣ ਉਹ ਵੱਧ ਕੇ 3 ਤੋਂ 4 ਹਜ਼ਾਰ ਰੁਪਏ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿੱਲਾਂ ਦੀ ਪ੍ਰਿੰਟ ਕਾਪੀ ਘਰਾਂ ਵਿਚ ਭੇਜਣ ਦੀ ਵਿਵਸਥਾ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਨਾਲ ਹੀ ਵਧੇ ਹੋਏ ਬਿਜਲੀ ਬਿੱਲਾਂ ਦੀ ਜਾਂਚ ਕਰਕੇ ਖਪਤਕਾਰਾਂ ਨੂੰ ਸਪਸ਼ਟ ਜਾਣਕਾਰੀ ਦਿੱਤੀ ਜਾਵੇ।
ਪਿਛਲੀ ਖ਼ਬਰ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ-ਸਹਰਸਾ ਵਿਚਕਾਰ ਚੱਲੇਗੀ ਤਿਉਹਾਰ ਸਪੈਸ਼ਲ ਟਰੇਨ ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਵਲੋਂ ਇਕ-... ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਦੀਆਂ ਸੂਚੀਆਂ ਪ੍ਰਾਪਤ ਕਰਨ ਲਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਬੀ.ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।