20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸੀਵਰੇਜ ਪ੍ਰਜੈਕਟ ਨੇ ਵਿਗਾੜੀ ਮਮਦੋਟ ਦੀ ਦਿੱਖ,ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਮਮਦੋਟ, 20 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਕਸਬੇ ਵਿਚ ਕੋਈ ਢਾਈ-ਤਿੰਨ ਸਾਲ ਪਹਿਲਾਂ ਕਰੀਬ 28 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਲਗਭਗ ਠੀਕ ਸੀ,ਸਾਰੀਆਂ ਸੜਕਾਂ ਅਤੇ ਗਲੀਆਂ ਸਾਫ਼-ਸੁਥਰੀਆਂ ਸਨ।

ਅਜੀਤ ਡੈਸਕ 21-11-2026
ਮਮਦੋਟ, 20 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਕਸਬੇ ਵਿਚ ਕੋਈ ਢਾਈ-ਤਿੰਨ ਸਾਲ ਪਹਿਲਾਂ ਕਰੀਬ 28 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਲਗਭਗ ਠੀਕ ਸੀ,ਸਾਰੀਆਂ ਸੜਕਾਂ ਅਤੇ ਗਲੀਆਂ ਸਾਫ਼-ਸੁਥਰੀਆਂ ਸਨ। ਜਿਵੇਂ ਹੀ ਸੀਵਰੇਜ ਪਾਉਣ ਵਾਲੇ ਠੇਕੇਦਾਰ ਨੇ ਕਸਬੇ ਦੀਆਂ ਸੜਕਾਂ ਅਤੇ ਫਿਰਨੀ ਨੂੰ ਪੁੱਟਣਾ ਸ਼ੁਰੂ ਕੀਤਾ,ਉਸ ਨੇ ਸੜਕਾਂ,ਫਿਰਨੀ ਅਤੇ ਗਲੀਆਂ ਦੇ ਨਾਲ-ਨਾਲ ਵਾਟਰ ਸਪਲਾਈ, ਟੈਲੀਫ਼ੋਨ ਅਤੇ ਇੰਟਰਨੈੱਟ ਦੀਆਂ ਜ਼ਮੀਨਦੋਜ਼ ਲਾਈਨਾਂ ਵੀ ਤਬਾਹ ਕਰ ਦਿੱਤੀਆਂ। ਸੀਵਰੇਜ ਪਾਉਣ ਵਾਲੇ ਠੇਕੇਦਾਰ ਨੇ ਜਿੱਥੇ ਸੀਵਰੇਜ ਨੂੰ ਬੇਤਰਤੀਬੇ ਢੰਗ ਨਾਲ ਪਾਇਆ,ਉੱਥੇ ਡਿੱਗੀਆਂ ਲਈ ਵਰਤੇ ਗਏ ਘਟੀਆਂ ਮਟੀਰੀਅਲ ਕਾਰਨ ਨਿਕਾਸੀ ਪਾਣੀ ਪੈਂਦਿਆਂ ਹੀ ਉਲਟੀ ਦਿਸ਼ਾ ਨੂੰ ਵਹਿਣ ਲੱਗਾ,ਜਿਸ ਕਾਰਨ ਕਈਆਂ ਡਿੱਗੀਆਂ ਉੱਛਲ ਗਈਆਂ ਅਤੇ ਕਈ ਧੱਸ ਗਈਆਂ। ਸੀਵਰੇਜ ਪਾਉਣ ਉਪਰੰਤ ਪੁੱਟੀਆਂ ਗਈਆਂ ਸੜਕਾਂ,ਫਿਰਨੀ ਅਤੇ ਗਲੀਆਂ ਨੂੰ ਤੁਰੰਤ ਮੁਰੰਮਤ ਕਰਨ ਦਾ ਵਾਅਦਾ ਕੀਤਾ ਗਿਆ ਸੀ,ਪਰੰਤੂ ਪਿਛਲੇ ਢਾਈ-ਤਿੰਨ ਸਾਲ ਤੋਂ ਸੜਕਾਂ ਅਤੇ ਗਲੀਆਂ ਉਸੇ ਤਰ੍ਹਾਂ ਹੀ ਪੁੱਟੀਆਂ ਪਈਆਂ ਹਨ, ਕਈ ਸੜਕਾਂ ’ਤੇ ਉੱਡਦੀ ਧੂੜ ਮਿੱਟੀ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ,ਉੱਥੇ ਕਈਆਂ ਗਲੀਆਂ ਵਿਚ ਖੜ੍ਹਾ ਗੰਦਾ ਪਾਣੀ ਮੁਸ਼ਕਲਾਂ ਦੇ ਨਾਲ-ਨਾਲ ਬਿਮਾਰੀਆਂ ਵੀ ਫੈਲਾਅ ਰਿਹਾ ਹੈ। ਸੀਵਰੇਜ ਪ੍ਰਜੈਕਟ ਨੇ ਇਕ ਤਰ੍ਹਾਂ ਨਾਲ ਕਸਬੇ ਦੀ ਦਿੱਖ ਵਿਗਾੜ ਕੇ ਕਸਬੇ ਨੂੰ ਗ੍ਰਹਿਣ ਲਗਾ ਦਿੱਤਾ ਹੈ। ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਹਲਕਾ ਵਿਧਾਇਕ ਅਤੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਮੁਸ਼ਕਲਾਂ ਵੱਲ ਧਿਆਨ ਨਹੀ ਦੇ ਰਹੇ। ਮਮਦੋਟ-ਫਿਰੋਜਪੁਰ ਸੜਕ ਜੋਂ ਅਨਾਜ ਮੰਡੀ ਤੱਕ ਪੁੱਟੀ ਗਈ ਸੀ,ਉਸ ਦੀ ਮੁਰੰਮਤ ਦਾ ਕੰਮ ਅੱਧ ਵਿਚਾਲੇ ਲਟਕਿਆ ਪਿਆ ਹੈ,ਮਮਦੋਟ ਤੋਂ ਦੋਨਾਂ ਰਹਿਮਤ ਵਾਲਾ ਸੜਕ ਦਾ ਹਲਕਾ ਵਿਧਾਇਕ ਵਲੋਂ ਨੀਂਹ ਪੱਥਰ ਰੱਖਣ ਦੇ ਬਾਵਜੂਦ ਅਜੇ ਤੱਕ ਕੰਮ ਸ਼ੁਰੂ ਨਹੀ ਹੋਇਆ,ਕਸਬੇ ਦੀ ਫਿਰਨੀ ਦਾ ਬਹੁਤ ਹਿੱਸਾ ਬੁਰੀ ਤਰ੍ਹਾਂ ਪੁੱਟਿਆ ਪਿਆ ਹੈ, ਜਿਹੜਾ ਕੁੱਝ ਕੁ ਹਿੱਸਾ ਬਣਿਆ ਸੀ,ਉਹ ਘਟੀਆਂ ਮਟੀਰੀਅਲ ਕਾਰਨ ਕੁੱਝ ਮਹੀਨਿਆਂ ਵਿਚ ਹੀ ਉੱਖੜ ਕੇ ਦੋਬਾਰਾ ਮੁਰੰਮਤ ਦੀ ਮੰਗ ਕਰ ਰਿਹਾ ਹੈ। ਠੇਕੇਦਾਰ ਵਲੋਂ ਬਰਬਾਦ ਕੀਤੀਆਂ ਗਈਆਂ ਵਾਟਰ ਸਪਲਾਈ,ਟੈਲੀਫ਼ੋਨ ਅਤੇ ਇੰਟਰਨੈੱਟ ਦੀਆਂ ਜ਼ਮੀਨਦੋਜ਼ ਲਾਈਨਾਂ ਨੂੰ ਦੋਬਾਰਾ ਪਾ ਕੇ ਚਾਲੂ ਕਰਨ ਵੱਲ ਅਜੇ ਤੱਕ ਕਿਸੇ ਵੀ ਅਧਿਕਾਰੀ ਵਲੋਂ ਧਿਆਨ ਨਹੀ ਦਿੱਤਾ ਜਾ ਰਿਹਾ।
ਪਿਛਲੀ ਖ਼ਬਰ ਕਿਸਾਨਾਂ ਅਤੇ ਆੜ੍ਹਤੀਆਂ ਦੀ ਖੱਜਲ-ਖੁਆਰੀ ਰੋਕਣ ਲਈ ਡਿਪਟੀ ਕਮਿਸ਼ਨਰ ਤੋਂ ਸਖ਼ਤ ਕਾਰਵਾਈ ਦੀ ਮੰਗ ਅਗਲੀ ਖ਼ਬਰ 29 ਨਵੰਬਰ ਤੱਕ ਆਨਲਾਈਨ ਕੀਤਾ ਜਾ ਸਕਦੈ ਅਪਲਾਈ- ਡਾ.ਸੁਖਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।