ਘਰ ਨੂੰ ਅੱਗ ਲਗਾਉਣ ਦੇ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਘਰ ਦਾ ਸਾਮਾਨ ਸੜ ਕੇ ਸੁਆਹ
ਮੱਲਾਂਵਾਲਾ, 21 ਨਵੰਬਰ (ਗੁਰਦੇਵ ਸਿੰਘ)-ਥਾਣਾ ਮੱਲਾਂਵਾਲਾ ਦੀ ਪੁਲਿਸ ਵਲੋਂ ਰਿਸ਼ਤੇਦਾਰੀ ਵਿਵਾਦ ਦੇ ਚੱਲਦਿਆਂ ਇਕ ਘਰ ਨੂੰ ਅੱਗ ਲਗਾ ਕੇ ਘਰ ਦਾ ਸਾਰਾ ਸਾਮਾਨ ਸਾੜਨ ਦੇ ਦੋਸ਼ ਹੇਠ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਰਮਲ ਸਿੰਘ ਪੁੱਤਰ ਨਿਆਮਤ ਸਿੰਘ ਵਾਸੀ ਫਰੀਦੇ ਵਾਲਾ ਉਤਾੜ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਭਰਾ ਦਾ ਲੜਕਾ ਗੋਬਿੰਦਾ ਪੁੱਤਰ ਕਿੱਕਰ ਉਰਫ਼ ਬਿੱਟੀ ਕੁੱਝ ਦਿਨ ਪਹਿਲਾਂ ਚੰਨਾ ਸਿੰਘ ਦੀ ਲੜਕੀ ਸੋਨੀਆ ਨੂੰ ਵਰਗਲਾ ਕੇ ਲੈ ਗਿਆ ਸੀ।
ਅਜੀਤ ਡੈਸਕ
22-11-2026