28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਟੋਲ ਪਲਾਜ਼ਾ ਨਕਦੀ ਰਹਿਤ ਕਰਨ ਦਾ ਹੁਕਮ ਨਾਦਰਸ਼ਾਹੀ ਫ਼ਰਮਾਨ - ਲਾਭ, ਗਗਨਦੀਪ <br/>

ਅਜੀਤ ਡੈਸਕ 02-04-2026
ਰਾਮਾਂ ਮੰਡੀ, 1 ਅਪ੍ਰੈਲ (ਤਰਸੇਮ ਸਿੰਗਲਾ): ਅੱਜ ਤੋਂ ਟੋਲ ਪਲਾਜ਼ਾ ਟੈਕਸਾਂ ਦੇ ਨਿਯਮਾਂ ਵਿਚ ਬਦਲੀ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਟੋਲ ਪਲਾਜ਼ਾ ਨਗਦੀ ਰਹਿਤ ਕਰਨ, ਸਾਲਾਨਾ ਫ਼ੀਸ ਵਿਚ ਵਾਧਾ ਕਰਨ ਦੀ ਨਿੰਦਾ ਕਰਦੇ ਹੋਏ ਜੈ ਬਾਬਾ ਸਰਵੰਗੀ ਟੈਕਸੀ ਯੂਨੀਅਨ ਰਾਮਾਂ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਅਤੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਹਿਣੀਵਾਲ ਨੇ ਇਸ ਫ਼ੈਸਲੇ ਨੂੰ ਸਰਕਾਰ ਦਾ ਨਾਦਰਸ਼ਾਹੀ ਫ਼ਰਮਾਨ ਦੱਸਦਿਆਂ ਕਿਹਾ ਹੈ ਕਿ ਸਰਕਾਰ ਨੇ ਸਦੀਆਂ ਪੁਰਾਣੀ ਕਹਾਵਤ 'ਨੌਂ ਨਗਦ ਤੇਰਾਂ ਉਧਾਰ' ਨੂੰ ਝੂਠੀ ਸਾਬਤ ਕਰ ਵਿਖਾਇਆ ਹੈ, ਜੋ ਦੇਸ਼ ਮੋਬਾਈਲ ਯੁੱਗ ਵਿਚ ਪ੍ਰਵੇਸ਼ ਕਰਨ ਦਾ ਵੀ ਸਬੂਤ ਵੀ ਹੈ | ਉਨ੍ਹਾਂ ਕਿਹਾ ਕਿ ਕਈ ਲੋਕ ਬੈਂਕਿੰਗ ਸਹੂਲਤਾਂ ਨਾਲ ਨਹੀਂ ਜੁੜੇ ਅਤੇ ਬਹੁਤਿਆਂ ਕੋਲ ਸਮਾਰਟਫ਼ੋਨ ਨਹੀਂ ਹਨ |ਇਸ ਤੋਂ ਪਹਿਲਾਂ ਵਾਹਨਾਂ ਦੀ ਰਜਿਸਟਰੇਸ਼ਨ ਕਾਪੀ ਬਣਾਉਂਦੇ ਸਮੇਂ ਜੋ ਰੋਡ ਟੈਕਸ ਭਰਵਾਇਆ ਜਾਂਦਾ ਹੈ, ਉਸ ਤੋਂ ਬਾਅਦ ਟੋਲ ਟੈਕਸ ਵਸੂਲਣ ਦਾ ਸਰਕਾਰ ਨੂੰ ਕੋਈ ਹੱਕ ਨਹੀਂ ਹੈ | ਉਨ੍ਹਾਂ ਟੋਲ ਟੈਕਸਾਂ ਨੂੰ ਸਰਕਾਰ ਵਲੋਂ ਲੋਕਾਂ ਨਾਲ ਜ਼ਿਆਦਤੀ ਦੱਸਿਆ ਹੈ ਅਤੇ ਲੋਕਰਾਜ ਦੇ ਵਿਰੁੱਧ ਦੱਸਿਆ ਹੈ | ਉਨ੍ਹਾਂ ਸਰਕਾਰ ਤੋਂ ਟੋਲ ਟੈਕਸਾਂ ਦੇ ਨਿਯਮਾਂ ਵਿਚ ਕੀਤੇ ਗਏ ਬਦਲਾਅ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਹੀ ਕਰੰਸੀ ਨੋਟ ਲੈਣ ਤੋਂ ਟੋਲ ਪਲਾਜਿਆਂ ਨੂੰ ਪਾਬੰਦ ਕਿਵੇਂ ਕਰ ਸਕਦੀ ਹੈ, ਇਸ ਨਾਦਰਸ਼ਾਹੀ ਫ਼ਰਮਾਨ ਨਾਲ ਟੋਲ ਪਲਾਜਿਆਂ 'ਤੇ ਲੜਾਈ-ਝਗੜੇ ਵਧਣ ਦਾ ਵੀ ਖ਼ਦਸ਼ਾ ਹੈ |

ਪਿਛਲੀ ਖ਼ਬਰ ਬਲਾਕ ਸੰਮਤੀ ਫੂਲ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਬਾਲਾਜੀ ਦੇ 108 ਝੰਡਿਆਂ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।