ਗਰੀਬਾਂ ਦੇ ਘਰਾਂ ਦੀ ਖ਼ਸਤਾ ਹਾਲਤ ਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ- ਗਹਿਰੀ
ਭੁੱਚੋ ਮੰਡੀ, 22 ਅਗਸਤ (ਬਿੱਕਰ ਸਿੰਘ ਸਿੱਧੂ)- ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਨੇ ਅੱਜ ਭੁੱਚੋ ਕਲਾਂ ਦੇ ਖੰਡ ਵਾਲੇ ਟਿੱਬੇ ‘ਤੇ ਵਸਦੀ ਗਰੀਬ ਲੋਕਾਂ ਦੀ ਬਸਤੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਦੀ ਬਸਤੀ ਮਕਾਨ ਰੈਵੀਨਿਊ ਰਿਕਾਰਡ ਵਿਚ ਦਰਜ ਹੀ ਨਹੀਂ ਕੀਤਾ ਗਿਆ।
ਭੁੱਚੋ ਮੰਡੀ, 22 ਅਗਸਤ (ਬਿੱਕਰ ਸਿੰਘ ਸਿੱਧੂ)- ਉੱਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਨੇ ਅੱਜ ਭੁੱਚੋ ਕਲਾਂ ਦੇ ਖੰਡ ਵਾਲੇ ਟਿੱਬੇ ‘ਤੇ ਵਸਦੀ ਗਰੀਬ ਲੋਕਾਂ ਦੀ ਬਸਤੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਦੀ ਬਸਤੀ ਮਕਾਨ ਰੈਵੀਨਿਊ ਰਿਕਾਰਡ ਵਿਚ ਦਰਜ ਹੀ ਨਹੀਂ ਕੀਤਾ ਗਿਆ। ਇਸ ਗਰੀਬ ਮਜ਼ਦੂਰ ਵਰਗ ਦੀ ਬਸਤੀ ਵਿਚ 300 ਦੇ ਕਰੀਬ ਵੋਟਾਂ ਅਤੇ 200 ਤੋਂ ਜ਼ਿਆਦਾ ਘਰ ਹਨ। ਜਿਨ੍ਹਾਂ ਵਿਚ ਬਹੁ ਗਿਣਤੀ ਅਨੁਸੂਚਿਤ ਜਾਤੀ ਵਰਗ ਦੀ ਹੈ। ਇਸ ਬਸਤੀ ਨੂੰ ਜਾਂਦਾ 28 ਫੁੱਟ ਚੌੜਾ ਰਸਤਾ ਰਸਤਾ ਇੱਟਾਂ ਦਾ ਬਣਿਆ ਹੋਇਆ ਹੈ ਅਤੇ ਛੱਪੜ ਦੇ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਹੈ। ਬੱਚਿਆ, ਬਜ਼ੁਰਗਾਂ, ਮਹਿਲਾਵਾਂ ਨਾਲ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। 28 ਫੁੱਟ ਵਿਚੋਂ 18 ਫੁੱਟ ਖੇਤਾਂ ਵਾਲਿਆਂ ਨੇ ਰੋਕ ਰੱਖਿਆ ਹੈ ਅਤੇ 10 ਫੁੱਟ ਰਸਤਾ ਬਚਿਆ ਹੋਇਆ ਹੈ ਜਿਸ ਵਿਚ ਹਰ ਸਮੇਂ ਗੰਦਾ ਪਾਣੀ ਭਰਿਆ ਰਹਿੰਦਾ ਹੈ। ਲੋਕਾਂ ਵਿਚ ਨਾਰਾਜ਼ਗੀ ਹੈ ਕਿ ਵੋਟਾਂ ਵੇਲੇ ਲੀਡਰ ਆਉਂਦੇ ਹਨ ਲਾਰੇ ਲਾ ਕੇ ਚਲੇ ਜਾਂਦੇ ਹਨ ਪਰੰਤੂ ਸਾਡੀਆਂ ਸਮੱਸਿਆਵਾਂ ਵਲੋਂ ਕੋਈ ਵੀ ਧਿਆਨ ਨਹੀਂ ਦਿੰਦਾ। ਬਸਤੀ ਦੇ ਕਈ ਮਕਾਨਾਂ ਦੀ ਹਾਲਤ ਬਹੁਤ ਤਰਸਯੋਗ ਹੈ, ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਗਹਿਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਲੋਕਾਂ ਦੇ ਇਨ੍ਹਾਂ ਗੰਭੀਰ ਮਸਲਿਆ ਨੂੰ ਤੁਰੰਤ ਹੱਲ ਕਰੇ, ਘਰਾਂ ਦੀ ਮੁਰੰਮਤ ਕਰਵਾਉਣ ਲਈ ਇਨ੍ਹਾਂ ਦੀ ਆਰਥਿਕ ਮਦਦ ਕਰੇ। ਪੀਣ ਯੋਗ ਪਾਣੀ ਦਾ ਪ੍ਰਬੰਧ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਹੱਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਗਰੀਬ ਲੋਕਾਂ ਦੇ ਮਸਲਿਆਂ ਦਾ ਹੱਲ ਜਲਦੀ ਨਾ ਕੀਤਾ ਤਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਗੁਰਬਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕੇ ਕੇ ਸੀ ਵਿਭਾਗ ਕਾਂਗਰਸ ਬਠਿੰਡਾ, ਮੋਹਣ ਸਿੰਘ ਪ੍ਰਧਾਨ ਭੁੱਚੋ ਕਲਾਂ, ਮਨਜੀਤ ਸਿੰਘ ਬੇਗਾ, ਸੁਰਿੰਦਰ ਕੁਮਾਰ, ਪੰਚ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮੁਖ਼ਤਿਆਰ ਕੌਰ, ਬਲਜੀਤ ਕੌਰ, ਸੁਖਦੀਪ ਕੌਰ, ਕਰਮਜੀਤ ਕੌਰ, ਸੁਖਦੇਵ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।