23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਕਲਿਆਣ ਵਿਖੇ ਕਰਵਾਇਆ ਤੀਆਂ ਦਾ ਪ੍ਰੋਗਰਾਮ

ਨਥਾਣਾ, 22 ਅਗਸਤ (ਗੁਰਦਰਸ਼ਨ ਲੁੱਧੜ): ਪਿੰਡ ਕਲਿਆਣ ਸੁੱਖਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਂਝੀ ਧਰਮਸ਼ਾਲਾ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਵਿਰਾਸਤੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਗਰਾਮ ਪੰਚਾਇਤ ਕਲਿਆਣ ਸੁੱਖਾ ਦੇ ਸਰਪੰਚ ਜਸਵੀਰ ਕੌਰ, ਅਮਨਦੀਪ ਸਿੰਘ ਅਮਨਾ, ਮਾਇਆ ਮੈਂਬਰ ਵਲੋਂ ਰੀਬਨ ਕੱਟਕੇ ਕੀਤੀ ਗਈ।

ਅਜੀਤ ਡੈਸਕ 23-08-2026
ਨਥਾਣਾ, 22 ਅਗਸਤ (ਗੁਰਦਰਸ਼ਨ ਲੁੱਧੜ): ਪਿੰਡ ਕਲਿਆਣ ਸੁੱਖਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਂਝੀ ਧਰਮਸ਼ਾਲਾ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਵਿਰਾਸਤੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਗਰਾਮ ਪੰਚਾਇਤ ਕਲਿਆਣ ਸੁੱਖਾ ਦੇ ਸਰਪੰਚ ਜਸਵੀਰ ਕੌਰ, ਅਮਨਦੀਪ ਸਿੰਘ ਅਮਨਾ, ਮਾਇਆ ਮੈਂਬਰ ਵਲੋਂ ਰੀਬਨ ਕੱਟਕੇ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਵਿਰਾਸਤੀ ਝਲਕਾਂ ਪੇਸ਼ ਕਰਦੀਆਂ ਔਰਤਾਂ ਨੇ ਚਰਖੇ ਕੱਤੇ ਅਤੇ ਮੁਟਿਆਰਾਂ ਨੇ ਫੁਲਕਾਰੀਆਂ ਕੱਢੀਆਂ। ਇਸ ਉਪਰੰਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਸੁਆਣੀਆਂ ਔਰਤਾਂ ਅਤੇ ਪਿੰਡ ਦੀਆਂ ਧੀਆਂ ਨੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਤਹਿਤ ਗਿੱਧੇ ਦਾ ਪਿੜ ਬੰਨਿ੍ਹਆ। ਪ੍ਰੋਗਰਾਮ ਦੇ ਅਖੀਰ ਆਧੁਨਿਕ ਪੇਸ਼ਕਾਰੀ ਅਤੇ ਪੁਰਾਤਨ ਸੱਭਿਆਚਾਰ ਦਾ ਵੀ ਮੁਲਾਂਕਣ ਕੀਤਾ ਗਿਆ। ਪਿੰਡ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਉਣ ਲਈ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਦੇਸ ਰਾਜ ਸਕੂਲ ਵਿਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਦੀ ਪੇਸ਼ਕਾਰੀ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰੈਗਿੰਗ ਵਿਰੁੱਧ ਜਾਗਰੂਕਤਾ ਹਫ਼ਤੇ ਦੀ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।