01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੀ.ਐੱਚ.ਸੀ. ਬਾਲਿਆਂਵਾਲੀ ’ਚ ਟੈਲੀ ਮਾਨਸ ਜਾਗਰੂਕਤਾ ਕੈਂਪ ਲਗਾਇਆ

ਬਾਲਿਆਂਵਾਲੀ, 31 ਅਗਸਤ (ਕੁਲਦੀਪ ਮਤਵਾਲਾ)-ਸੀ. ਐਚ.

ਅਜੀਤ ਡੈਸਕ 01-09-2026
ਬਾਲਿਆਂਵਾਲੀ, 31 ਅਗਸਤ (ਕੁਲਦੀਪ ਮਤਵਾਲਾ)-ਸੀ.ਐਚ.ਸੀ. ਬਾਲਿਆਂਵਾਲੀ ਵਿਖੇ ਟੈਲੀ ਮਾਨਸ ਹੈਲਪਲਾਈਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਐੱਸ.ਐਮ.ਓ. ਡਾ: ਸ਼ੈਲੀ ਅਰੋੜਾ ਨੇ ਕਿਹਾ ਕਿ ਤਣਾਅ ਭਰੇ ਜੀਵਨ ’ਚ ਤੰਦਰੁਸਤ ਮਾਨਸਿਕ ਸਿਹਤ ਜ਼ਰੂਰੀ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਹੈਲਪਲਾਈਨ 14416 ਜਾਰੀ ਕਰ ਦਿੱਤਾ ਹੈ। ਜਿਸ ਤੇ ਘਰ ਬੈਠੇ ਹੀ ਮਰੀਜ਼ ਨੂੰ ਮੁਫ਼ਤ ਸਲਾਹ ਮਿਲਦੀ ਹੈ। ਇਸ ਮੌਕੇ ਡਾ: ਕਮਲਜੀਤ ਸਿੰਘ ਨੇ ਕਿਹਾ ਕਿ ਮਾਨਸਿਕ ਰੋਗ ਵੀ ਆਮ ਬਿਮਾਰੀਆਂ ਵਾਂਗ ਹਨ। ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣ ਅਤੇ ਇਸ ਬਿਮਾਰੀ ਨੂੰ ਲੁਕਾਉਣ ਦੀ ਬਜਾਏ ਇਲਾਜ ਕਰਵਾਉਣਾ ਚਾਹੀਦਾ ਹੈ। ਬਲਾਕ ਐਜੂਕੇਟਰ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਸ ਲੋਕ ਸੇਵਾ ਵਾਲੀ ਸਕੀਮ ਬਾਰੇ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ।
ਪਿਛਲੀ ਖ਼ਬਰ ਗੁਰਚਰਨ ਸਿੰਘ ਦੇ ਬਲਾਕ ਪ੍ਰਧਾਨ ਬਣਨ ’ਤੇ ਮਹਿਰਾਜ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਲੋਕ ਮੋਰਚਾ ਵਲੋਂ ਮਹਿੰਗਾਈ ਦੇ ਹੱਲ ਲਈ ਸਰਕਾਰੀ ਨੀਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।