ਪਿੰਡ ਭੈਣੀ ਵਿਖੇ (ਪੁਨਰ ਸੁਰਜੀਤ) ਅਕਾਲੀ ਦਲ ਦੀ ਇਕਾਈ ਦਾ ਗਠਨ
ਨਥਾਣਾ, 3 ਸਤੰਬਰ (ਗੁਰਦਰਸ਼ਨ ਲੁੱਧੜ)- ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਭੈਣੀ ਵਿਖੇ (ਪੁਨਰ ਸੁਰਜੀਤ) ਅਕਾਲੀ ਦਲ ਵਲੋਂ ਆਪਣੀ ਪਾਰਟੀ ਦੀ ਜਥੇਬੰਦਕ ਇਕਾਈ ਦਾ ਗਠਨ ਕੀਤਾ ਗਿਆ । ਪਾਰਟੀ ਦੇ ਸੂਬਾ ਮੀਤ ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਰਪ੍ਰਸਤ ਰਵੀਇੰਦਰ ਸਿੰਘ ਦੀ ਅਗਵਾਈ ਹੇਠ ਸਰਗਰਮੀ ਨਿਭਾ ਰਿਹਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਥੇਬੰਦੀ ਹੈ ।
ਅਜੀਤ ਡੈਸਕ
04-09-2026