08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਿਹਤ ਕਾਰਡ ਸਿਰਫ਼ ਫਲੈਕਸਾਂ ਤੱਕ ਸੀਮਤ ? ਦੋਵੇਂ ਲੱਤਾਂ ਗੁਆ ਚੁੱਕੇ ਜਸਕਰਨ ਨੂੰ ਨਹੀਂ ਮਿਲੀ ਸਹਾਇਤਾ

ਰਾਮਾਂ ਮੰਡੀ, 7 ਸਤੰਬਰ (ਤਰਸੇਮ ਸਿੰਗਲਾ)- ਇਕ ਸੜਕ ਹਾਦਸੇ ’ਚ ਆਪਣੀਆਂ ਦੋਵੇਂ ਲੱਤਾਂ ਗੁਆ ਚੁੱਕੇ ਰਾਮਾਂ ਮੰਡੀ ਵਾਸੀ ਜਸਕਰਨ ਸਿੰਘ ਨੇ ਸਰਕਾਰਾਂ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਸਿਹਤ ਕਾਰਡਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਗੰਭੀਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਸ ਨੂੰ ਸਰਕਾਰੀ ਸਿਹਤ ਕਾਰਡ ਦਾ ਕੋਈ ਲਾਭ ਨਹੀਂ ਮਿਲ ਸਕਿਆ । ਜਸਕਰਨ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਜਿਸ ਕਾਰਨ ਡਾਕਟਰਾਂ ਨੂੰ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ ।

ਹਾਦਸੇ ਵਿਚ ਦੋਵੇਂ ਲੱਤਾਂ ਗੁਆ ਚੁੱਕਾ ਵਿਅਕਤੀ। ਅਜੀਤ ਤਸਵੀਰ 08-09-2026
ਰਾਮਾਂ ਮੰਡੀ, 7 ਸਤੰਬਰ (ਤਰਸੇਮ ਸਿੰਗਲਾ)- ਇਕ ਸੜਕ ਹਾਦਸੇ ’ਚ ਆਪਣੀਆਂ ਦੋਵੇਂ ਲੱਤਾਂ ਗੁਆ ਚੁੱਕੇ ਰਾਮਾਂ ਮੰਡੀ ਵਾਸੀ ਜਸਕਰਨ ਸਿੰਘ ਨੇ ਸਰਕਾਰਾਂ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਸਿਹਤ ਕਾਰਡਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਗੰਭੀਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਸ ਨੂੰ ਸਰਕਾਰੀ ਸਿਹਤ ਕਾਰਡ ਦਾ ਕੋਈ ਲਾਭ ਨਹੀਂ ਮਿਲ ਸਕਿਆ । ਜਸਕਰਨ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ, ਜਿਸ ਕਾਰਨ ਡਾਕਟਰਾਂ ਨੂੰ ਉਸ ਦੀਆਂ ਲੱਤਾਂ ਕੱਟਣੀਆਂ ਪਈਆਂ । ਇਸ ਹਾਦਸੇ ਤੋਂ ਬਾਅਦ ਉਹ ਸਰੀਰਿਕ ਤੌਰ ’ਤੇ ਬਹੁਤ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਿਹਾ ਹੈ । ਉਸ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਉਸ ਨੇ ਸਰਕਾਰ ਵਲੋਂ ਬਣਾਏ ਸਿਹਤ ਕਾਰਡ ਰਾਹੀਂ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਨਿੱਜੀ ਹਸਪਤਾਲ ਵਲੋਂ ਕਾਰਡ ਦਾ ਲਾਭ ਨਹੀਂ ਦਿੱਤਾ ਗਿਆ। ਜਸਕਰਨ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਹਸਪਤਾਲ ਵਿਚ ਉਸਦਾ ਇਲਾਜ ਹੋਇਆ, ਉੱਥੇ ਸਿਹਤ ਕਾਰਡਾਂ ਰਾਹੀਂ ਇਲਾਜ ਦੀ ਸਹੂਲਤ ਸਬੰਧੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਫਲੈਕਸ ਬੋਰਡ ਲੱਗੇ ਹੋਏ ਹਨ । ਇਸ ਦੇ ਬਾਵਜੂਦ ਉਸ ਵਰਗੇ ਗੰਭੀਰ ਹਾਦਸੇ ਦੇ ਪੀੜਤ ਨੂੰ ਕਾਰਡ ਦਾ ਲਾਭ ਨਾ ਮਿਲਣ ਕਾਰਨ ਉਸਨੂੰ ਇਲਾਜ ਦਾ ਭਾਰੀ ਖਰਚਾ ਖੁਦ ਚੁੱਕਣਾ ਪਿਆ । ਉਸ ਨੇ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਉਸ ਨੂੰ ਸਿਹਤ ਕਾਰਡ ਤਹਿਤ ਬਣਦਾ ਲਾਭ ਦਿਵਾਇਆ ਜਾਵੇ ।
ਪਿਛਲੀ ਖ਼ਬਰ ਰਾਜ ਪੁਰਸਕਾਰ ਲੈ ਕੇ ਪਰਤੀ ਮੁੱਖ ਅਧਿਆਪਕਾ ਡਾ: ਗੁਰਪ੍ਰੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਰਾਮਨਿਵਾਸ ਦੇ ਨੌਜਵਾਨਾਂ ਨੇ ਦਿੱਤਾ ਅਕਾਲੀ ਦਲ (ਬ) ਨੂੰ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।