08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੀ. ਐਸ. ਆਰ. ਐਲ. ਐਮ. ਦੀਆਂ ਐਫ. ਐਲ. ਸੀ. ਆਰ. ਪੀਜ਼ ਦੀ ਟਰੇਨਿੰਗ ਮੁਕੰਮਲ

ਬਠਿੰਡਾ, 7 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੰਮ ਕਰ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਬਰ ਔਰਤਾਂ ਵਿੱਤੀ ਪ੍ਰਬੰਧਨ, ਡਿਜੀਟਲ ਬੈਕਿੰਗ, ਆਨਲਾਇਨ ਧੋਖਾਧੜੀ ਤੋਂ ਬਚਾਅ ਅਤੇ ਛੋਟੀਆਂ ਬੱਚਤਾਂ ਬਾਰੇ ਜਾਗਰੂਕ ਕਰਨ ਹਿੱਤ ਚੁਣੀਆਂ ਗਈਆਂ। 21 ਵਿੱਤੀ ਪ੍ਰਬੰਧਨ ਕਮਿਊਨਟੀ ਰਿਸੋਰਸ ਪਰਸਨ (ਐਫ.

ਅਜੀਤ ਡੈਸਕ 08-09-2026
ਬਠਿੰਡਾ, 7 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੰਮ ਕਰ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਬਰ ਔਰਤਾਂ ਵਿੱਤੀ ਪ੍ਰਬੰਧਨ, ਡਿਜੀਟਲ ਬੈਕਿੰਗ, ਆਨਲਾਇਨ ਧੋਖਾਧੜੀ ਤੋਂ ਬਚਾਅ ਅਤੇ ਛੋਟੀਆਂ ਬੱਚਤਾਂ ਬਾਰੇ ਜਾਗਰੂਕ ਕਰਨ ਹਿੱਤ ਚੁਣੀਆਂ ਗਈਆਂ। 21 ਵਿੱਤੀ ਪ੍ਰਬੰਧਨ ਕਮਿਊਨਟੀ ਰਿਸੋਰਸ ਪਰਸਨ (ਐਫ.ਐਲ.ਸੀ.ਆਰ.ਪੀਜ਼) ਵਿਚੋਂ ਵਿਸ਼ੇਸ਼ ਟਰੇਨਿੰਗ ਸਥਾਨਕ ਸਟੇਟ ਬੈਂਕ ਆਫ ਇੰਡੀਆਂ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਟਰੇਨਿੰਗ ਮੁਕੰਮਲ ਕੀਤੀ ਗਈ ਹੈ। ਟਰੇਨਿੰਗ ਦੇ ਅੰਤਿਮ ਦਿਨ ਅੱਜ ਆਰਸੇਟੀ ਵਿਖੇ ਪੰਜਾਬ ਡਿਵੈਲਐਪਮੈਂਟ ਕਮਿਸ਼ਨ ਤੋਂ ਡਿਪਟੀ ਐਡਵਾਇਜ਼ਰ ਡਾ. ਰਣਜੀਤ ਕੌਰ, ਆਰਸੇਟੀ ਡਾਇਰੈਕਟਰ ਸੁਚੇਤਾ ਕੁਮਾਰੀ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਪੀ.ਐਸ.ਆਰ.ਐਲ.ਐਮ ਸੁਖਵਿੰਦਰ ਸਿੰਘ ਚੱਠਾ ਵਲੋਂ ਸਾਂਝੇ ਤੌਰ ’ਤੇ ਟਰੇਨਿੰਗ ਮੁਕੰਮਲ ਕਰਨ ਵਾਲੀਆਂ ਐਫ.ਐਲ.ਸੀ.ਆਰ.ਪੀਜ਼ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ । ਡਾਇਰੈਕਟਰ ਆਰਸੇਟੀ ਨੇ ਦੱਸਿਆ ਕਿ 6 ਦਿਨਾਂ ਦੌਰਾਨ ਐਫ.ਐਲ.ਸੀ.ਆਰ.ਪੀਜ਼ ਨੂੰ ਜਿੱਥੇ ਪਿੰਡਾਂ ਵਿਚ ਜਾ ਕੇ ਸਵੈ ਸਹਾਇਤਾ ਸਮੂਹਾਂ ਦੀਆਂ ਪੇਂਡੂ ਔਰਤ ਮੈਂਬਰਾਂ ਨੂੰ ਵਿੱਤੀ ਪ੍ਰਬੰਧਨ, ਬੱਚਤਾਂ ਆਦਿ ਬਾਰੇ ਜਾਣਕਾਰੀ ਦੇਣ ਸੰਬੰਧੀ ਸਿੱਖਿਅਤ ਕੀਤਾ ਗਿਆ ਹੈ, ਉੱਥੇ ਪੇਂਡੂ ਖੇਤਰ ਵਿਚ ਰੋਜ਼ਾਨਾ ਆਮਦਨ ਦੇਣ ਵਾਲੇ ਛੋਟੇ ਕਾਰੋਬਾਰ ਕਰਨ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਵੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਜੀਵਿਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਐਫ.ਐਲ.ਸੀ.ਆਰ.ਪੀਜ਼ ਨੂੰ ਪਿੰਡਾਂ ਵਿਚ ਜਾ ਕੇ ਸਿਖਲਾਈ ਦੇਣ ਲਈ 9 ਆਇਟਮਾਂ ਵਾਲੀਆਂ ਵਿਸ਼ੇਸ਼ ਕਿੱਟਾ ਬਿਲਕੁੱਲ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ। ਜਿਸ ਦੀ ਵਰਤੋਂ ਪਿੰਡਾਂ ਵਿਚ ਜਾਗਰੂਕਤਾ ਕੈਂਪਾ ਦੌਰਾਨ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜ਼ਰ ਗੁਰਵਿੰਦਰ ਕੌਰ, ਫੈਕਲਟੀ ਆਰਸੇਟੀ ਪਰਮਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ 4 ਕਿਲੋ 29 ਗਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ-ਡੀ. ਸੀ. ਦਫ਼ਤਰ ਦਾ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।