16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਘਰ ਨੂੰ ਬਾਹਰੋਂ ਤਾਲਾ ਲਗਾ ਹਮਲਾਵਰ ਫ਼ਰਾਰ, ਪੁਲਿਸ ਮਾਮਲੇ ‘ਚ ਜੁਟੀ

ਬਠਿੰਡਾ, 15 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਕੈਨਾਲ ਥਾਣੇ ਅਧੀਨ ਅਰਜੁਨ ਨਗਰ ਵਿਖੇ ਸ਼ਨੀਵਾਰ ਨੂੰ ਘਰ ਅੰਦਰ ਦਾਖ਼ਲ ਹੋ ਕੇ ਰਘੁਵੀਰ ਸਿੰਘ ਨਾਂਅ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਗੰਭੀਰ ਜ਼ਖ਼ਮੀ ਰਘੁਵੀਰ ਸਿੰਘ ਦੀ ਦੇਰ ਰਾਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਅਜੀਤ ਡੈਸਕ 16-09-2026
ਬਠਿੰਡਾ, 15 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਕੈਨਾਲ ਥਾਣੇ ਅਧੀਨ ਅਰਜੁਨ ਨਗਰ ਵਿਖੇ ਸ਼ਨੀਵਾਰ ਨੂੰ ਘਰ ਅੰਦਰ ਦਾਖ਼ਲ ਹੋ ਕੇ ਰਘੁਵੀਰ ਸਿੰਘ ਨਾਂਅ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਗੰਭੀਰ ਜ਼ਖ਼ਮੀ ਰਘੁਵੀਰ ਸਿੰਘ ਦੀ ਦੇਰ ਰਾਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਮਲਾਵਰ ਵਾਰਦਾਤ ਤੋਂ ਬਾਅਦ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਫ਼ਰਾਰ ਹੋ ਗਏ। ਰਘੁਵੀਰ ਦਾ ਮੋਬਾਈਲ ਬੰਦ ਮਿਲਣ ‘ਤੇ ਉਸ ਦੇ ਦੋਸਤ ਸ਼ਾਮ ਨੂੰ ਘਰ ਪਹੁੰਚੇ। ਤਾਲਾ ਤੋੜ ਕੇ ਅੰਦਰ ਜਾਣ ‘ਤੇ ਉਹ ਉੱਪਰਲੇ ਕਮਰੇ ਵਿਚ ਖ਼ੂਨ ਨਾਲ ਲਥਪਥ ਬੇਹੋਸ਼ ਮਿਲਿਆ, ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ, ਪਰਿਵਾਰ ਵਲੋਂ ਗੰਭੀਰ ਜਖ਼ਮੀ ਸੀ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮੌਤ ਤੋਂ ਬਾਅਦ ਥਾਣਾ ਕੈਨਾਲ ਪੁਲਿਸ ਨੇ ਮਾਮਲੇ ਨੂੰ ਕਤਲ ਵਜੋਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਘਟਨਾ ਸਥਾਨ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲਨ ਦੇ ਨਾਲ ਮ੍ਰਿਤਕ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਬਾਰੇ ਪੁਲਿਸ ਵਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਕੇਂਦਰ ਰਾਮਾਂ ਵਿਖੇ ਗਣੇਸ਼ ਚਤੁਰਥੀ ਮਨਾਈ ਆਮਦਨ ਕਰ ਅਧਿਕਾਰੀ ਦੀ ਧਰਮ - ਪਤਨੀ ਨੇ ਮੁੱਖ ਮਹਿਮਾਨ ਵਜੋਂ ਕੀ... ਅਗਲੀ ਖ਼ਬਰ ਕੋਟਫੱਤਾ ਵਰਸਿਜ਼ ਕੋਟਭਾਰਾ ‘ਚ ਹੋ ਸਕਦੀ ਹੈ ਸਿਆਸੀ ਜੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।