16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਬ੍ਰਹਮਾ ਕੁਮਾਰੀ ਕੇਂਦਰ ਰਾਮਾਂ ਵਿਖੇ ਗਣੇਸ਼ ਚਤੁਰਥੀ ਮਨਾਈ ਆਮਦਨ ਕਰ ਅਧਿਕਾਰੀ ਦੀ ਧਰਮ - ਪਤਨੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਰਾਮਾਂ ਮੰਡੀ, 15 ਸਤੰਬਰ (ਪੱਤਰ ਪ੍ਰੇਰਕ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਯੂਨੀਵਰਸਿਟੀ ਰਾਮਾਂ ਮੰਡੀ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਅਰਵਿੰਦ ਬਾਂਸਲ (ਆਮਦਨ ਕਰ ਅਧਿਕਾਰੀ) ਦੀ ਧਰਮ-ਪਤਨੀ ਸੀਮਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੂਜਾ ਅਰਚਨਾ ਕਰਕੇ ਜੋਤ ਪ੍ਰਜਵਲਿਤ ਦੀ ਰਸਮ ਅਦਾ ਕੀਤੀ।

ਅਜੀਤ ਡੈਸਕ 16-09-2026
ਰਾਮਾਂ ਮੰਡੀ, 15 ਸਤੰਬਰ (ਪੱਤਰ ਪ੍ਰੇਰਕ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਯੂਨੀਵਰਸਿਟੀ ਰਾਮਾਂ ਮੰਡੀ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਅਰਵਿੰਦ ਬਾਂਸਲ (ਆਮਦਨ ਕਰ ਅਧਿਕਾਰੀ) ਦੀ ਧਰਮ-ਪਤਨੀ ਸੀਮਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪੂਜਾ ਅਰਚਨਾ ਕਰਕੇ ਜੋਤ ਪ੍ਰਜਵਲਿਤ ਦੀ ਰਸਮ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਗਣੇਸ਼ ਜੀ ਦੀ ਵੰਦਨਾ ਨਾਲ ਹੋਈ। ਉਪਰੰਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਸ੍ਰੀ ਭੱਦਰਕਾਲ ਮੰਦਰ, ਸ੍ਰੀ ਗੀਤਾ ਭਵਨ, ਸ੍ਰੀ ਗਊਸ਼ਾਲਾ ਮੰਦਰ, ਸ਼ਿਵ ਵਾਟਿਕਾ ਅਤੇ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਦੀਆਂ ਮਹਿਲਾ ਭਜਨ ਮੰਡਲੀਆਂ ਵਲੋਂ ਸ੍ਰੀ ਗਣੇਸ਼ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਇੰਚਾਰਜ ਡਾ. ਬੀ.ਕੇ. ਮਧੂ ਭੈਣ ਨੇ ਗਣੇਸ਼ ਚਤੁਰਥੀ ਦੇ ਅਧਿਆਤਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਣੇਸ਼ ਦੇ ਸਰੂਪ ਦਾ ਹਰ ਅੰਗ ਮਨੁੱਖ ਨੂੰ ਜੀਵਨ ਦੀ ਕੋਈ ਨਾ ਕੋਈ ਸਿੱਖਿਆ ਦਿੰਦਾ ਹੈ। ਵੱਡਾ ਸਿਰ ਗਿਆਨ, ਵੱਡੇ ਕੰਨ ਚੰਗਾ ਸੁਣਨ, ਛੋਟਾ ਮੂੰਹ ਘੱਟ ਤੇ ਮਿੱਠਾ ਬੋਲਣ ਅਤੇ ਛੋਟੀਆਂ ਅੱਖਾਂ ਦੂਰਦਰਸ਼ਤਾ ਦਾ ਪ੍ਰਤੀਕ ਹਨ। ਵੱਡਾ ਪੇਟ ਬੁਰਾਈ ਨੂੰ ਸਮਾਉਣ ਅਤੇ ਚੰਗਿਆਈ ਫੈਲਾਉਣ ਦਾ ਸੰਦੇਸ਼ ਦਿੰਦਾ ਹੈ। ਸ਼ੀਤਲ ਭੈਣ ਨੇ ਧਿਆਨ ਅਭਿਆਸ ਕਰਵਾਉਂਦਿਆਂ ਜੀਵਨ ਵਿਚ ਸਕਾਰਾਤਮਿਕ ਸ਼ਕਤੀ ਭਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਬੀ.ਕੇ. ਮਧੂ ਭੈਣ ਵੱਲੋਂ ਮੁੱਖ ਮਹਿਮਾਨ ਸੀਮਾ ਬਾਂਸਲ ਦਾ ਸਨਮਾਨ ਵੀ ਕੀਤਾ ਗਿਆ।
ਪਿਛਲੀ ਖ਼ਬਰ ਨਸ਼ਿਆਂ ਦੇ ਮੁੱਦੇ ‘ਤੇ ਚੱਕ ਫਤਿਹ ਸਿੰਘ ਵਾਲਾ ਦੀ ਪੰਚਾਇਤ ਨੇ ਰੱਖਿਆ ਪੱਖ ਅਗਲੀ ਖ਼ਬਰ ਘਰ ਨੂੰ ਬਾਹਰੋਂ ਤਾਲਾ ਲਗਾ ਹਮਲਾਵਰ ਫ਼ਰਾਰ, ਪੁਲਿਸ ਮਾਮਲੇ ‘ਚ ਜੁਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।