ਵਿਵੇਕ ਆਸ਼ਰਮ ਜਲਾਲ ਵਿਖੇ ਸੰਤ ਬਾਬਾ ਖੇਮ ਦਾਸ ਦੀ ਬਰਸੀ ਮਨਾਈ
ਭਗਤਾ ਭਾਈਕਾ, 18 ਸਤੰਬਰ (ਸੁਖਪਾਲ ਸਿੰਘ ਸੋਨੀ)- ਵਿਵੇਕ ਆਸ਼ਰਮ ਜਲਾਲ ਵਿਖੇ ਬ੍ਰਹਮਲੀਨ ਬ੍ਰਹਮਗਿਆਨੀ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੇ ਪਵਿੱਤਰ ਅਸ਼ੀਰਵਾਦ ਨਾਲ ਅਤੇ ਸੁਆਮੀ ਬ੍ਰਹਮ ਮੁਨੀ ਜਲਾਲ ਵਾਲਿਆਂ ਦੀ ਸੁਚੱਜੀ ਦੇਖ-ਰੇਖ ਤੇ ਰਹਿਨੁਮਾਈ ਹੇਠ ਬ੍ਰਹਮ ਗਿਆਨੀ ਸੰਤ ਖੇਮ ਦਾਸ ਦੀ ਬਰਸੀ ਪੂਰੀ ਸ਼ਰਧਾ, ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਪੁੱਜੇ ਮਹਾਨ ਵਿਦਵਾਨਾਂ, ਕਥਾਵਾਚਕਾਂ ਤੇ ਰਾਗੀ ਜਥਿਆਂ ਨੇ ਆਪਣੀ ਰਸਭਿੰਨੀ ਬਾਣੀ, ਗੁਰਬਾਣੀ ਕੀਰਤਨ ਤੇ ਅਨਮੋਲ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ।
ਵ
ਵਿਵੇਕ ਆਸ਼ਰਮ ਜਲਾਲ ਵਿਖੇ ਬਰਸੀ ਸਮਾਗਮ ਦੌਰਾਨ ਸੰਗਤਾਂ ਨੂੰ ਪ੍ਰਵਚਨ ਸੁਣਾਉਂਦੇ ਸਮੇਂ ਸੁਆਮੀ ਬ੍ਰਹਮ ਮੁਨੀ। ਤਸਵੀਰ: ਸੁਖਪਾਲ ਸਿੰਘ ਸੋਨੀ
19-09-2026
ਭਗਤਾ ਭਾਈਕਾ, 18 ਸਤੰਬਰ (ਸੁਖਪਾਲ ਸਿੰਘ ਸੋਨੀ)- ਵਿਵੇਕ ਆਸ਼ਰਮ ਜਲਾਲ ਵਿਖੇ ਬ੍ਰਹਮਲੀਨ ਬ੍ਰਹਮਗਿਆਨੀ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੇ ਪਵਿੱਤਰ ਅਸ਼ੀਰਵਾਦ ਨਾਲ ਅਤੇ ਸੁਆਮੀ ਬ੍ਰਹਮ ਮੁਨੀ ਜਲਾਲ ਵਾਲਿਆਂ ਦੀ ਸੁਚੱਜੀ ਦੇਖ-ਰੇਖ ਤੇ ਰਹਿਨੁਮਾਈ ਹੇਠ ਬ੍ਰਹਮ ਗਿਆਨੀ ਸੰਤ ਖੇਮ ਦਾਸ ਦੀ ਬਰਸੀ ਪੂਰੀ ਸ਼ਰਧਾ, ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ। ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਪੁੱਜੇ ਮਹਾਨ ਵਿਦਵਾਨਾਂ, ਕਥਾਵਾਚਕਾਂ ਤੇ ਰਾਗੀ ਜਥਿਆਂ ਨੇ ਆਪਣੀ ਰਸਭਿੰਨੀ ਬਾਣੀ, ਗੁਰਬਾਣੀ ਕੀਰਤਨ ਤੇ ਅਨਮੋਲ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ। ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਬਾਬਾ ਖੇਮ ਦਾਸ ਦਾਜੀਵਨ ਮਨੁੱਖਤਾ ਦੀ ਸੇਵਾ, ਸਿਮਰਨ ਤੇ ਸਮਰਪਣ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਦੁਆਰਾ ਦਰਸਾਏ ਗਏ ਸੱਚ, ਪ੍ਰੇਮ ਤੇ ਭਗਤੀ ਦੇ ਮਾਰਗ ’ਤੇ ਚੱਲ ਕੇ ਹੀ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਸੰਤ ਲਾਲ ਦਾਸ ਰਾਜਸਥਾਨ ਵਾਲਿਆਂ ਨੇ ਬੜੇ ਹੀ ਬਾਖੂਬੀ ਨਾਲ ਨਿਭਾਈ. ਸਮਾਗਮ ਦੇ ਅੰਤ ਵਿੱਚ ਆਈਆਂ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਮੁਨੀ ਮੁੱਖੀ ਪੰਚਾਇਤੀ ਅਖਾੜਾ, ਸੰਤ ਹਰਨੇਕ ਸਿੰਘ ਪੂਨੇ ਵਾਲੇ, ਸੰਤ ਰਿਸ਼ੀ ਰਾਮ ਜੈਤੋ, ਸੰਤ ਮੋਹਨ ਦਾਸ ਬਰਗਾੜੀ, ਸੰਤ ਰਵਿੰਦਰ ਨਾਥ ਰਿਸ਼ੀਕੇਸ, ਸੰਤ ਸਰਭਾਨੰਦ ਹਰਿਦੁਆਰ, ਸੰਤ ਪਰਮਾਨੰਦ ਜਲਾਲ ਵਾਲੇ, ਸੰਤ ਰਾਮਚਰਨ ਮੱਲੇ ਵਾਲੇ, ਸੰਤ ਸਾਧੂਰਾਮ ਖਾਈ ਵਾਲੇ, ਸੰਤ ਨਰਾਇਣ ਦਾਸ ਮੌੜ ਮੰਡੀ, ਸੰਤ ਕਲਿਆਣ ਦਾਸ ਗਿੱਦੜਬਾਹਾ, ਸੰਤ ਕਰਤਾਰ ਦਾਸ ਚੰਦ ਬਾਜਾਂ, ਜਰਨੈਲ ਸਿੰਘ ਕੋਕਰੀ ਵਾਲੇ, ਮੇਵਾ ਦਾਸ ਰਾਜਸਥਾਨ, ਦਿਲਬਾਗ ਮੁਖੀ ਵਿਸ਼ਵ ਹਰ ਰੰਗ ਮਸਤ ਭਦੋੜ, ਭਜਨ ਦਾਸ ਧੂਰਕੋਟ, ਈਸ਼ਰ ਸਿੰਘ ਕੋਟਕਪੂਰਾ, ਸੇਵਕ ਸਿੰਘ ਮਾਣੂਕੇ ਵਾਲੇ ਤੇ ਸਮੁੱਚੀਆਂ ਸੰਗਤਾਂ ਹਾਜ਼ਰ ਸਨ।