20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਮਹਿੰਦੀਪੁਰ ਬਾਲਾਜੀ ਯਾਤਰਾ ਸੰਘ ਵਲੋਂ ਤੀਸਰੀ ਝੰਡਾ ਯਾਤਰਾ

ਭੁੱਚੋ ਮੰਡੀ, 19 ਸਤੰਬਰ (ਬਿੱਕਰ ਸਿੰਘ ਸਿੱਧੂ) ਸਥਾਨਕ ਸ੍ਰੀ ਮਹਿੰਦੀਪੁਰ ਬਾਲਾਜੀ ਯਾਤਰਾ ਸੰਘ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਦੀ ਕਾਮਨਾ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਲਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਤੀਸਰੀ ਝੰਡਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਸਮਾਜ ਸੇਵੀ ਅਤੇ ਗੋਭਗਤ ਲਛਮਣ ਦਾਸ ਗੁਪਤਾ ਨੇ ਪੰਚਾਇਤੀ ਸ਼ਿਵ ਮੰਦਰ ਤੋਂ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

ਅਜੀਤ ਡੈਸਕ 20-09-2026
ਭੁੱਚੋ ਮੰਡੀ, 19 ਸਤੰਬਰ (ਬਿੱਕਰ ਸਿੰਘ ਸਿੱਧੂ) ਸਥਾਨਕ ਸ੍ਰੀ ਮਹਿੰਦੀਪੁਰ ਬਾਲਾਜੀ ਯਾਤਰਾ ਸੰਘ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਦੀ ਕਾਮਨਾ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਲਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਤੀਸਰੀ ਝੰਡਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਸਮਾਜ ਸੇਵੀ ਅਤੇ ਗੋਭਗਤ ਲਛਮਣ ਦਾਸ ਗੁਪਤਾ ਨੇ ਪੰਚਾਇਤੀ ਸ਼ਿਵ ਮੰਦਰ ਤੋਂ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਸੰਘ ਦੇ ਰਾਜਿੰਦਰ ਕੁਮਾਰ, ਸਤੀਸ਼ ਕੁਮਾਰ, ਬਾਵਾ, ਸੁਧੀਰ ਕੁਮਾਰ ਅਤੇ ਲਾਜਪਤ ਰਾਇ ਲੱਕੀ ਨੇ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਮਹਿੰਦੀਪੁਰ ਬਾਲਾਜੀ, ਸ੍ਰੀ ਖਾਟੂ ਸ਼ਾਮ ਅਤੇ ਸ੍ਰੀ ਸਾਲਾਸਰ ਧਾਮ ਦੇ ਪਵਿੱਤਰ ਦਰਸ਼ਨ ਕਰਨਗੇ। ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਇਲਾਕੇ ਦੀ ਖੁਸ਼ਹਾਲੀ, ਪਰਿਵਾਰਾਂ ਦੀ ਚੜ੍ਹਦੀ ਕਲਾ ਅਤੇ ਸਰਵੱਤ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਸ਼ਰਧਾਲੂਆਂ ਲਈ ਯਾਤਰਾ ਦੌਰਾਨ ਏ.ਸੀ. ਬੱਸ ਅਤੇ ਏ.ਸੀ. ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਾਰੀਆਂ ਧਿਰਾਂ ਸਹਿਯੋਗ ਦੇਣ-ਬਲਦੇਵ ਸਿੰਘ ਆਕਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।