06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਮਾ. ਬਲਜਿੰਦਰ ਜਲਾਲ ਦਾ ਵਿਸ਼ੇਸ਼ ਸਨਮਾਨ

ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਪਿੰਡ ਜਲਾਲ ਦੇ ਜੰਮਪਲ ਅਤੇ ਸੇਵਾਮੁਕਤ ਅਧਿਆਪਕ ਬਲਜਿੰਦਰ ਸਿੰਘ ਜਲਾਲ ਦਾ ਕੈਨੇਡਾ ਦੇ ਬਰੈਂਪਟਨ ’ਚ ਵਿਸ਼ੇਸ਼ ਤੌਰ ‘ਤੇ ਬਰੈਂਪਟਨ ਬੈਸਟ (ਕੈਨੇਡਾ) ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵਲੋਂ ਸਨਮਾਨ ਕੀਤਾ ਗਿਆ। ਮਾ.

ਅਜੀਤ ਡੈਸਕ 05-10-2026
ਭਗਤਾ ਭਾਈਕਾ, 4 ਅਕਤੂਬਰ (ਸੁਖਪਾਲ ਸਿੰਘ ਸੋਨੀ)- ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਪਿੰਡ ਜਲਾਲ ਦੇ ਜੰਮਪਲ ਅਤੇ ਸੇਵਾਮੁਕਤ ਅਧਿਆਪਕ ਬਲਜਿੰਦਰ ਸਿੰਘ ਜਲਾਲ ਦਾ ਕੈਨੇਡਾ ਦੇ ਬਰੈਂਪਟਨ ’ਚ ਵਿਸ਼ੇਸ਼ ਤੌਰ ‘ਤੇ ਬਰੈਂਪਟਨ ਬੈਸਟ (ਕੈਨੇਡਾ) ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਵਲੋਂ ਸਨਮਾਨ ਕੀਤਾ ਗਿਆ। ਮਾ.ਬਲਜਿੰਦਰ ਸਿੰਘ ਨੇ ਆਪਣੇ ਅਧਿਆਪਨ ਸਮੇਂ ਦੌਰਾਨ ਪਿੰਡ ਹਮੀਰਗੜ੍ਹ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ। ਉਨ੍ਹਾਂ ਤੋਂ ਸਿੱਖਿਆ ਹਾਸਲ ਕਰਨ ਵਾਲੇ ਕਈ ਵਿਦਿਆਰਥੀ ਅੱਜ ਵੱਖ-ਵੱਖ ਖੇਤਰਾਂ ਵਿੱਚ ਚੰਗਾ ਮੁਕਾਮ ਹਾਸਿਲ ਕਰ ਚੁੱਕੇ ਹਨ। ਸੇਵਾਮੁਕਤੀ ਤੋਂ ਬਾਅਦ ਕੈਨੇਡਾ ਦੇ ਬਰੈਂਪਟਨ ਵਿਚ ਰਹਿੰਦਿਆਂ ਵੀ ਉਹ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾ ਰਹੇ ਹਨ। ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਨੇ ਕਿਹਾ ਕਿ ਮਾਸਟਰ ਜਲਾਲ ਵਰਗੇ ਲੋਕ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਭਗਤਾ ਭਾਈਕਾ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀਂ ਮਾ. ਬਲਜਿੰਦਰ ਸਿੰਘ ਜਲਾਲ ਨੇ ਕਿਹਾ ਕਿ ਸਿੱਖਿਆ ਇਕ ਚੰਗੇ ਅਤੇ ਜ਼ਿੰਮੇਵਾਰ ਸਮਾਜ ਦੀ ਨੀਂਹ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਉਨ੍ਹਾਂ ਨੂੰ ਤਿਤਲੀਆਂ ਦੀ ਸੇਵਾ, ਸੰਭਾਲ ਅਤੇ ਸੁਰੱਖਿਆ ਨਾਲ ਸਬੰਧਿਤ ਸੰਸਥਾ ਅਤੇ 1895 ਈਸਵੀ ਤੋਂ 1944 ਤੱਕ ਦੇ ਲੜਾਕੂ ਜਹਾਜ਼ਾਂ ਦੀਪ੍ਰ ਦਰਸ਼ਨੀ ਵੇਖਣ ਦਾ ਮੌਕਾ ਮਿਲਿਆ, ਜਿਸ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਅਜੀਤ ਸਿੰਘ ਸੋਢੀ, ਬੰਤ ਸਿੰਘ ਗਿੱਲ, ਦਵਿੰਦਰ ਕੁਮਾਰ, ਅਮਰਜੀਤ ਸਿੰਘ, ਬਖਸ਼ੀਸ਼ ਸਿੰਘ ਅਤੇ ਰਾਜੂ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁੱਡਜ਼ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਰਾਮ ਸਿੰਘ ਅਗਲੀ ਖ਼ਬਰ ‘ਬੈਟਰ ਹਾਫ਼’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।