05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਰਾਮਲੀਲ੍ਹਾ ਜਾਰੀ

ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਰਾਮਲੀਲ੍ਹਾ ਆਯੋਜਨ ਦੀ ਛੇਵੀਂ ਰਾਤ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਸੰਜੀਵ ਲਹਿਰੀ, ਬਿੰਟਾ ਜੱਗਾ, ਨੰਬਰਦਾਰ ਪ੍ਰੇਮ ਕੁਮਾਰ ਕਮਾਲੂ, ਸਰਪੰਚ ਬੀਬੀ ਕਰਮਜੀਤ ਕੌਰ ਕਮਾਲੂ ਨੇ ਆਪਣੇ ਹੋਰ ਸਹਿਯੋਗੀਆਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਨੇ ਰੀਬਨ ਕੱਟਣ ਅਤੇ ਝੰਡਾ ਰਸਮ ਸੰਪੰਨ ਕਰਨ ਤੋਂ ਬਾਅਦ ਭਗਵਾਨ ਰਾਮ ਦੀ ਆਰਤੀ ਕਰਕੇ ਰਾਮਲੀਲ੍ਹਾ ਦੀ ਸ਼ੁਰੂਆਤ ਕੀਤੀ।

ਅਜੀਤ ਡੈਸਕ 05-10-2026
ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਾਂ ਮੰਡੀ ਵਿਖੇ ਰਾਮਲੀਲ੍ਹਾ ਆਯੋਜਨ ਦੀ ਛੇਵੀਂ ਰਾਤ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਸੰਜੀਵ ਲਹਿਰੀ, ਬਿੰਟਾ ਜੱਗਾ, ਨੰਬਰਦਾਰ ਪ੍ਰੇਮ ਕੁਮਾਰ ਕਮਾਲੂ, ਸਰਪੰਚ ਬੀਬੀ ਕਰਮਜੀਤ ਕੌਰ ਕਮਾਲੂ ਨੇ ਆਪਣੇ ਹੋਰ ਸਹਿਯੋਗੀਆਂ ਨਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮਹਿਮਾਨਾਂ ਨੇ ਰੀਬਨ ਕੱਟਣ ਅਤੇ ਝੰਡਾ ਰਸਮ ਸੰਪੰਨ ਕਰਨ ਤੋਂ ਬਾਅਦ ਭਗਵਾਨ ਰਾਮ ਦੀ ਆਰਤੀ ਕਰਕੇ ਰਾਮਲੀਲ੍ਹਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮਹਿਮਾਨਾਂ ਦੇ ਨਾਲ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਸੰਦੀਪ ਕੌਰ ਬਾਵਾ ਮੀਤ ਪ੍ਰਧਾਨ, ਐਡਵੋਕੇਟ ਅਮਰਿੰਦਰ ਸਿੰਘ ਮੀਤ ਪ੍ਰਧਾਨ, ਐਡਵੋਕੇਟ ਪੂਨਮ ਰਾਣੀ ਜੁਆਇੰਟ ਸਕੱਤਰ, ਕਮਾਲੂ ਪਿੰਡ ਦੇ ਰਾਜੂ ਪਟਵਾਰੀ, ਰਛਪਾਲ ਸਿੰਘ ਗਿਗੜ, ਗੋਵਰਧਨ ਦਾਸ ਸ਼ਰਮਾ, ਬਾਰ ਐਸੋਸੀਏਸ਼ਨ ਤੋਂ ਇਲਾਵਾ ਭੂਸ਼ਣ ਲਹਿਰੀ ਪ੍ਰਧਾਨ ਰੋਟਰੀ ਕਲੱਬ ਰਾਮਾਂ ਹੋਪ ਮੌਜੂਦ ਰਹੇ। ਇਸ ਮੌਕੇ ਰਾਮਲੀਲ੍ਹਾ ਆਯੋਜਨ ਦੀ ਦਰਸ਼ਕਾਂ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਮਹਿਮਾਨਾਂ ਐਡਵੋਕੇਟ ਸੰਜੀਵ ਲਹਿਰੀ, ਨੰਬਰਦਾਰ ਪ੍ਰੇਮ ਕੁਮਾਰ ਕਮਾਲੂ ਅਤੇ ਬਿੰਟਾ ਜੱਗਾ ਨੇ ਕਿਹਾ ਕਿ ਅੱਜ ਦੇ ਮੰਚਨ ਰਾਜਾ ਰਾਵਣ ਵਲੋਂ ਸੀਤਾ ਹਰਨ ਤੋਂ ਵੀ ਲੋਕਾਂ ਨੂੰ ਸਿੱਖਣ ਅਤੇ ਸਬਕ ਲੈਣ ਦੀ ਲੋੜ ਹੈ, ਜਿਸ ਨਾਲ ਰਾਵਣ ਦੇ ਪਰਿਵਾਰ ਸਮੇਤ ਪੂਰੀ ਰਾਖ਼ਸ਼ਸ਼ ਜਾਤੀ ਦਾ ਹੀ ਅੰਤ ਹੋ ਗਿਆ। ਰਾਮਲੀਲ੍ਹਾ ਦੇ ਮੰਚਨ ਦੌਰਾਨ ਸੁੰਦਰ ਦ੍ਰਿਸ਼ ਪੇਸ਼ ਕੀਤੇ ਗਏ।
ਪਿਛਲੀ ਖ਼ਬਰ ਗੁਪਤਾ ਹਸਪਤਾਲ ‘ਚ ਮਾਧਵਰੈਡੀ ਸੈਨਿਕੋਮੀ ਦੇ ਇਕ ਗੋਡੇ ਦੀ ਹੋਈ ਸਫਲ ਰੋਬੋਟਿਕ ਸਰਜਰੀ ਅਗਲੀ ਖ਼ਬਰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।