ਮੈਂਬਰ ਪਾਰਲੀਮੈਂਟ ਮੀਤ ਹੇਅਰ, ਵਿਧਾਇਕ ਸੁਖਾਨੰਦ, ਚੇਅਰਮੈਨ ਜਲਾਲ ਸਮੇਤ ਆਗੂਆਂ ਵਲੋਂ ‘ਮਾਨ ਪਰਿਵਾਰ’ ਨਾਲ ਹਮਦਰਦੀ
ਭਗਤਾ ਭਾਈਕਾ, 10 ਨਵੰਬਰ (ਸੁਖਪਾਲ ਸਿੰਘ ਸੋਨੀ)-ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਤਾਇਆ ਜੀ, ਸ਼ੈਲਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਸਵਰਨ ਸਿੰਘ ਸੰਗਤਪੁਰਾ ਦੇ ਸਤਿਕਾਰਯੋਗ ਪਿਤਾ ਜੀ ਨੰਬਰਦਾਰ ਜਰਨੈਲ ਸਿੰਘ ਮਾਨ ਦੇ ਦਿਹਾਂਤ ਉਪਰ ਅੱਜ ਮੈਂਬਰ ਪਾਰਲੀਮੈਂਟ ਸੰਗਰੂਰ, ਵਿਧਾਇਕ ਹਲਕਾ ਬਾਘਾਪੁਰਾਣਾ ਸਮੇਤ ਵੱਖ ਵੱਖ ਰਾਜਸੀ ਅਤੇ ਸਮਾਜ ਸੇਵੀ ਆਗੂਆਂ ਵਲੋਂ ਮਾਨ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਜਰਨੈਲ ਸਿੰਘ ਮਾਨ ਦੇ ਦਿਹਾਂਤ ਉਪਰੰਤ ਅੱਜ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਅਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਹਲਕਾ ਬਾਘਾਪੁਰਾਣਾ, ਬੂਟਾ ਸਿੰਘ ਜਲਾਲ ਚੇਅਰਮੈਨ ਮਾਰਕਿਟ ਕਮੇਟੀ ਭਗਤਾ ਭਾਈਕਾ ਨੇ ‘ਮਾਨ ਨਿਵਾਸ’ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
ਭਗਤਾ ਭਾਈਕਾ, 10 ਨਵੰਬਰ (ਸੁਖਪਾਲ ਸਿੰਘ ਸੋਨੀ)-ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੇ ਤਾਇਆ ਜੀ, ਸ਼ੈਲਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੇ ਪ੍ਰਧਾਨ ਸਵਰਨ ਸਿੰਘ ਸੰਗਤਪੁਰਾ ਦੇ ਸਤਿਕਾਰਯੋਗ ਪਿਤਾ ਜੀ ਨੰਬਰਦਾਰ ਜਰਨੈਲ ਸਿੰਘ ਮਾਨ ਦੇ ਦਿਹਾਂਤ ਉਪਰ ਅੱਜ ਮੈਂਬਰ ਪਾਰਲੀਮੈਂਟ ਸੰਗਰੂਰ, ਵਿਧਾਇਕ ਹਲਕਾ ਬਾਘਾਪੁਰਾਣਾ ਸਮੇਤ ਵੱਖ ਵੱਖ ਰਾਜਸੀ ਅਤੇ ਸਮਾਜ ਸੇਵੀ ਆਗੂਆਂ ਵਲੋਂ ਮਾਨ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਜਰਨੈਲ ਸਿੰਘ ਮਾਨ ਦੇ ਦਿਹਾਂਤ ਉਪਰੰਤ ਅੱਜ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਅਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਹਲਕਾ ਬਾਘਾਪੁਰਾਣਾ, ਬੂਟਾ ਸਿੰਘ ਜਲਾਲ ਚੇਅਰਮੈਨ ਮਾਰਕਿਟ ਕਮੇਟੀ ਭਗਤਾ ਭਾਈਕਾ ਨੇ ‘ਮਾਨ ਨਿਵਾਸ’ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮਾਪੇ ਘਰ ਦਾ ਸ਼ਿੰਗਾਰ ਹੁੰਦੇ ਹਨ, ਚਾਹੇ ਉ ਹ ਕਿੰਨੀ ਵੀ ਵੱਡੀ ਉਪਰ ਦੇ ਕਿਉਂ ਨਾ ਹੋਣ ਜਾਣ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਵਿਛੋੜਾ ਅਸਹਿ ਹੁੰਦਾ ਹੈ ਅਤੇ ਉਨ੍ਹਾਂ ਦਾ ਤੋੜ ਹੋਰ ਕੋਈ ਨਹੀਂ ਹੁੰਦਾ। ਇਸ ਮੌਕੇ ਜਗਸੀਰ ਸਿੰਘ ਪੰਨੂੰ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈਕਾ, ਦਰਸ਼ਨ ਸਿੰਘ ਸੋਹੀ ਚੇਅਰਮੈਨ, ਵਿਜੇ ਕੁਮਾਰ ਪੱਪੂ, ਸੀਰਾ ਸਰਪੰਚ ਢਿਪਾਲੀ, ਅਸ਼ਵਨੀ ਜੌੜਾ ਰਾਮਪੁਰਾ, ਰਣਧੀਰ ਸਿੰਘ ਧੀਰਾ, ਮਨੀ ਬਰਾੜ, ਮਨਮੋਹਣ ਕੁਮਾਰ ਰਾਮਪੁਰਾ ਸਮੇਤ ਸ਼ੈਲਰ ਐਸੋਸੀਏਸ਼ਨ , ਆੜਤ ਐਸੋਸੀਏਸ਼ਨ ਦੇ ਆਗੂਆਂ ਵਲੋਂ ਮਾਨ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।