29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਿਲਵਰ ਓਕਸ ਗਲੋਬਲ ਸਕੂਲ, ਡੱਬਵਾਲੀ ਰੋਡ ਬਠਿੰਡਾ ਵਿਖੇ ਨੌਵਾਂ ਸਾਲਾਨਾ ਸਮਾਰੋਹ ਕਰਵਾਇਆ

ਬਠਿੰਡਾ, 28 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸਿਲਵਰ ਓਕਸ ਗਲੋਬਲ ਸਕੂਲ, ਡੱਬਵਾਲੀ ਰੋਡ, ਬਠਿੰਡਾ ਵਿਖੇ ਨੌਵੇਂ ਸਾਲਾਨਾ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੇ ਪਹਿਲੇ ਦਿਨ ਡਾ: ਆਸ਼ੀਸ਼ ਬਲਦੀ (ਡੀਨ, ਰਜਿਸਟਰਾਰ ਅਤੇ ਡੀਨ ਰਿਸਰਚ ਫੈਕਲਟੀ ਆਫ਼ ਫਾਰਮੇਸੀ, ਐਮਆਰਐਸਪੀਯੂ) ਅਤੇ ਦੂਜੇ ਦਿਨ ਰਾਜੀਵ ਕੇ ਅਰੋੜਾ (ਡਾਇਰੈਕਟਰ ਮੀਡੀਆ ਪਲੈਂਨੇਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 29-11-2026
ਬਠਿੰਡਾ, 28 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸਿਲਵਰ ਓਕਸ ਗਲੋਬਲ ਸਕੂਲ, ਡੱਬਵਾਲੀ ਰੋਡ, ਬਠਿੰਡਾ ਵਿਖੇ ਨੌਵੇਂ ਸਾਲਾਨਾ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੇ ਪਹਿਲੇ ਦਿਨ ਡਾ: ਆਸ਼ੀਸ਼ ਬਲਦੀ (ਡੀਨ, ਰਜਿਸਟਰਾਰ ਅਤੇ ਡੀਨ ਰਿਸਰਚ ਫੈਕਲਟੀ ਆਫ਼ ਫਾਰਮੇਸੀ, ਐਮਆਰਐਸਪੀਯੂ) ਅਤੇ ਦੂਜੇ ਦਿਨ ਰਾਜੀਵ ਕੇ ਅਰੋੜਾ (ਡਾਇਰੈਕਟਰ ਮੀਡੀਆ ਪਲੈਂਨੇਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਰੂਪ ਚੰਦ ਸਿੰਗਲਾ ਚੇਅਰਮੈਨ ਸਿਲਵਰ ਓਕਸ ਗਲੋਬਲ ਗਰੁੱਪ ਆਫ਼ ਸਕੂਲਜ਼, ਦੀਨਵ ਸਿੰਗਲਾ ਪ੍ਰਧਾਨ ਸਿਲਵਰ ਓਕਸ ਗਲੋਬਲ ਗਰੁੱਪ ਆਫ਼ ਸਕੂਲਜ਼, ਸੁਭਾਸ਼ ਬਾਂਸਲ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਅਤੇ ਸ੍ਰੀਮਤੀ ਰਵਿੰਦਰ ਸਰਾਂ ਪ੍ਰਿੰਸੀਪਲ ਸਿਲਵਰ ਓਕਸ ਗਲੋਬਲ ਸਕੂਲ ਡੱਬਵਾਲੀ ਬ੍ਰਾਂਚ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਰੌਸ਼ਨੀ ਅਤੇ ਗਿਆਨ ਦੀ ਪ੍ਰਤੀਕ ਜੋਤ ਜਗਾਉਣ ਨਾਲ ਹੋਇਆ। ਪਹਿਲੇ ਦਿਨ ਦਾ ਮੁੱਖ ਵਿਸ਼ਾ ‘ਸਰਕਸ ਕਾਰਨੀਵਲ’ ਰਿਹਾ। ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗ-ਬਿਰੰਗੇ ਪਹਿਰਾਵਿਆਂ ਅਤੇ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿਚ ਹਾਸਰਸ ਨਾਲ ਭਰਪੂਰ ‘ਕਲਾਊਨ ਫ਼ੈਕਟਰੀ’, ਮਨੋਰੰਜਕ ‘ਕਲਾਊਨ ਫਿਏਸਟਾ’ ਅਤੇ ਪੰਜਾਬੀ ਲੋਕ ਨਾਚ ਭੰਗੜਾ ਸ਼ਾਮਲ ਸਨ। ਦੂਜੇ ਦਿਨ ਦਾ ਮੁੱਖ ਵਿਸ਼ਾ ‘ਦ ਗ੍ਰੇਟ ਇੰਡੀਅਨ ਫੀਐਸਟਾ’ ਸੀ, ਜਿਸ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ ਅਤੇ ਰੰਗਾਂ ਨਾਲ ਭਰਪੂਰ ਕਲਾ ਨੂੰ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ‘ਸਿੰਬਲਜ਼ ਆਫ਼ ਇੰਡੀਆ’,‘ਟਵਿਰਲਜ਼ ਆਫ਼ ਟ੍ਰਰੈਡੀਸ਼ਨ’, ‘ਸਟ੍ਰਿੰਗਜ਼ ਆਫ਼ ਵੰਡਰ’, ‘ਓਡ ਟੂ ਲਾਰਡ ਗਣੇਸ਼ਾ’ ਅਤੇ ‘ਦਿ ਸਾਗਾ ਆਫ਼ ਵੈਲਰ’ ਵਰਗੀਆਂ ਪੇਸ਼ਕਾਰੀਆਂ ਰਾਹੀਂ ਭਾਰਤੀ ਸੱਭਿਆਚਾਰ, ਧਾਰਮਿਕ ਆਸਥਾ ਅਤੇ ਵੀਰਤਾ ਦੀਆਂ ਗਾਥਾਵਾਂ ਨੂੰ ਜੀਵੰਤ ਕੀਤਾ। ‘ਦਿ ਗੋਲਡਨ ਹਾਰਵੈਸਟ’, ‘ਰਿਦਮ ਬਾਏ ਦਿ ਸੀ’ ਅਤੇ ‘ਹੈਰੀਟੇਜ ਇਨ ਮੋਸ਼ਨ’ ਨੇ ਕੁਦਰਤ, ਲੋਕ-ਜੀਵਨ ਅਤੇ ਸੱਭਿਆਚਾਰਕ ਵਿਰਾਸਤ ਦੇ ਮਨਮੋਹਕ ਰੰਗ ਬਿਖੇਰੇ। ‘ਜਨ ਚੇਤਨਾ–ਦਿ ਵਾਇਸ ਆਫ਼ ਪੀਪਲ’ ਰਾਹੀਂ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਪੂਰੇ ਅਕਾਦਮਿਕ ਵਰ੍ਹੇ ਦੌਰਾਨ ਸਕੂਲ ਦੀਆਂ ਪ੍ਰਾਪਤੀਆਂ, ਉਪਲੱਬਧੀਆਂ ਅਤੇ ਵੱਖ-ਵੱਖ ਗਤੀਵਿਧੀਆਂ ਦਾ ਵੇਰਵਾ ਦਿੱਤਾ ਗਿਆ। ਮੁੱਖ ਮਹਿਮਾਨ ਵਲੋਂ ਸਕੂਲ ਪ੍ਰਬੰਧਕਾਂ ਸਮੇਤ ਸਕੂਲ ਦਾ ‘ਨਿਊਜ਼ ਲੈਟਰ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਰਸਰੀ ਤੋਂ ਚੌਥੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਬੱਚਿਆਂ ਦੀ ਇਹ ਸ਼ਾਨਦਾਰ ਪੇਸ਼ਕਾਰੀ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਸਮਾਪਤੀ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਸਰਾਂ ਨੇ ਮੁੱਖ ਮਹਿਮਾਨ ਅਤੇ ਸਮੂਹ ਮਾਪਿਆਂ ਦਾ ਹਾਜ਼ਰੀ ਅਤੇ ਨਿਰੰਤਰ ਸਹਿਯੋਗ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਕੈਮਿਸਟਾਂ ਦੀਆਂ ਮੰਗਾਂ ਨੂੰ ਆਪਣੇ ਮੈਨੀਫੈਸਟੋ ਵਿਚ ਪਾਉਣ ਭਾਜਪਾ ਅਤੇ ਅਕਾਲੀ ਦਲ-ਅਸ਼ੋਕ ਬਾਲਿਆਂਵਾਲੀ ਅਗਲੀ ਖ਼ਬਰ ਪ੍ਰਾਈਡ ਆਫ਼ ਸਕੂਲ ਐਵਾਰਡ ਨਾਲ ਸਕੂਲ ਪਿ੍ੰਸੀਪਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।