29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਠੇਕੇਦਾਰ ਰੌਸ਼ਨ ਲਾਲ ਪਥਰਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਸੰਗਤ ਮੰਡੀ, 28 ਨਵੰਬਰ (ਅੰਮ੍ਰਿਤ ਸ਼ਰਮਾ)- ਪਿੰਡ ਪਥਰਾਲਾ ਦੇ ਮਸ਼ਹੂਰ ਠੇਕੇਦਾਰ ਰੌਸ਼ਨ ਲਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਖਦੇਵ ਰਾਮ (81) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੁਖਦੇਵ ਰਾਮ ਜੀ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਪਥਰਾਲਾ ਅਤੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ।

ਸੁਖਦੇਵ ਰਾਮ 29-11-2026
ਸੰਗਤ ਮੰਡੀ, 28 ਨਵੰਬਰ (ਅੰਮ੍ਰਿਤ ਸ਼ਰਮਾ)- ਪਿੰਡ ਪਥਰਾਲਾ ਦੇ ਮਸ਼ਹੂਰ ਠੇਕੇਦਾਰ ਰੌਸ਼ਨ ਲਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਖਦੇਵ ਰਾਮ (81) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੁਖਦੇਵ ਰਾਮ ਜੀ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਪਥਰਾਲਾ ਅਤੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਸੁਖਦੇਵ ਰਾਮ ਇਲਾਕੇ ਵਿਚ ਇੱਕ ਨੇਕਦਿਲ, ਮਿਲਣਸਾਰ ਅਤੇ ਧਾਰਮਿਕ ਰੁਚੀਆਂ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਹਮੇਸ਼ਾ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਅਚਾਨਕ ਦਿਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਦੇ ਪਤਵੰਤੇ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਪਿੰਡ ਪਥਰਾਲਾ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਓਐਸਡੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਜਸਕਰਨ ਸਿੰਘ ਪਟਵਾਰੀ, ਅਵਤਾਰ ਸਿੰਘ ਬਣਵਾਲੀ, ਸਤਿੰਦਰਜੀਤ ਸਿੰਘ ਮੰਟਾ, ਰੇਸ਼ਮ ਸਿੰਘ ਸੰਗਤ ਕਲਾਂ, ਸਰਕਲ ਪ੍ਰਧਾਨ ਫਤਿਹ ਸਿੰਘ ਬਾਂਡੀ, ਜਸਪਾਲ ਸਿੰਘ ਜੱਸਾ ਨਰਸਿੰਘ ਕਾਲੋਨੀ, ਦੀਪਇੰਦਰ ਸਿੰਘ ਸਾਬਕਾ ਸਰਪੰਚ ਰੁਲਦੂ ਸਿੰਘ ਵਾਲਾ, ਸਾਬਕਾ ਸਰਪੰਚ ਬੰਤ ਸਿੰਘ ਪਥਰਾਲਾ, ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ, ਪੰਚ ਜਗਸੀਰ ਸਿੰਘ ਸਰਾਂ, ਪ੍ਰੀਤਮ ਸਿੰਘ ਬੋਘਾ ਨੰਬਰਦਾਰ, ਅੰਗਰੇਜ਼ ਸਿੰਘ ਸਾਬਕਾ ਪੰਚ, ਸੁਖਪਿਆਰ ਸਿੰਘ, ਜਥੇਦਾਰ ਭੋਲਾ ਸਿੰਘ, ਕਲੱਬ ਪ੍ਰਧਾਨ ਵਕੀਲ ਸਿੰਘ ਵੱਲੋਂ ਸੁਖਦੇਵ ਰਾਮ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੂੰ ਮਿਲਿਆ ਹੈ ਨੈਸ਼ਨਲ ਐਵਾਰਡ-2026 ਅਗਲੀ ਖ਼ਬਰ ਕੈਮਿਸਟਾਂ ਦੀਆਂ ਮੰਗਾਂ ਨੂੰ ਆਪਣੇ ਮੈਨੀਫੈਸਟੋ ਵਿਚ ਪਾਉਣ ਭਾਜਪਾ ਅਤੇ ਅਕਾਲੀ ਦਲ-ਅਸ਼ੋਕ ਬਾਲਿਆਂਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।