14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਖੇਤਾਂ ’ਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਨੌਜਵਾਨ ਪਿੰਡ ਜੈ ਸਿੰਘ ਵਾਲਾ ਦੇ ਕਿਸਾਨਾਂ ਵਲੋਂ ਕਾਬੂ

ਸੰਗਤ ਮੰਡੀ, 13 ਸਤੰਬਰ (ਸੁਖਤੇਜ ਧਾਲੀਵਾਲ)- ਪਿੰਡ ਜੈ ਸਿੰਘ ਵਾਲਾ ਵਿਖੇ ਬੀਤੀ ਰਾਤ ਖੇਤਾਂ ‘ਚ ਲੱਗੀਆਂ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਚੋਰੀ ਕਰਨ ਆਏ ਇੱਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਸਵੇਰੇ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਆਪਣੀ ਮਾਂ ਸਮੇਤ ਕਾਰ ‘ਚ ਸਵਾਰ ਹੋ ਕੇ ਰਾਤ ਸਮੇਂ ਖੇਤ ’ਚ ਡਿੱਗੇ ਆਪਣੇ ਮੋਟਰਸਾਈਕਲ ਅਤੇ ਕਥਿਤ ਤੌਰ ‘ਤੇ ਚੋਰੀ ਕੀਤੀਆਂ ਤਾਰਾਂ ਦਾ ਗੱਟਾ ਲੈਣ ਲਈ ਆਇਆ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਥਾਣਾ ਸੰਗਤ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।

ਅਜੀਤ ਡੈਸਕ 14-09-2026
ਸੰਗਤ ਮੰਡੀ, 13 ਸਤੰਬਰ (ਸੁਖਤੇਜ ਧਾਲੀਵਾਲ)- ਪਿੰਡ ਜੈ ਸਿੰਘ ਵਾਲਾ ਵਿਖੇ ਬੀਤੀ ਰਾਤ ਖੇਤਾਂ ‘ਚ ਲੱਗੀਆਂ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਚੋਰੀ ਕਰਨ ਆਏ ਇੱਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਸਵੇਰੇ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਆਪਣੀ ਮਾਂ ਸਮੇਤ ਕਾਰ ‘ਚ ਸਵਾਰ ਹੋ ਕੇ ਰਾਤ ਸਮੇਂ ਖੇਤ ’ਚ ਡਿੱਗੇ ਆਪਣੇ ਮੋਟਰਸਾਈਕਲ ਅਤੇ ਕਥਿਤ ਤੌਰ ‘ਤੇ ਚੋਰੀ ਕੀਤੀਆਂ ਤਾਰਾਂ ਦਾ ਗੱਟਾ ਲੈਣ ਲਈ ਆਇਆ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਥਾਣਾ ਸੰਗਤ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਜੈ ਸਿੰਘ ਵਾਲਾ ਅਤੇ ਫੁੱਲੋ ਮਿੱਠੀ ਦੇ ਕਿਸਾਨਾਂ ਦੀਆਂ ਤਾਰਾਂ ਚੋਰੀ ਕੇ ਲਿਜਾਣ ਸਮੇਂ ਚੋਰਾਂ ਦਾ ਮੋਟਰਸਾਈਕਲ ਡੂੰਘੇ ਖੇਤਾਂ ਵਿਚ ਡਿੱਗ ਪਿਆ, ਜਦੋਂ ਸਵੇਰ ਸਮੇਂ ਉਕਤ ਨੌਜਵਾਨ ਆਪਣੀ ਮਾਂ ਨਾਲ ਕਾਰ ‘ਚ ਸਵਾਰ ਹੋ ਕੇ ਮੋਟਰਸਾਈਕਲ ਲੈਣ ਪੁੱਜੇ ਤਾਂ ਪਿੰਡ ਵਾਸੀਆਂ ਨੂੰ ਉਸ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ ਤੇ ਉਸ ਨੂੰ ਘੇਰ ਕੇ ਪੁੱਛਗਿੱਛ ਕੀਤੀ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਨੌਜਵਾਨ ਨੂੰ ਕਾਰ, ਮੋਟਰਸਾਈਕਲ ਅਤੇ ਚੋਰੀ ਕੀਤੀਆਂ ਤਾਰਾਂ ਸਮੇਤ ਥਾਣਾ ਸੰਗਤ ਲਿਆਂਦਾ ਗਿਆ। ਜਦੋਂ ਇਸ ਘਟਨਾ ਦੀ ਜਾਣਕਾਰੀ ਨੇੜਲੇ ਪਿੰਡਾਂ ਕੋਟਗੁਰੂ, ਫੁੱਲੋ ਮਿੱਠੀ, ਬਾਂਡੀ, ਮੁਹਾਲਾਂ, ਜੱਸੀ ਬਾਗਵਾਲੀ, ਗਹਿਰੀ ਬੁੱਟਰ ਅਤੇ ਨਰੂਆਣਾ ਦੇ ਕਿਸਾਨਾਂ ਤੱਕ ਪਹੁੰਚੀ ਤਾਂ ਵੱਡੀ ਗਿਣਤੀ ‘ਚ ਕਿਸਾਨ ਥਾਣਾ ਸੰਗਤ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੇ ਖੇਤਾਂ ‘ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਲਗਾਤਾਰ ਚੋਰੀ ਹੋ ਰਹੀਆਂ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪਹਿਲਾਂ ਹੀ ਤਾਰਾਂ ਚੋਰੀ ਦੀਆਂ ਘਟਨਾਵਾਂ ‘ਤੇ ਸਖ਼ਤੀ ਕੀਤੀ ਜਾਂਦੀ ਤਾਂ ਚੋਰਾਂ ਦੇ ਹੌਸਲੇ ਇੰਨੇ ਨਾ ਵਧਦੇ। ਉਨ੍ਹਾਂ ਮੰਗ ਕੀਤੀ ਕਿ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੀ ਡੂੰਘਾਈ ਨਾਲ ਜਾਂਚ ਕਰਕੇ ਇਸ ਦੇ ਪਿੱਛੇ ਕੰਮ ਕਰ ਰਹੇ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਵੇ। ਪੁਲਿਸ ਵੱਲੋਂ ਇਸ ਮਾਮਲੇ ‘ਚ ਦਲੇਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਉਸ ਦੀ ਮਾਂ ਬੱਗੋ ਕੌਰ ਪਤਨੀ ਬਖਸ਼ੀਸ਼ ਸਿੰਘ, ਜਗਦੀਪ ਸਿੰਘ ਉਰਫ਼ ਜੁਗਨੂੰ ਪੁੱਤਰ ਇਕਬਾਲ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਿਉਣਾ ਦੇ ਨਾਮ ਸਾਹਮਣੇ ਆਉਣ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਥਾਣਾ ਸੰਗਤ ਦੇ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਾਰਾਂ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਰੀ ਦਾ ਸਮਾਨ ਖ਼ਰੀਦਣ ਵਾਲੇ ਕਬਾੜੀਏ ਦੀ ਭੂਮਿਕਾ ਵੀ ਜਾਂਚ ਦੇ ਘੇਰੇ ‘ਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਬੈਂਕ ਬਾਜ਼ਾਰ ’ਚ ਬੰਗਾਲੀ ਕਾਰੀਗਰ ਨੂੰ ਗੱਲਾਂ ’ਚ ਉਲਝਾ ਕੇ 52 ਹਜ਼ਾਰ ਰੁਪਏ ਲੁੱਟੇ ਅਗਲੀ ਖ਼ਬਰ ‘ਆਪ’ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਬਣਾਏ ਜਾਣ ’ਤੇ ਰਾਜਬੀਰ ਸਿੰਘ ਘੁੰਮਣ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।