26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦੂਜੇ ਦਾ ਹੱਕ ਰੱਖਣ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ- ਸਾਧਵੀ ਡਾ.ਸ਼ੁਭਿਤਾ

ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਜੈਨ ਸਥਾਨਕ ’ਚ ਬਿਰਾਜਮਾਨ ਜੈਨ ਸਾਧਵੀ ਡਾ. ਸ਼ੁਭਿਤਾ ਨੇ ਪ੍ਰਵਚਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਕੋਲ ਦੂਜੇ ਦਾ ਹੱਕ ਹੁੰਦਾ ਹੈ, ਉਹ ਬਾਹਰੋਂ ਭਾਵੇਂ ਕਿੰਨਾ ਵੀ ਖ਼ੁਸ਼ਹਾਲ ਦਿਖਾਈ ਦੇਵੇ, ਪਰ ਅੰਦਰੋਂ ਕਦੇ ਵੀ ਸੱਚਾ ਸੁੱਖ ਅਤੇ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ।

ਅਜੀਤ ਡੈਸਕ 25-09-2026
ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)- ਸਥਾਨਕ ਜੈਨ ਸਥਾਨਕ ’ਚ ਬਿਰਾਜਮਾਨ ਜੈਨ ਸਾਧਵੀ ਡਾ. ਸ਼ੁਭਿਤਾ ਨੇ ਪ੍ਰਵਚਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਕੋਲ ਦੂਜੇ ਦਾ ਹੱਕ ਹੁੰਦਾ ਹੈ, ਉਹ ਬਾਹਰੋਂ ਭਾਵੇਂ ਕਿੰਨਾ ਵੀ ਖ਼ੁਸ਼ਹਾਲ ਦਿਖਾਈ ਦੇਵੇ, ਪਰ ਅੰਦਰੋਂ ਕਦੇ ਵੀ ਸੱਚਾ ਸੁੱਖ ਅਤੇ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪਰਾਏ ਹੱਕ ‘ਤੇ ਕਬਜ਼ਾ ਕਰਨਾ ਸਿਰਫ਼ ਸਮਾਜਿਕ ਅਨਿਆਂ ਹੀ ਨਹੀਂ, ਸਗੋਂ ਆਤਮਾ ‘ਤੇ ਕਰਮਾਂ ਦੇ ਬੰਧਨ ਨੂੰ ਵਧਾਉਣ ਦਾ ਕਾਰਨ ਵੀ ਬਣਦਾ ਹੈ। ਜੈਨ ਦਰਸ਼ਨ ਮਨੁੱਖ ਨੂੰ ਅਪਰਿਗ੍ਰਹ, ਆਸਥਾ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਜਿਹੜੀ ਵਸਤੂ, ਧਨ ਜਾਂ ਹੱਕ ਸਾਡਾ ਨਹੀਂ, ਉਸ ਨੂੰ ਆਪਣੇ ਕੋਲ ਰੱਖਣਾ ਆਸਥਾ ਦੀ ਭਾਵਨਾ ਦੇ ਉਲਟ ਹੈ। ਸਾਧਵੀ ਨੇ ਕਿਹਾ ਕਿ ਕਿ ਗਰੀਬ ਦਾ ਹੱਕ, ਮਜ਼ਦੂਰ ਦੀ ਮਿਹਨਤ, ਭਰਾ ਦਾ ਹਿੱਸਾ ਜਾਂ ਕਿਸੇ ਲੋੜਵੰਦ ਦੀ ਵਸਤੂ ਦੱਬ ਕੇ ਬਣਾਈ ਦੌਲਤ ਮਨੁੱਖ ਨੂੰ ਥੋੜੇ ਸਮੇਂ ਲਈ ਲਾਭ ਦੇ ਸਕਦੀ ਹੈ, ਪਰ ਆਤਮਿਕ ਸ਼ਾਂਤੀ ਨਹੀਂ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜੀਵਨ ਵਿਚ ਇਮਾਨਦਾਰੀ ਅਪਣਾਉਂਦਿਆਂ ਆਪਣੇ ਹਿੱਸੇ ਵਿਚ ਸੰਤੋਖ ਰੱਖਣ ਅਤੇ ਦੂਜਿਆਂ ਦੇ ਹੱਕ ‘ਤੇ ਆਪਣਾ ਹੱਕ ਨਾ ਜਤਾਉਣ।
ਪਿਛਲੀ ਖ਼ਬਰ ਚੇਅਰਮੈਨ ਮਾਨ ਦਾ ਪਿੰਡ ਢਿਪਾਲੀ ਵਿਖੇ ਪਹੁੰਚਣ ’ਤੇ ਪਿੰਡ ਵਾਸੀਆਂ ਵਲੋਂ ਸਵਾਗਤ ਅਗਲੀ ਖ਼ਬਰ ਅੱਖਾਂ ਦਾ 163ਵਾਂ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਲੈਂਜ਼ ਕੈਂਪ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।