ਸੱਤ ਸਾਲ ਪੁਰਾਣੇ ਮੋਟਰਸਾਈਕਲ ਚੋਰੀ ਦੇ ਮੁਕੱਦਮੇ ’ਚੋਂ ਦੋ ਜਣੇ ਬਰੀ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ ਮੋਟਰਸਾਈਕਲ ਚੋਰੀ ਨਾਲ ਸੰਬੰਧਿਤ ਕਰੀਬ ਸੱਤ ਸਾਲ ਪੁਰਾਣੇ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ ’ਚੋਂ ਦੋ ਜਣਿਆਂ ਨੂੰ ਬਰੀ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਵਲੋਂ 19-08-2019 ਨੂੰ ਮੇਜਰ ਸਿੰਘ ਵਾਸੀ ਬੇਗਾ ਲਹਿਰਾ ਅਤੇ ਗੁਰਮੀਤ ਸਿੰਘ ਉਰਫ਼ ਬਬਲੂ ਵਾਸੀ ਭੁੱਚੋ ਮੰਡੀ ਦੇ ਖ਼ਿਲਾਫ਼ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਤਹਿਤ ਧਾਰਾ 379, 411 ਆਈ.
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ ਮੋਟਰਸਾਈਕਲ ਚੋਰੀ ਨਾਲ ਸੰਬੰਧਿਤ ਕਰੀਬ ਸੱਤ ਸਾਲ ਪੁਰਾਣੇ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ ’ਚੋਂ ਦੋ ਜਣਿਆਂ ਨੂੰ ਬਰੀ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੀ ਪੁਲਿਸ ਵਲੋਂ 19-08-2019 ਨੂੰ ਮੇਜਰ ਸਿੰਘ ਵਾਸੀ ਬੇਗਾ ਲਹਿਰਾ ਅਤੇ ਗੁਰਮੀਤ ਸਿੰਘ ਉਰਫ਼ ਬਬਲੂ ਵਾਸੀ ਭੁੱਚੋ ਮੰਡੀ ਦੇ ਖ਼ਿਲਾਫ਼ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਤਹਿਤ ਧਾਰਾ 379, 411 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 188 ਦਰਜ ਕੀਤਾ ਸੀ, ਜਿਸ ਦਾ ਉਸ ਸਮੇਂ ਤੋਂ ਬਠਿੰਡਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਲਈ ਬਚਾਅ ਪੱਖ ਵਲੋਂ ਵਕੀਲ ਰਣਬੀਰ ਸਿੰਘ ਬਰਾੜ ਗਿੱਲਪੱਤੀ ਅਤੇ ਵਕੀਲ ਰਣਧੀਰ ਸਿੰਘ ਸਿੱਧੂ ਮੁਕੱਰਰ ਕੀਤੇ ਗਏ ਸਨ, ਜਿਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਤੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਹੁਣ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਉੱਕਤ ਮੇਜਰ ਸਿੰਘ ਅਤੇ ਗੁਰਮੀਤ ਸਿੰਘ ਬਬਲੂ ਨੂੰ ਇਸ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।