ਛੇਵੇਂ ਸਨਮਾਨ ਸਮਾਗਮ ’ਚ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਦਾ ਵਿਸ਼ੇਸ਼ ਸਨਮਾਨ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਰਕਾਰੀ ਸਕੂਲਾਂ ਦੀਆਂ ਬੋਰਡ ਜਮਾਤਾਂ ਵਿਚੋਂ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਵਧੀਆ ਨਤੀਜੇ ਵਾਲੇ ਅਧਿਆਪਕਾਂ ਦੇ ਸਨਮਾਨ ਲਈ ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਛੇਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਚੇਅਰਮੈਨ ਬੂਟਾ ਸਿੰਘ ਜਲਾਲ, ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਅਤੇ ਯੂਥ ਵਪਾਰ ਮੰਡਲ ਭਗਤਾ ਭਾਈਕਾ ਦੇ ਪ੍ਰਧਾਨ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਵਲੋਂ ਸ਼ਮੂਲੀਅਤ ਕੀਤੀ।
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਰਕਾਰੀ ਸਕੂਲਾਂ ਦੀਆਂ ਬੋਰਡ ਜਮਾਤਾਂ ਵਿਚੋਂ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਵਧੀਆ ਨਤੀਜੇ ਵਾਲੇ ਅਧਿਆਪਕਾਂ ਦੇ ਸਨਮਾਨ ਲਈ ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਛੇਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਚੇਅਰਮੈਨ ਬੂਟਾ ਸਿੰਘ ਜਲਾਲ, ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਅਤੇ ਯੂਥ ਵਪਾਰ ਮੰਡਲ ਭਗਤਾ ਭਾਈਕਾ ਦੇ ਪ੍ਰਧਾਨ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਵਲੋਂ ਸ਼ਮੂਲੀਅਤ ਕੀਤੀ। ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰੈੱਸ ਕਲੱਬ ਵਲੋਂ ਇਲਾਕੇ ਵਿਚ ਇਕ ਚੰਗੀ ਤੇ ਉਸਾਰੂ ਪੱਤਰਕਾਰੀ ਦੇਨਾਲ-ਨਾਲ ਜੋ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਚੇਅਰਮੈਨ ਬੂਟਾ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂੰ ਤੇ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਨੇ ਕਲੱਬ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਚੇਅਰਮੈਨ ਬੂਟਾ ਸਿੰਘ ਜਲਾਲ ਨੇ ਕਲੱਬ ਨੂੰ ਸਮਾਜ ਸੇਵੀ ਕਾਰਜਾਂ ਲਈ 21 ਹਜ਼ਾਰ, ਜਤਿੰਦਰ ਕੁਮਾਰ 21 ਹਜ਼ਾਰ ਅਤੇ ਜਗਸੀਰ ਸਿੰਘ ਸੀਰਾ ਪੰਨੂੰ ਨੇ 11 ਹਜ਼ਾਰ, ਮਾ. ਬਲਜਿੰਦਰ ਸਿੰਘ 2100, ਮੁਕੇਸ਼ ਸਿੰਗਲਾ ਵਲੋਂ 2100 ਅਤੇ ਗਗਨ ਫੈਸ਼ਨ ਹੱਬ ਭਗਤਾ ਵਲੋਂ 1100 ਰੁਪਏ ਦੀ ਰਾਸ਼ੀ ਭੇਟ ਕੀਤੀ। ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਨੇ ਦੱਸਿਆ ਕਿ ਸਮਾਗਮ ਦੌਰਾਨ ਸੂਬੇ ਵਿਚੋਂ 14ਵਾਂ ਸਥਾਨ ਪ੍ਰਾਪਤ ਕਰਨ ਵਾਲੀ ਪੀਐਮ ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਦੀ ਵਿਦਿਆਰਥਣ ਕਾਜਲ ਅਰੋੜਾ ਅਤੇ ਸੂਬੇ ’ਚੋਂ15ਵਾਂ ਸਥਾਨ ਪ੍ਰਾਪਤ ਕਰਨ ਵਾਲੀ ਉਕਤ ਸਕੂਲ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਦਸ ਗੁਰੂਆਂ ਦੇ ਚਾਂਦੀ ਦੇ ਸਰੂਪਾਂ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਨਾਲ ਸੰਬੰਧਿਤ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 24 ਵਿਦਿਆਰਥੀਆਂ ਅਤੇ 2 ਅਧਿਆਪਕਾਂ ਪਰਮਿੰਦਰ ਕੌਰ ਕੋਠਾ ਗੁਰੂ ਅਤੇ ਲੈਕ. ਕਮਲਜੀਤ ਕੌਰ ਦਿਆਲਪੁਰਾ ਮਿਰਜਾ ਦਾ ਵੀ ਸਨਮਾਨ ਕੀਤਾ। ਇਸ ਸਮੇਂ ਵੀਰਪਾਲ ਭਗਤਾ, ਰਾਜਿੰਦਰ ਮਰਾਹੜ, ਪਰਵੀਨ ਗਰਗ, ਪਰਮਜੀਤ ਢਿੱਲੋਂ, ਬਿੰਦਰ ਜਲਾਲ, ਸਵਰਨ ਭਗਤਾ, ਰਾਜਿੰਦਰਪਾਲ ਸ਼ਰਮਾ, ਹਰਜੀਤ ਗਿੱਲ, ਸਿਕੰਦਰ ਬਰਾੜ ਅਤੇ ਸਿਕੰਦਰ ਜੰਡੂ ਨੇ ਸਮਾਗਮ ਦੌਰਾਨ ਪਹੁੰਚੀਆਂ ਸਖਸ਼ੀਅਤਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੁਖਨੈਬ ਸਿੰਘ ਸਿੱਧੂ, ਗੁਰਤੇਜ ਸਿੰਘ ਚਾਨੀ, ਦਵਿੰਦਰ ਸਿੰਘ ਮਠਾੜੂ, ਗੁਰਪਾਲ ਢਿੱਲਵਾਂ, ਗੁਰਸੇਵਕ ਸਿੰਘ ਸਰਪੰਚ, ਸਿੰਦਰਪਾਲ ਜਲਾਲ ਸਰਪੰਚ, ਗਿਆਨੀ ਕੌਰਸਿੰਘ, ਸੋਹਣ ਸਿੰਘ ਕੇਸਰ ਵਾਲੀਆ, ਗੁਰਮੀਤ ਸਿੰਘ ਪ੍ਰਧਾਨ, ਕਰਨ ਦੂਆ, ਗੁਰਕੀਰਤ ਵਿੱਕੀ, ਢਾਡੀ ਬਲਵਿੰਦਰ ਭਗਤਾ, ਸੁਖਚੈਨ ਚੰਦ ਮੁੰਦਰੀ, ਗਗਨ ਫੈਸ਼ਨ ਹੱਬ, ਰਣਜੀਤ ਢਿੱਲਵਾਂ, ਕੁਲਦੀਪ ਪ੍ਰਧਾਨ, ਜਸਕਰਨ ਜਲਾਲ, ਪਰਮਜੀਤ ਰਾਜਗੜ੍ਹ, ਸੁਖਮੰਦਰ ਢਿੱਲਵਾਂ, ਮੁਕੇਸ਼ ਸਿੰਗਲਾ, ਸ਼ੰਮੀ ਟੇਲਰ, ਅਮਰੀਕ ਸਿੰਘ ਸੋਨੂੰ, ਮਾ: ਸੁਰਜੀਤ ਸਿੰਘ ਆਦਿ ਹਾਜ਼ਰ ਸਨ।